ਪੰਜਾਬ ਪੁਲਸ ਦੀ ਭਰਤੀ ਲਈ ਮੁਫਤ ਕੋਚਿੰਗ ਗਾਈਡੈਂਸ਼ ਟ੍ਰੈਨਿਗ ਕੈਂਪ ਦਾ ਆਯੋਜਨ: ਬੀਬੀ ਸ਼ੇਰਗਿੱਲ

ss1

ਪੰਜਾਬ ਪੁਲਸ ਦੀ ਭਰਤੀ ਲਈ ਮੁਫਤ ਕੋਚਿੰਗ ਗਾਈਡੈਂਸ਼ ਟ੍ਰੈਨਿਗ ਕੈਂਪ ਦਾ ਆਯੋਜਨ: ਬੀਬੀ ਸ਼ੇਰਗਿੱਲ

26-5 (3)
ਤਪਾ ਮੰਡੀ 25 ਜੂਨ(ਨਰੇਸ਼ ਗਰਗ, ਸੋਮ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਖੇਡ ਮੈਦਾਨ ‘ਚ ਨੋਜਵਾਨਾਂ ਨੂੰ ਪੰਜਾਬ ਪੁਲਿਸ ‘ਚ ਭਰਤੀ ਹੋਣ ਅਤੇ ਕਬੱਡੀ ਦੀ ਖੇਡ ਪ੍ਰਤੀ ਭਾਵਨਾ ਪੈਦਾ ਕਰਨ ਲਈ ਮੁਫਤ ਕੋਚਿੰਗ ਗਾਈਡੈਂਸ਼ ਟ੍ਰੈਨਿਗ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦਾ ਆਯੋਜਨ ਕਰ ਰਹੇ ਪੰਡਿਤ ਸੋਮ ਨਾਥ ਸ਼ਰਮਾ ਨੇ ਦੱਸਿਆ ਕਿ ਜਿਸ ‘ਚ ਸਵੇਰੇ-ਸ਼ਾਮ ਕੋਚ ਬੂਟਾ ਸਿੰਘ ਭੀਖੀ ਕੋਚ ਫਿਜੀਕਲ ਟੈਸਟ ਪਾਸ ਕਰਨ ਲਈ ਨੁਕਤੇ ਅਤੇ ਇੰਟਰਵਿਊ ਦੀ ਤਿਆਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹਨ। ਖੇਡ ਮੈਦਾਨ ‘ਚ ਅਭਿਆਸ ਕਰ ਰਹੇ ਨੋਜਵਾਨਾਂ ਨਾਲ ਗੱਲਬਾਤ ਕਰਨ ‘ਤੇ ਉਨਾਂ ਦੱਸਿਆ ਕਿ ਭਰਤੀ ਪਾਰਦਰਸਤਾ ਢੰਗ ਨਾਲ ਹੋਣੀ ਚਾਹੀਦੀ ਹੈ ‘ਤੇ ਯੋਗ ਨੋਜਵਾਨਾਂ ਨੂੰ ਹੀ ਮੋਕਾ ਮਿਲਣਾ ਚਾਹੀਦਾ ਹੈ। ਮੁਫਤ ਗਾਈਡੈਂਸ਼ ਕੈਂਪ ‘ਚ ਉਤਸ਼ਾਹ ਦੇਣ ਲਈ ਪਹੁੰਚੇ ਬੀਬੀ ਜਸਵਿੰਦਰ ਕੋਰ ਸ਼ੇਰਗਿਲ ਮਹਿਲਾ ਵਿੰਗ ਸ੍ਰੋਮਣੀ ਅਕਾਲੀ .ਦਲ ਪੰਜਾਬ ਦੀ ਮੀਤ ਪ੍ਰਧਾਨ ਅਤੇ ਮਹੰਤ ਹੁਕਮ ਦਾਸ ਬਬਲੀ ਮਹੰਤ ਡੇਰਾ ਮਹੰਤ ਜੰਗੀਰ ਦਾਸ ਨੇ ਨੌਜਵਾਨਾਂ ਨੂੰ ਖੇਡਾਂ ਦੀ ਮਹਾਨਤਾ ਦੱਸਦੇ ਹੋਏ ਕਿਹਾ ਕਿ ਚੰਗਾ ਭਵਿੱਖ ਸਿਰਜਣ ਲਈ ਨੌਜਵਾਨਾਂ ਦਾ ਨਸ਼ੇ ਅਤੇ ਹੋਰ ਸਮਾਜਿਕ ਅਲਾਮਤਾਂ ਤੋਂ ਬਚ ਕੇ ਰਹਿਣਾ ਬਹੁਤ ਜ਼ਰੂਰੀ ਹੈ। ਉਨਾਂ ਲਗਾਤਾਰ ਪੜਾਈ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਐਲਾਨ ਕੀਤਾ ਕਿ ਲੜਕੀਆਂ ਲਈ ਵੀ ਪੰਜਾਬ ਪੁਿਲਸ ‘ਚ ਭਰਤੀ ਹੋਣ ਲਈ ਮੁਫਤ ਗਾਇਡੈਂਸ਼ ਕੋਚਿੰਗ ਟ੍ਰੇਨਿੰਗ ਕੈਂਪ ਦੀ ਜਲਦੀ ਹੀ ਸੁਰੂਆਤ ਕਰਵਾਈ ਜਾ ਰਹੀ ਹੈ ਤਾਂ ਜੋ ਲੜਕੀਆਂ ਵੀ ਬਾਹਰ ਜਾਣ ਦੀ ਬਜਾਏ ਅਪਣੇ ਖੇਡ ਮੈਦਾਨ ‘ਚ ਵਰਜਿਸ ਕਰ ਸਕਣ। ਇਸ ਮੌਕੇ ਕੋਚ ਅਤੇ ਉਸ ਦੇ ਸਹਿਯੋਗੀ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਗਿਆ। ਜਦ ਸਾਡੇ ਪ੍ਰਤੀਨਿਧ ਨੇ ਸ਼ਹਿਰ ਦੇ ਖੇਡ ਮੈਦਾਨਾਂ ਦਾ ਦੋਰਾ ਕੀਤਾ ਤਾਂ ਦੇਖਿਆ ਕਿ ਤੱਪਦੀ ਗਰਮੀ‘ਚ ਵੀ ਨੋਜਵਾਨ ਲੜਕੇ ਅਤੇ ਲੜਕੀਆਂ ਵਰਜਸ ਕਰਦੇ ਦੇਖੇ ਗਏ,ਖਾਸ ਤੋਰ ‘ਤੇ ਲੜਕੀਆਂ ਨੂੰ ਅਪਣੀਆਂ ਲਾਡਲੀਆਂ ਦੇ ਭਵਿੱਖ ਬਣਾਉਣ ਲਈ ਖੇਡ ਸਟੇਡੀਅਮ ‘ਚ ਨਾਲ ਆਉਣਾ ਪੈ ਰਿਹਾ ਹੈ।

print
Share Button
Print Friendly, PDF & Email