ਉਦਮ ਐਜੂਕੇਸ਼ਨ ਸੁਸਾਇਟੀ ਨੇ ਗਰੀਬ ਬੱਚਿਆਂ ਨੂੰ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਦਾਖਲ ਕਰਵਾਇਆ

ss1

ਉਦਮ ਐਜੂਕੇਸ਼ਨ ਸੁਸਾਇਟੀ ਨੇ ਗਰੀਬ ਬੱਚਿਆਂ ਨੂੰ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਦਾਖਲ ਕਰਵਾਇਆ

3-17 (4)
ਮਲੋਟ, 3 ਮਈ (ਆਰਤੀ ਕਮਲ) : ਅੱਜ ਉਦਮ ਐਜੂਕੇਸ਼ਨ ਸੁਸਾਇਟੀ ਵੱਲੋਂ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿਚ ਦਾਖਲ ਕਰਵਾਇਆ ਗਿਆ ਅਤੇ ਕੁਝ ਵਿਦਿਆਰਥੀਆਂ ਦੀ ਪੜਾਈ ਦਾ ਖਰਚਾ ਚੁੱਕਿਆ ਗਿਆ ਜੋ ਘਰ ਦੀ ਆਰਥਿਕ ਹਾਲਤ ਕਮਜੋਰ ਹੋਣ ਕਾਰਨ ਅੱਗੇ ਪੜਾਈ ਜਾਰੀ ਨਹੀ ਸਨ ਰੱਖ ਸਕਦੇ । ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਸਕੂਲ ਦੀ ਪੜਾਈ ਤੋਂ ਵਾਂਝਾ ਇਕ ਵੀ ਬੱਚਾ ਸ਼ਹਿਰ ਵਿਚ ਰਹਿਣ ਨਹੀ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਜਲਦੀ ਹੀ ਮਲੋਟ ਹਲਕੇ ਦੇ ਹਰੇਕ ਪਿੰਡ ਪਿੰਡ ਵਿਚ ਇਹ ਮੁਹਿੰਮ ਚਲਾਈ ਜਾਵੇਗੀ ਇਸ ਮੌਕੇ ਸੁਸਾਇਟੀ ਦੇ ਸਾਰੇ ਮੈਂਬਰਾਂ ਵੱਲੋਂ ਲੋਕਾਂ ਨੂੰ ਸੁਸਾਇਟੀ ਦੇ ਨਾਲ ਜੁੜਨ ਦੀ ਅਪੀਲ ਕੀਤੀ ਗਈ । ਇਸ ਮੌਕੇ ਸੁਸਾਇਟੀ ਪ੍ਰਧਾਨ ਗੁਰਪਿੰਦਰ ਮੰਟਾ ਤੋਂ ਇਲਾਵਾ ਜਰਨਲ ਸੈਕਟਰੀ ਸੱਤਪਾਲ ਲੱਖੇਸਰ, ਨਰਿੰਦਰ ਸਿੰਘ, ਮੋਹਿਤ ਗਰਗ, ਰਾਹੁਲ ਚਾਵਲਾ, ਕੈਪਟਨ, ਮੈਡਮ ਰਿਤੂ, ਮਾਸਟਰ ਵਰਿੰਦਰ ਬਜਾਜ ਅਤੇ ਪ੍ਰਿੰਸੀਪਲ ਸਰਕਾਰੀ ਹਾਈ ਸਕੂਲ ਤੇ ਸਮੂਹ ਸਟਾਫ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *