ਪੰਜਾਬ ਦੀ ਹਾਲਤ ਜੰਗਲ ਰਾਜ ਤੋਂ ਵੀ ਬਦਤਰ ਬਣੀ, ਅਪਰਾਧੀਆਂ ਨੂੰ ਮਿਲ ਰਹੀ ਐ ਸਿਆਸੀ ਸ਼ੈਅ: ਚੰਨੀ

ss1

ਪੰਜਾਬ ਦੀ ਹਾਲਤ ਜੰਗਲ ਰਾਜ ਤੋਂ ਵੀ ਬਦਤਰ ਬਣੀ, ਅਪਰਾਧੀਆਂ ਨੂੰ ਮਿਲ ਰਹੀ ਐ ਸਿਆਸੀ ਸ਼ੈਅ: ਚੰਨੀ

ਸੁਜਾਨਪੁਰ/ਪਠਾਨਕੋਟ, 24 ਜੂਨ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਦੀ ਹਾਲਤ ਜੰਗਲ ਰਾਜ ਤੋਂ ਵੀ ਬਦਤਰ ਬਣ ਚੁੱਕੀ ਹੈ, ਕਿਉਂਕਿ ਜੰਗਲ ਰਾਜ ‘ਚ ਕੁਦਰਤ ਵੱਲੋਂ ਬਣਾਏ ਕੁਝ ਨਿਯਮ ਹੁੰਦੇ ਹਨ, ਜਦਕਿ ਇਥੇ ਗੁੰਡਿਆਂ ਦਾ ਰਾਜ ਹੈ ਤੇ ਲਗਭਗ ਹਰ ਆਏ ਦਿਨ ਗੋਲੀਆਂ ਚੱਲ ਰਹੀਆਂ ਹਨ ਤੇ ਕਤਲ ਹੋ ਰਹੇ ਹਨ। ਇਥੇ ਸੁਜਾਨਪੁਰ ਵਿਖੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਅਕਾਲੀ ਭਾਜਪਾ ਸਰਕਾਰ ‘ਤੇ ਵਰਦਿਆਂ ਚੰਨੀ ਨੇ ਕਿਹਾ ਕਿ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਇਸ ਵਿਰਾਸਤ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਿਆਸੀ ਸ਼ੈਅ ਹੇਠ ਸੂਬੇ ‘ਚ ਗਿਰੋਹ ਕੰਮ ਕਰ ਰਹੇ ਹਨ ਅਤੇ ਇਸੇ ਕਾਰਨ ਉਨ੍ਹਾਂ ‘ਚ ਅਥਾਰਿਟੀਆਂ ਦਾ ਕੋਈ ਡਰ ਨਹੀਂ ਹੈ। ਹਾਲਾਤ ਇੰਨੇ ਮਾੜੇ ਹਨ ਕਿ ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ।
ਚੰਨੀ ਨੇ ਕਿਹਾ ਕਿ ਇਹੋ ਲੋਕ ਨਸ਼ਿਆਂ ਤੇ ਹੋਰਨਾਂ ਅਜਿਹੀਆਂ ਗਤੀਵਿਧੀਆਂ ‘ਚ ਵੀ ਸ਼ਾਮਿਲ ਹਨ। ਉਨ੍ਹਾਂ ਨੇ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦਿੱਤਾ, ਜਿਨ੍ਹਾਂ ਨੇ 2012 ‘ਚ ਪਹਿਲੀ ਵਾਰ ਨਸ਼ਾਖੋਰੀ ‘ਚ ਵਾਧੇ ਦਾ ਮੁੱਦਾ ਚੁੱਕਣ ਵਾਲੇ ਰਾਹੁਲ ਗਾਂਧੀ ‘ਤੇ ਸੂਬੇ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ ਸੀ। ਇਹ ਇਥੋਂ ਤੱਕ ਕਹਿੰਦਿਆਂ ਅੱਗੇ ਵੱਧ ਗਏ ਸਨ ਕਿ ਪਹਿਲਾਂ ਕਾਂਗਰਸ ਨੇ ਸਿੱਖਾਂ ਨੂੰ ਅੱਤਵਾਦੀਆਂ ਵਜੋਂ ਬਦਨਾਮ ਕੀਤਾ ਤੇ ਹੁਣ ਨਸ਼ੇੜੀਆਂ ਵਜੋਂ ਬਦਨਾਮ ਕਰ ਰਹੀ ਹੈ।
ਚੰਨੀ ਨੇ ਬਾਦਲ ਪਿਓ-ਪੁੱਤ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਨੂੰ 2011 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਵਾਸਤੇ ਪਾਰਟੀ ਮੈਨਿਫੈਸਟੋ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਮੈਨਿਫੈਸਟੋ ‘ਚ ਲੋਕਾਂ ਨਾਲ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਚਲਾਉਣ ਤੇ ਨਸ਼ਾ ਛੁਡਾਊ ਕੇਂਦਰ ਖੋਲਣ ਦਾ ਵਾਅਦਾ ਕੀਤਾ ਗਿਆ ਸੀ। ਜੇ ਨਸ਼ਿਆਂ ਦੀ ਕੋਈ ਸਮੱਸਿਆ ਨਹੀਂ ਸੀ, ਤਾਂ ਕਿਉਂਕਿ ਅਕਾਲੀ ਦਲ ਨੇ ਆਪਣੇ ਮੈਨਿਫੈਸਟੋ ‘ਚ ਇਸਦਾ ਜ਼ਿਕਰ ਕੀਤਾ ਤੇ ਉਹ ਵੀ ਐਸ.ਜੀ.ਪੀ.ਸੀ ਆਮ ਚੋਣਾਂ ਦੌਰਾਨ। ਉਨ੍ਹਾਂ ਨੇ ਕਿਹਾ ਕਿ 2011 ‘ਚ ਇਹ ਮੈਨਿਫੈਸਟੋ ਰਿਲੀਜ਼ ਹੋਣ ਮੌਕੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਵੀ ਸਨ। ਉਨ੍ਹਾਂ ਨੇ ਬਾਦਲਾਂ ਨੂੰ ਮੈਨਿਫੈਸਟੋ ‘ਚ ਇਸ ਗੰਭੀਰ ਮੁੱਦੇ ਨੂੰ ਸ਼ਾਮਿਲ ਕਰਨ ਦਾ ਕਾਰਨ ਪੁੱਛਿਆ ਹੈ।
ਚੰਨੀ ਨੇ ਮੌਜ਼ੂਦਗੀ ਨੂੰ ਭਰੋਸਾ ਦਿੱਤਾ ਕਿ 2017 ‘ਚ ਕਾਂਗਰਸ ਸਰਕਾਰ ਬਣਨ ‘ਤੇ ਧਾਰ ਵਿਕਾਸ ਬੋਰਡ ਬਣਾਈ ਜਾਵੇਗੀ, ਤਾਂ ਜੋ ਧਾਰ ਖੇਤਰ ਨੂੰ ਪੂਰੇ ਪਹਾੜੀ ਫਾਇਦੇ ਮਿੱਲਣ। ਇਸੇ ਤਰ•ਾਂ, ਹਿਮਾਚਲ ਪ੍ਰਦੇਸ਼ ‘ਚ ਬਣ ਰਹੇ ਫੀਨਾ ਸਿੰਘ ਸਮਾਲ ਇਰੀਗੇਸ਼ਨ ਪ੍ਰੋਜੈਕਟ ਨੂੰ ਵੀ ਤੁਰੰਤ ਰੋਕਿਆ ਜਾਵੇਗਾ ਤੇ ਉਹ ਵਿਅਕਤੀਗਤ ਤੌਰ ‘ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਇਹ ਮੁੱਦਾ ਰੱਖਣਗੇ। ਇਸ ਡੈਮ ਦੇ ਨਿਰਮਾਣ ਨਾਲ ਧਾਰ ਬਲਾਕ ਦੇ ਪਿੰਡਾਂ ਵਾਸਤੇ ਸਿੰਚਾਈ ਤੇ ਪੀਣ ਯੋਗ ਪਾਣੀ ਪ੍ਰਭਾਵਿਤ ਹੋਵੇਗਾ। ਉਨ੍ਹਾਂ ਨੇ ਖੇਤਰ ‘ਚ ਕੁਝ ਵੱਡੇ ਉਦਯੋਗ ਲਿਆਉਣ ਦਾ ਵੀ ਵਾਅਦਾ ਕੀਤਾ, ਤਾਂ ਜੋ ਖੇਤਰ ‘ਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ। ਕਾਂਗਰਸ ਸਰਕਾਰ ਸੁਜਾਨਪੁਰ ਖੇਤਰ ‘ਚ ਗੈਰ ਕਾਨੂੰਨੀ ਖੁਦਾਈ ਖਿਲਾਫ ਵੀ ਸਖ਼ਤ ਕਾਰਵਾਈ ਕਰੇਗੀ।
ਇਸ ਦੌਰਾਨ ਐਸ.ਸੀ ਐਸ.ਟੀ ਕਮਿਸ਼ਨ ਦੇ ਵਾਈਸ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਅੱਜ ਮੁੱਲਾਂ ‘ਚ ਵਾਧਾ ਪੁਰਾਣੇ ਸਾਰੇ ਰਿਕਾਰਡ ਤੋੜ ਚੁੱਕਾ ਹੈ। ਦਾਲ, ਆਟਾ, ਤੇਲ ਆਦਿ ਦੀਆਂ ਕੀਮਤਾਂ ਬੀਤੇ ਦੋ ਸਾਲਾਂ ਦੌਰਾਨ ਕਈ ਗੁਣਾਂ ਵੱਧ ਚੁੱਕੀਆਂ ਹਨ। ਅੱਜ ਇਹ ਲੋਕ ਅਸਲਿਅਤ ‘ਚ ਆਮ ਲੋਕਾਂ ਵਾਸਤੇ ਅੱਛੇ ਦਿਨ ਲੈ ਆਏ ਹਨ। ਪੰਜਾਬ ‘ਚ ਦਲਿਤਾਂ ਖਿਲਾਫ ਅੱਤਿਆਚਾਰ ਵੱਧ ਰਹੇ ਹਨ, ਪਰ ਅਕਾਲੀ ਭਾਜਪਾ ਸਰਕਾਰ ਇਸਨੂੰ ਰੋਕਣ ਵਾਸਤੇ ਕੁਝ ਨਹੀਂ ਕੀਤਾ ਹੈ ਤੇ ਉਹ ਸਿਆਸੀ ਸ਼ੈਅ ਪ੍ਰਾਪਤ ਲੋਕਾਂ ਨੂੰ ਬਚਾ ਰਹੀ ਹੈ।
ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੁਜਾਨਪੁਰ ਵਿਧਾਨ ਸਭਾ ਹਲਕੇ ਦੀ ਸਾਰੀ ਅਗਵਾਈ ਦਾ ਇਕਜੁੱਟਤਾ ਦਾ ਪ੍ਰਦਰਸ਼ਨ ਕਰਨ ਲਈ ਧੰਨਵਾਦ ਕੀਤਾ ਅਤੇ ਕਾਂਗਰਸੀ ਵਰਕਰਾਂ ਨੂੰ ਪਾਰਟੀ ਲਈ ਕੰਮ ਕਰਦਿਆਂ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਲਿਜਾਣ ਦੀ ਅਪੀਲ ਕੀਤੀ। ਉਨ•ਾਂ ਨੇ ਲੋਕਾਂ ਨੂੰ ਖੇਤਰ ‘ਚ ਗੈਰ ਕਾਨੂੰਨੀ ਖੁਦਾਈ ਰੋਕਣ ਵਾਸਤੇ ਅੰਦੋਲਨ ਚਲਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਮੌਜ਼ੂਦਗੀ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਹੰਸ ਰਾਜ ਹੰਸ ਨੇ ਕਿਹਾ ਕਿ ਕਾਂਗਰਸ ਪਾਰਟੀ ਸੁਜਾਨਪੁਰ ਦੇ ਲੋਕਾਂ ਦੇ ਸਮਰਥਨ ਨਾਲ ਪੰਜਾਬ ‘ਚ ਅਗਲੀ ਸਰਕਾਰ ਬਣਾਏਗੀ। ਇਸ ਮੌਕੇ ਵਿਨੈ ਮਹਾਜਨ, ਨਰੇਸ਼ ਪੁਰੀ, ਦਵਿੰਦਰ ਦਰਸ਼ੀ, ਅਮਿਤ ਮੰਟੂ, ਸਾਹਿਬ ਸਿੰਘ ਸਾਬਾ, ਰਮੇਸ਼ ਧਾਰ, ਚੌਧਰੀ ਰਾਜਬੀਰ ਸਿੰਘ, ਓਂਕਾਰ ਸਿੰਘ, ਰਾਜੇਸ਼ਵਰ, ਕੁਲਬੀਰ ਪਠਾਨੀਆ, ਸੁਸ਼ਮਾ ਸ਼ਰਮਾ, ਤੋਸ਼ਿਤ ਮਹਾਜਨ, ਅਰਸ਼ਿਤ ਚੌਧਰੀ ਸਮੇਤ ਹਲਕੇ ਦੇ ਹੋਰ ਸੀਨੀਅਰ ਆਗੂ ਵੀ ਮੌਜ਼ੂਦ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *