ਭਰ ਗਰਮੀ ‘ਚ ਅਚਾਨਕ ਪਏ ਗੜਿਆਂ ਕਾਰਨ ਸ਼ਹਿਰੀਆਂ ਨੂੰ ਭਾਰੀ ਰਾਹਤ, ਕਿਸਾਨ ਹਾਲੇ ਵੀ ਪਰੇਸ਼ਾਨ

ss1

ਭਰ ਗਰਮੀ ‘ਚ ਅਚਾਨਕ ਪਏ ਗੜਿਆਂ ਕਾਰਨ ਸ਼ਹਿਰੀਆਂ  ਨੂੰ ਭਾਰੀ ਰਾਹਤ, ਕਿਸਾਨ ਹਾਲੇ ਵੀ ਪਰੇਸ਼ਾਨ

3-17 (5)

ਮਲੋਟ, 3 ਮਈ (ਆਰਤੀ ਕਮਲ) ਭਰ ਗਰਮੀ ਵਿਚ ਮਲੋਟ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿਚ  ਪਏ ਗੜਿਆਂ ਨੇ ਲੋਕਾਂ ਨੂੰ ਗਰਮੀ ਤੋਂ ਭਾਵੇਂ ਭਾਰੀ ਰਾਹਤ ਦਿੱਤੀ ਹੈ ਪਰ ਕਿਸਾਨ ਹਾਲੇ ਵੀ ਪਰੇਸ਼ਾਨ ਹੈ । ਇਸ ਸਬੰਧੀ ਢਾਣੀ ਕੁੰਦਨ ਸਿੰਘ ਤੋਂ ਰਾਜਾ ਮੈਂਬਰ, ਪਿੱਪਲ ਸਿੰਘ ਸਰਪੰਚ, ਕੱਕੂ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਛਾਨਾ ਮੈਂਬਰ ਪੰਚਾਇਤ ਅਤੇ ਪੋਹਲਾ ਸਿੰਘ ਆਦਿ ਨੇ ਦੱਸਿਆ ਕਿ ਕਣਕ ਦੀ ਫਸਲ ਭਾਵੇਂ ਲੋਕਾਂ ਨੇ ਸਾਂਭ ਲਈ ਹੈ ਪਰ ਇਲਾਕੇ ਵਿਚ ਬਹੁਤ ਜਿਆਦਾ  ਗੜੇ ਪੈਣ ਕਾਰਨ ਜਿਹਨਾਂ ਕਿਸਾਨਾਂ ਨੇ ਨਰਮਾ ਬੀਜ ਲਿਆ ਸੀ ਉਹ ਪੁੰਗਰੇਗਾ ਨਹੀ ਅਤੇ ਜੋ ਬੀਜਣ ਦੀ ਤਿਆਰੀ ਵਿਚ ਹਨ ਉਹ ਜਲਦੀ ਨਹੀ ਬੀਜ ਸਕਦੇ ।

ਕਿਸਾਨਾਂ ਨੇ ਕਿਹਾ ਕਿ ਪੱਠੇ ਬੀਜਣ ਵਾਲਿਆਂ ਦਾ ਵੀ ਨੁਕਸਾਣ ਹੈ । ਉਹਨਾਂ ਕਿਹਾ ਕਿ ਕਣਕ ਕੱਟਣ ਉਪਰੰਤ ਜਿਹਨਾਂ ਕਿਸਾਨਾਂ ਨੇ ਨਾੜ ਤੋਂ ਤੂੜੀ ਬਣਾਉਣੀ ਸੀ ਉਹ ਵੀ ਹੁਣ ਤੂੜੀ ਨਹੀ ਬਣਾ ਸਕਦੇ । ਉਧਰ ਮਲੋਟ ਸ਼ਹਿਰ ਵਿਚ ਹਲਕੇ ਫੁਲਕੇ ਗੜਿਆਂ ਉਪਰੰਤ ਪਏ ਮੀਂਹ ਨੇ ਲੋਕਾਂ ਨੂੰ ਭਰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ।

print
Share Button
Print Friendly, PDF & Email