ਮੋਦੀ ਸਰਕਾਰ ਯੋਗ ਛੱਡ ਕੇ ਪੰਜਾਬ ਦੀ ਕਿਸਾਨੀ ਵੱਲ ਧਿਆਨ ਦੇਵੇ- ਖੁਸ਼ਦੀਪ ਗਿੱਲ

ss1

ਮੋਦੀ ਸਰਕਾਰ ਯੋਗ ਛੱਡ ਕੇ ਪੰਜਾਬ ਦੀ ਕਿਸਾਨੀ ਵੱਲ ਧਿਆਨ ਦੇਵੇ- ਖੁਸ਼ਦੀਪ ਗਿੱਲ
ਉੜਤਾ ਪੰਜਾਬ ਫਿਲਮ ਨੇ ਕੀਤਾ ਬਾਦਲਾਂ ਦਾ ਚਿਹਰਾ ਨੰਗਾ-ਖੁਸ਼ਦੀਪ ਗਿੱਲ

25-21
ਤਲਵੰਡੀ ਸਾਬੋ, 24 ਜੂਨ (ਗੁਰਜੰਟ ਸਿੰਘ ਨਥੇਹਾ)- ਅਰੁਣ ਜੇਤਲੀ ਵੱਲੋਂ ਵੱਲੋਂ ਕਿਸਾਨਾਂ ਪ੍ਰਤੀ ਦਿੱਤੇ ਸ਼ਰਮਸ਼ਾਰ ਬਿਆਨ ਨੇ ਸਰਕਾਰ ਦਾ ਚਹਰਾ ਨੰਗਾ ਕਰ ਕੇੇ ਰੱਖ ਦਿੱਤਾ ਹੈ ਜਿਸਦਾ ਖਮਿਆਜ਼ਾ ਆਉਣ ਵਾਲੀਆਂ 2017 ਦੀਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੂੰ ਭੁਗਤਣਾ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਨਐਸਯੂਆਈ ਜ਼ਿਲ੍ਹਾ ਬਠਿੰਡਾ ਦੇ ਵਾਈਸ ਪ੍ਰਧਾਨ ਖੁਸ਼ਦੀਪ ਗਿੱਲ ਨੇ ਪੱਤਰਕਾਰਾਂ ਸਾਹਮਣੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਚਲਾਈ ਮੁਹਿੰਮ ਤਹਿਤ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਦੀ ਅਗਵਾਈ ਹੇਠ ਹਲਕਾ ਯੂਥ ਪ੍ਰਧਾਨ ਨਵਦੀਪ ਗੋਲਡੀ ਅਤੇ ਐਨਐਸਯੂਆਈ ਵੱਲੋਂ ਲੋਕਾਂ ਨਾਲ ਮਿਲਕੇ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸੁਣਿਆ ਜਾ ਰਿਹਾ ਹੈ।
ਸ. ਗਿੱਲ ਨੇ ਪੰਜਾਬ ਦੇ ਕਿਸਾਨਾਂ ਦੀ ਨਿੱਤ ਦਿਨ ਨਿਘਰਦੀ ਜਾ ਰਹੀ ਹਾਲਤ ਦੇ ਮੱਦੇਨਜ਼ਰ ਕਿਹਾ ਕਿ ਸਰਕਾਰ ਨੇ ਯੋਗਾ ਤੇ ਤਾਂ ਕਰੋੜਾਂ ਅਰਬਾਂ ਰੁਪਏ ਖਰਚ ਕਰ ਰਹੀ ਹੈ ਪਰ ਕਿਸਾਨੀ ਨੂੰ ਬਚਾਉਣ ਦਾ ਕੋਈ ਵੀ ਗੰਭੀਰਤਾ ਨਾਲ ਹੱਲ ਨਹੀਂ ਕੱਢ ਰਹੀ। ਜੇਕਰ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਕਹਾਉਂਦੀ ਹੈ ਤਾਂ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰੇ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅੰਮਰਿੰਦਰ ਸਿੰਘ ਨੂੰ ਪਸੰਦ ਕਰਦੇ ਹਨ ਤੇ ਜੇਕਰ ਅੱਜ ਪੰਜਾਬ ਵਿੱਚ ਚੋਣਾਂ ਹੁੰਦੀਆਂ ਹਨ ਤਾਂ ਕਾਂਗਰਸ ਪਾਰਟੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗੀ ਕਿਉਂਕਿ ਪੰਜਾਬ ਦਾ ਹਰ ਵਰਗ ਅਕਾਲੀ ਭਾਜਪਾ ਸਰਕਾਰ ਤੋਂ ਬੇਹੱਦ ਦੁਖੀ ਹੈ।
ਬੀਤੇ ਦਿਨੀਂ ਰਿਲੀਜ਼ ਹੋਈ ਫਿਲਮ ਉੜਤਾ ਪੰਜਾਬ ਬਾਰੇ ਗੱਲ ਕਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਇਸ ਫਿਲਮ ਨੇ ਬਾਦਲਾਂ ਅਤੇ ਮਜੀਠੀਏ ਹੋਰਾਂ ਦੀਆਂ ਜੜ੍ਹਾਂ ਉਖੇੜ ਕੇ ਰੱਖ ਦਿੱਤੀਆਂ ਹਨ ਜਿਸ ਵਿੱਚ ਕਿ ਅਕਾਲੀ ਸਰਕਾਰ ਦਾ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। ਬਾਦਲਾਂ ਦੇ ਅਰੁਣ ਜੇਤਲੀ ਨੇ ਸੈਂਸਰ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ ਕਾਫੀ ਜ਼ੋਰ ਲਾਇਆ ਸੀ ਕਿ ਇਹ ਫਿਲਮ ਨਾ ਰਿਲੀਜ਼ ਕੀਤੀ ਜਾਵੇ ਪਰ ਕਾਂਗਰਸ ਪਾਰਟੀ ਨੇ ਇੱਕ ਜੁੱਟ ਹੋ ਕੇ ਪੂਰਾ ਜ਼ੋਰ ਲਾ ਕੇ ਇਹ ਫਿਲਮ ਰਿਲੀਜ਼ ਕਰਵਾ ਕੇ ਛੱਡੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ‘ਤੇ ਵਰਦਿਆਂ ਨੌਜਵਾਨ ਆਗੂ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਕੇਜਰੀਵਾਲ ਲੀਡਰਾਂ ਅਤੇ ਸਰਕਾਰਾਂ ਦੇ ਖਿਲਾਫ ਸੜਕਾਂ ‘ਤੇ ਧਰਨੇ ਲਾਉਂਦੇ ਸਨ ਪ੍ਰੰਤੂ ਅੱਜ ਕੇਜਰੀਵਾਲ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਹੋਣ ਕਾਰਨ ਆਪਣੇ ਹੀ ਲੀਡਰ ਅਤੇ ਦਿੱਲੀ ਦੇ ਲੋਕ ਕੇਜਰੀਵਾਲ ਦੇ ਖਿਲਾਫ ਸੜਕਾਂ ‘ਤੇ ਆ ਗਏ ਹਨ। ਜਿਸ ਕੇਜਰੀਵਾਲ ਤੋਂ ਦਿੱਲੀ ‘ਚ ਸਰਕਾਰ ਚੰਗੀ ਤਰ੍ਹਾਂ ਨਹੀਂ ਚਲਦੀ ਉਸਤੋਂ ਪੰਜਾਬ ਦੇ ਲੋਕ ਕੀ ਉਮੀਦ ਰੱਖ ਸਕਦੇ ਹਨ।

print
Share Button
Print Friendly, PDF & Email