ੳੱਜ ਪੰਡੋਰੀ ਰਣਸਿੰਘ ਵਿਖੇ ਕਾਗਰਸੀ ਵਰਕਰਾਂ ਦੀ ਮੀਟਿੰਗ ਹੋਈ

ss1

ੳੱਜ ਪੰਡੋਰੀ ਰਣਸਿੰਘ ਵਿਖੇ ਕਾਗਰਸੀ ਵਰਕਰਾਂ ਦੀ ਮੀਟਿੰਗ ਹੋਈ

25-20
ਝਬਾਲ,24 ਜੂਨ (ਹਰਪ੍ਰੀਤ ਸਿੰਘ ਝਬਾਲ) ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਕਾਗਰਸ ਦੇ ਸੂਬਾ ਸਕੱਤਰ ਕਰਨਬੀ ਰਸਿੰਘ ਬੁਰਜ ਨੇ ੳੱਜ ਪੰਡੋਰੀ ਰਣਸਿੰਘ ਵਿਖੇ ਕਾਗਰਸੀ ਵਰਕਰਾਂ ਦੀ ਮੀਟੰਗ ਕੀਤੀ ਜਿਸ ਵਿੱਚ ਬੋਲਦਿਸ਼ਆ ਕਰਨਬੀਰ ਸਿੰਘ ਬੁੱਰਜ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸ਼ਰੇਆਮ ਨਸ਼ਿਆ ਦੇ ਜਾਲ ਰਾਹੀ ਨੌਜਵਾਨਾਂ ਦਾ ਘਾਣ ਕੀਤਾ ਜਾ ਰਿਹਾਂ ਹੈ ਜਦੋ ਕਿ ਕਿਸਾਨੀ ਕਰਜੇ ਦੇ ਬੋਝ ਥੱਲੇ ਦੱਬੀ ਆਤਮ ਹੱਤਿਆ ਕਰ ਰਹੀ ਹੈ।ਜਦੋ ਕਿ ਸਾਡੀ ਸਰਕਾਰ ਪੰਜਾਬ ਵਿੱਚ ਵਿਕਾਸ ਦੇ ਦਾਅਵੇ ਕਰੀ ਜਾ ਰਹੀ ।ਇਸ ਮੋਕੇ ਕਰਨਬੀਰ ਸਿੰਘ ਬੁਰਜ ਨੇ ਆਖਿਆ ਕਿ ਸਰਕਾਰ ਦੀਆ ਨੀਤੀਆ ਕਾਰਨ ਜਿਥੇ ਅੱਜ ਪੰਜਾਬ ਦੇ ਵਿਕਾਸ ਕਾਰਜ ਥੱਪ ਹੋਏ ਪਏ ਹਨ,ਉਥੇ ਹੀ ਹਰੇਕ ਵਰਗ ਦੇ ਲੋਕ ਵੀ ਤੰਗ ਆਏ ਹੋਏ ਪੰਜਾਬ ਚ ਕਾਂਗਰਸ ਦੀ ਸਰਕਾਰ ਵੇਖਣਾ ਚਾਹੁੰਦੇ ਹਨ।ਇਸ ਮੋਕੇ ਤੇ ਹਾਜ਼ਰ ਪਿੰਡ ਵਾਸੀਆਂ ਅਤੇ ਪ੍ਰਧਾਨ ਰਣਜੀਤ ਸਿੰਘ ਬਿੱਲੂ ਆਦਿ ਨੇ ਉਹਨਾਂ ਨੂੰ ਸਨਮਾਨਿਤ ਕਰਦਿਆ ਇਸ ਵਾਰ ਕਾਂਗਰਸ ਨਾਲ ਚਟਾਂਨ ਵਾਂਗ ਖੜਨ ਦਾ ਵਿਸ਼ਵਾਸ਼ ਦੁਵਾਇਆ।ਇਸ ਮੋੌਕੇ ਤੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ,ਸੁਰਜੀਤ ਸਿੰਘ ਸ਼ਾਹ ਢੰਡ,ਮੈਬਰ ਰਵੇਲ ਸਿੰਘ,ਬੂਟਾ ਸਿੰਘ ਚਾਹਲ,ਜ਼ਿਲਾ ਐਸ ਸੀ ਵਿੰਗ ਦੇ ਵਾਇਸ ਚੇਅਰਮੈਨ ਗੁਰਚਰਨ ਸਿੰਘ ਖੈਰਦੀ,ਪ੍ਰਧਾਨ ਰਣਜੀਤ ਸਿੰਘ ਬਿੱਲੂ,ਮਨਜੀਤ ਸਿੰਘ ਬਿੱਟੂ,ਸੁਖਵਿੰਦਰ ਸਿੰਘ ਬੱਬਾ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *