ਮੰਦਰ ਵਿੱਚ ਵੜ ਕੇ ਭੰਨ ਤੌੜ ਕਰਨ ਵਾਲੇ ਖਿਲਾਫ ਮੁਕੱਦਮਾ ਦਰਜ,ਗ੍ਰਿਫਤਾਰ

ss1

ਮੰਦਰ ਵਿੱਚ ਵੜ ਕੇ ਭੰਨ ਤੌੜ ਕਰਨ ਵਾਲੇ ਖਿਲਾਫ ਮੁਕੱਦਮਾ ਦਰਜ,ਗ੍ਰਿਫਤਾਰ

ਬੋਹਾ 24 ਜੂਨ (ਜਸਪਾਲ ਸਿੰਘ ਜੱਸੀ)ਪਿੰਡ ਅੱਕਾਵਾਲੀ ਸਥਿਤ ਇੱਕ ਮੰਦਰ ਅੰਦਰ ਦਾਖਿਲ ਹੋ ਕੇ ਮੂਰਤਿਆਂ ਦੀ ਤੌੜ ਭਂੰਨ ਕਰਨ ਵਾਲੇ ਇੱਕ ਵਿਆਕਤੀ ਖਿਲਾਫ ਬੋਹਾ ਪੁਲਿਸ ਨੇ ਆਈ ਪੀ ਸੀ ਦੀ ਧਾਰਾ295 ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸੀ ਨੂੰ ਜੇਲ ਭੇਜ ਦਿੱਤਾ ਹੈ।ਪੁਲਿਸ ਪਾਸ ਦਰਜ ਬੂਟਾ ਸਿੰਗ ਪੁੱਤਰ ਵਿਸਾਖਾ ਸਿੰਘ ਦੇ ਬਿਆਨਾ ਮੁਤਾਬਿਕਪਿੰਡ ਦੇ ਵਸਨੀਕ ਲਛਮਣ ਸਿੰਘ ਉਰਫ ਕਾਲਾ ਨੇ ਅੱਜ ਕਰੀਬ 11 ਵਜੇ ਪਿੰਡ ਅੰਦਰ ਮਾਤਾ ਦੇ ਮੰਦਿਰ ਵਿੱਚ ਵੜ ਕੇ ਊੱਥੇ ਸਥਿਤ ਮੂਰਤਿਆ ਦੀ ਭੰਨ ਤੌੜ ਕਰ ਦਿੱਤੀ ।ਬਿਅਨਾ ਦੇ ਅਧਾਰਿਤ ਪੁਲਿਸ ਨੇ ਕਥੀਤ ਦੋਸੀ ਲਛਮਣ ਸਿੰਘ ਉਰਫ ਕਾਲਾ ਨੇ ਮੂਰਤਿਆ ਦੀ ਭੰਨ ਤੌੜ ਕਰਕੇ ਲੋਕਾਂ ਦੀਆ ਧਾਰਮਿਕ ਭਾਵਨਾਵਾ ਨੂੰ ਭੜਕਾੳਣ ਅਤੇ ਪਿੰਡ ਵਿੱਚ ਅਰਾਜਕਤਾ ਫੈਲਾੳਣ ਦਾ ਯਤਨ ਕਰਨ ਦੇ ਦੋਸ ਵਿੱਚ ਆਈ ਪੀ ਸੀ 295 ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।ਇਸ ਸਬੰਧੀ ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸੀ ਨੁੰ ਗ੍ਰਿਫਤਾਰ ਕਰ ਲਿਆ ਗਿਆ ਹੇੈ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *