ਬਿਜਲੀ ਮੁਲਾਜਮਾਂ ਨੇ ਡਵੀਜਨ ਦਫਤਰ ਅੱਗੇ ਲਾਲ ਝੰਡਾ ਲਹਿਰਾਇਆ

ss1

ਬਿਜਲੀ ਮੁਲਾਜਮਾਂ ਨੇ ਡਵੀਜਨ ਦਫਤਰ ਅੱਗੇ ਲਾਲ ਝੰਡਾ ਲਹਿਰਾਇਆ

SAMSUNG CAMERA PICTURES

ਭਿੱਖੀਵਿੰਡ 29 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਡਵੀਜਨ ਭਿੱਖੀਵਿੰਡ ਦੀ ਇੱਕ ਮੀਟਿੰਗ ਕਸ਼ਮੀਰ ਸਿੰਘ ਨਾਰਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪ੍ਰੈਸ ਬਿਆਨ ਰਾਂਹੀ ਗੱਲਬਾਤ ਕਰਦਿਆਂ ਡਵੀਜਨ ਸਕੱਤਰ ਨਗਿੰਦਰ ਸਿੰਘ ਵਲਟੋਹਾ ਨੇ ਕਿਹਾ ਕਿ ਡਵੀਜਨ ਭਿੱਖੀਵਿੰਡ ਦੀ ਜਥੇਬੰਦਕ ਚੋਣ 11 ਮਈ ਨੂੰ ਭਿੱਖੀਵਿੰਡ ਵਿਖੇ ਹੋਵੇਗੀ। ਉਹਨਾਂ ਨੇ ਕਿਹਾ ਕਿ ਮਈ ਦਿਵਸ ਦੇ ਸੰਬੰਧ ਵਿੱਚ ਜਿਲ੍ਹਾ ਹੈਡਕੁਆਟਰ ਵਿਖੇ ਝੰਡਾ ਲਹਿਰਾਇਆ ਜਾਵੇਗਾ, ਜਿਸ ਵਿੱਚ ਉਹਨਾਂ ਨੇ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਪਹੰਚਣ ਦੀ ਅਪੀਲ ਕੀਤੀ। ਸਰਕਲ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ ਨੇ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਪੈਡਿੰਗ ਪਏ ਮਸਲੇ ਤੁਰੰਤ ਹੱਲ ਕਰਨ ਦੀ ਅਪੀਲ ਕਰਦਿਆਂ 4000 ਲਾਇਨਮੈਨਾਂ ਦੀ ਭਰਤੀ ਤੁਰੰਤ ਕਰਨ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ, ਠੇਕੇਦਾਰੀ ਪ੍ਰਥਾ ਬੰਦ ਕਰਕੇ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਉਪਰੰਤ ਡਵੀਜਨ ਦਫਤਰ ਅੱਗੇ ਜਥੇਬੰਦੀ ਦਾ ਲਾਲ ਝੰਡਾ ਲਹਿਰਾਇਆ ਗਿਆ। ਇਸ ਸਮੇਂ ਬਲਦੇਵ ਰਾਜ, ਸਾਂਤੀ ਪ੍ਰਸ਼ਾਦਿ, ਸੁਖਰਾਜ ਸਿੰਘ, ਮੁਖਤਾਰ ਸਿੰਘ ਆਦਿ ਆਗੂ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *