ਰੋੜਾਂਵਾਲੀ ਵਿਖੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਮੌਕੇ ‘‘ਮੁਰਦਾਬਾਦ’’ ਦੇ ਲੱਗੇ ਨਾਅਰੇ

ss1

ਰੋੜਾਂਵਾਲੀ ਵਿਖੇ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਮੌਕੇ ‘‘ਮੁਰਦਾਬਾਦ’’ ਦੇ ਲੱਗੇ ਨਾਅਰੇ



3-17 (1)
ਲੰਬੀ, 3 ਮਈ (ਆਰਤੀ ਕਮਲ) : ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਦੇ ਦੋ ਦਿਨਾ ਸੰਗਤ ਦਰਸ਼ਨ ਦੌਰਾਨ ਅੱਜ ਦੂਜੇ ਦਿਨ ਪਿੰਡ ਰੋੜਾਂਵਾਲੀ ਵਿਖੇ ਸੰਗਤ ਦਰਸ਼ਨ ਸਮਾਗਮ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦ ਬੇਰੁਜਗਾਰ ਲਾਈਨਮੈਨ ਯੂਨੀਅਨ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ । ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਿਉਂ ਹੀ ਮੁੱਖ ਮੰਤਰੀ ਸੰਗਤ ਦਰਸ਼ਨ ਸਮਾਗਮ ਖਤਮ ਕਰਕੇ ਬਾਹਰ ਜਾਣ ਲੱਗੇ ਤਾਂ ਕਰੀਬ ਅੱਧੀ ਦਰਜਨ ਇਹ ਬੇਰੁਜਗਾਰ ਨਾਅਰੇਬਾਜੀ ਕਰਨ ਲੱਗੇ । ਪੁਲਿਸ ਨੂੰ ਇਹ ਦੇਖਦਿਆਂ ਹੀ ਭਾਜੜਾਂ ਪੈ ਗਈਆਂ ਅਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਮੁੱਖ ਮੰਤਰੀ ਦੇ ਕਾਫਲੇ ਮੂਹਰੇ ਨਾਅਰੇਬਾਜੀ ਕਰਦੇ ਵਕਤ ਗ੍ਰਿਫਤਾਰ ਕਰ ਲਿਆ । ਇਹਨਾਂ ਦੋ ਵਿਅਕਤੀਆਂ ਦੀ ਪਹਿਚਾਣ ਜਸਵਿੰਦਰ ਸਿੰਘ ਤੇ ਗੁਰਬਚਨ ਸਿੰਘ ਵਜੋਂ ਹੋਈ ਹੈ । ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਉਕਤ ਵਿਅਕਤੀਆਂ ਨੂੰ ਥਾਣੇ ਨਹੀ ਲਿਜਾਇਆ ਗਿਆ ਸੀ ਤੇ ਨਾ ਹੀ ਪੁਲਿਸ ਦੇ ਕਿਸੇ ਅਧਿਕਾਰੀ ਵੱਲੋਂ ਕੋਈ ਹੋਰ ਜਾਣਕਾਰੀ ਦਿੱਤੀ ਗਈ ।

print
Share Button
Print Friendly, PDF & Email

Leave a Reply

Your email address will not be published. Required fields are marked *