ਸਲਾਹਕਾਰ ਕਮੇਟੀਆਂ ਸਰਕਾਰੀ ਕੰਮਕਾਜ ’ਚ ਪਾਰਦਰਿਸ਼ਤਾ ਲਿਆਉਣ ਲਈ ਅਹਿਮ ਯੋਗਦਾਨ ਪਾ ਰਹੀਆਂ ਹਨ ਡਿਪਟੀ ਕਮਿਸ਼ਨਰ

ss1

ਸਲਾਹਕਾਰ ਕਮੇਟੀਆਂ ਸਰਕਾਰੀ ਕੰਮਕਾਜ ’ਚ ਪਾਰਦਰਿਸ਼ਤਾ ਲਿਆਉਣ ਲਈ ਅਹਿਮ ਯੋਗਦਾਨ ਪਾ ਰਹੀਆਂ ਹਨ ਡਿਪਟੀ ਕਮਿਸ਼ਨਰ
1 ਅਪ੍ਰੈਲ 2009 ਤੋਂ 31 ਮਾਰਚ 2016 ਤੱਕ ਸ਼ਗਨ ਸਕੀਮ ਦੇ ਬਕਾਇਆ ਰਹਿੰਦੇ 904 ਲਾਭਪਾਤਰੀਆਂ ਦੇ ਕੇਸ ਕੀਤੇ ਪਾਸ
ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈਆਂ ਜ਼ਿਲਾ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ

25-8
ਬਰਨਾਲਾ, 24 ਜੂਨ (ਨਰੇਸ਼ ਗਰਗ)ਜ਼ਿਲਾ ਸਲਾਹਕਾਰ ਕਮੇਟੀਆਂ ਸਰਕਾਰੀ ਦਫ਼ਤਰਾਂ ਦੇ ਕੰਮਕਾਜ ਵਿੱਚ ਪਾਰਦਰਿਸ਼ਤਾ ਲਿਆਉਣ ਲਈ ਅਹਿਮ ਯੋਗਦਾਨ ਪਾ ਰਹੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਭੁਪਿੰਦਰ ਸਿੰਘ ਰਾਏ ਨੇ ਮੀਟਿੰਗ ਹਾਲ ਵਿਖੇ ਵੱਖ ਵੱਖ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨਾਂ ਕਿਹਾ ਕਿ ਮੈਂਬਰਾਂ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਪੂਰਾ ਅਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪੱਧਰ ਤੇ ਹੱਲ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਇੱਥੇ ਹੀ ਕਰ ਦਿੱਤਾ ਜਾਵੇਗਾ ਅਤੇ ਰਾਜ ਪੱਧਰ ਤੇ ਹੱਲ ਹੋਣ ਵਾਲੀਆਂ ਮੁਸ਼ਕਿਲਾਂ ਪੰਜਾਬ ਸਰਕਾਰ ਨੂੰ ਭੇਜੀਆਂ ਜਾਣਗੀਆਂ।
ਐੱਸ. ਸੀ., ਬੀ. ਸੀ. ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2009 ਤੋਂ 31 ਮਾਰਚ 2016 ਤੱਕ ਸ਼ਗਨ ਸਕੀਮ ਦੇ ਬਕਾਇਆ ਰਹਿੰਦੇ ਲਾਭਪਾਤਰੀਆਂ ਨੂੰ ਵੀ ਸ਼ਗਨ ਸਕੀਮ ਅਧੀਨ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਅਧੀਨ ਜ਼ਿਲਾ ਬਰਨਾਲਾ ਵਿੱਚ 904 ਲਾਭਪਾਤਰੀਆਂ ਦੇ ਕੇਸ ਪਾਸ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਸ਼ਗਨ ਸਕੀਮ ਦੀ ਰਾਸ਼ੀ ਦੇ ਦਿੱਤੀ ਜਾਵੇਗੀ। ਮੀਟਿੰਗ ਵਿੱਚ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਖੁੱਡੀ ਵੱਲੋਂ ਪਿੰਡ ਖੁੱਡੀ ਦੀ ਪਾਣੀ ਦੀ ਟੈਂਕੀ ਦੀ ਪੌੜੀਆਂ ਟੁੱਟੀਆਂ ਹੋਣ ਦੀ ਮੰਗ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੰਮ ਦੇ ਟੈਂਡਰ ਹੋ ਚੁੱਕੇ ਹਨ ਅਤੇ ਜਲਦੀ ਹੀ ਇਹ ਕੰਮ ਸ਼ੁਰੂ ਹੋ ਜਾਵੇਗਾ। ਇੱਕ ਮੈਂਬਰ ਵੱਲੋਂ ਪਿੰਡ ਦਾਨਗੜ ਵਿਖੇ ਨਿਕਲਦੇ ਨਾਲੇ ਦੀ ਸਫ਼ਾਈ ਨਾ ਹੋਣ ਦੀ ਮੰਗ ਤੇ ਡਿਪਟੀ ਕਮਿਸ਼ਨਰ ਨੇ ਐੱਸ.ਡੀ.ਐੱਮ. ਬਰਨਾਲਾ ਨੂੰ ਇਸ ਜਗਾ ਦਾ ਦੌਰਾ ਕਰਕੇ ਰਿਪੋਰਟ ਦੇਣ ਲਈ ਕਿਹਾ। ਮਾਲ ਵਿਭਾਗ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤਾਂ ਆਪਣੇ ਫੰਡ ਵਿਚੋਂ ਆਪਣੇ ਖੇਤਾਂ ਵਿੱਚ ਬੁਰਜੀਆਂ ਲਗਾ ਸਕਦੀਆਂ ਹਨ।
ਪੁਲਿਸ ਵਿਭਾਗ ਦੀ ਮੀਟਿੰਗ ਦੌਰਾਨ ਇੱਕ ਮੈਂਬਰ ਵੱਲੋਂ ਧਾਰਾ 7-51 ਅਧੀਨ ਛੋਟੇ ਮੋਟੇ ਝਗੜਿਆਂ ਵਿੱਚ ਸ਼ਿਕਾਇਤ ਕਰਤਾ ਤੇ ਵੀ ਪਰਚਾ ਦਰਜ ਕਰਨ ਤੇ ਐੱਸ.ਪੀ. ਐੱਚ ਸ. ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਦੇ ਸਮੂਹ ਐੱਸ.ਐੱਚ.ਓ. ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਧਾਰਾ 7-51 ਦੇ ਕੇਸਾਂ ਵਿੱਚ ਸ਼ਿਕਾਇਤ ਕਰਤਾ ਤੇ ਪਰਚਾ ਦਰਜ ਨਾ ਕੀਤਾ ਜਾਵੇ ਬਸ਼ਰਤੇ ਕਿ ਦੋਵਾਂ ਧਿਰਾਂ ਤੇ ਐਮ.ਐਲ.ਆਰ. ਨਾ ਕੱਟੀ ਹੋਵੇ। ਉਨਾਂ ਸਪੱਸ਼ਟ ਕੀਤਾ ਕਿ ਜ਼ਮੀਨੀ ਜਾਇਦਾਦ ਜਾਂ ਦੋਵਾਂ ਪਾਰਟੀਆਂ ਵੱਲੋਂ ਐਮ.ਐਲ.ਆਰ. ਕਟਵਾਉਣ ਤੇ ਦੋਵਾਂ ਪਾਰਟੀਆਂ ਤੇ ਪਰਚਾ ਦਰਜ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ, ਕਰ ਤੇ ਆਬਕਾਰੀ ਵਿਭਾਗ, ਐੱਸ.ਸੀ., ਬੀ.ਸੀ. ਅਤੇ ਸਮਾਜਿਕ ਸੁਰੱਖਿਆ ਵਿਭਾਗ, ਜਨ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਮੀਟਿੰਗਾਂ ਕੀਤੀਆਂ ਗਈਆਂ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ, ਮੱਖਣ ਸਿੰਘ ਧਨੋਲਾ, ਭਾਜਪਾ ਆਗੂ ਯਾਦਵਿੰਦਰ ਸ਼ੰਟੀ, ਰਣਧੀਰ ਸਿੰਘ ਧੀਰਾ, ਜਥੇਦਾਰ ਗੁਰਬਚਨ ਸਿੰਘ, ਪ੍ਰਧਾਨ ਕ੍ਰਾਤੀਕਾਰੀ ਵਪਾਰ ਮੰਡਲ ਨੀਰਜ ਜਿੰਦਲ, ਜ਼ਿਲਾ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸ੍ਰੀ ਰਾਜੀਵ ਵਰਮਾ ਰਿੰਪੀ, ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਤਿੰਦਰ ਜਿੰਮੀ, ਆਰ.ਐਨ. ਸ਼ਰਮਾ, ਅਮਨ ਗੋਇਲ, ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਗੁਰਤੇਜ ਸਿੰਘ ਖੁੱਡੀ, ਜੱਗਾ ਸਿੰਘ ਮੌੜ, ਬਲਦੀਪ ਸਿੰਘ ਮਹਿਲ ਖੁਰਦ, ਸੁਖਵਿੰਦਰ ਸਿੰਘ ਪੱਪੀ ਆਦਿ ਮੈਂਬਰ ਮੌਜੂਦ ਸਨ।

print
Share Button
Print Friendly, PDF & Email