ਗੰਦੇ ਨਾਲੇ ‘ਚ ਡਿੱਗਣ ਕਾਰਨ ਮੌਤ

ss1

ਗੰਦੇ ਨਾਲੇ ‘ਚ ਡਿੱਗਣ ਕਾਰਨ ਮੌਤ

25-3

ਰੂਪਨਗਰ, 24 ਜੂਨ (ਪ.ਪ.):  ਰੂਪਨਗਰ ਨਜ਼ਦੀਕ ਪੈਂਦੇ ਘਨੌਲੀ ਖੇਤਰ ‘ਚ ਘਨੌਲੀ ਨਾਲਾਗੜ੍ਹ ਸੜਕ ‘ਤੇ ਸਥਿਤ ਨੇੜੇ ਪਿੰਡ ਸੈਣੀ ਮਾਜਰਾ ਜੱਟ ਪੱਤੀ ਪਿੰਡ ਕੋਲ ਗੰਦੇ ਨਾਲੇ ‘ਚ ਡਿੱਗਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਚੌਕੀ ਘਨੌਲੀ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿ ਪੁਲਸ ਨੂੰ ਉਕਤ ਦੁਰਘਟਨਾ ਸਬੰਧੀ ਸੂਚਨਾ ਮਿਲੀ ਅਤੇ ਜਦੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਗੰਦੇ ਨਾਲੇ ‘ਚ ਡਿੱਗਣ ਵਾਲੇ ਵਿਅਕਤੀ ਦੇ ਸਿਰ ‘ਤੇ ਸੱਟ ਲੱਗੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਜੇਬ ‘ਚੋਂ ਵੀ ਕੋਈ ਪਛਾਣ ਪੱਤਰ ਨਾ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ। ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਰੂਪਨਗਰ ਦੀ ਮੌਰਚਰੀ ‘ਚ ਰੱਖਿਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *