ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਨੂੰ ਮਿਲਿਆ ਜ਼ਿਲਾ ਪੱਧਰੀ ਇਨਾਮ

ss1

ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਨੂੰ ਮਿਲਿਆ ਜ਼ਿਲਾ ਪੱਧਰੀ ਇਨਾਮ

29-2

ਤਪਾ ਮੰਡੀ, 29 ਅਪ੍ਰੈਲ (ਨਰੇਸ਼ ਗਰਗ) – ਭਾਰਤ ਸਰਕਾਰ ਦੇ ਯੁਵਾ ਮੰਤਰਾਲੇ ਅਤੇ ਖੇਡ ਵਿਭਾਗ ਵੱਲੋਂ ਪਿੰਡ ਧੌਲਾ ਦੇ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਐਂਡ ਵੈਲਫੈਅਰ ਕਲੱਬ ਧੌਲਾ ਨੂੰ ਜ਼ਿਲਾ ਪੱਧਰੀ ਇਨਾਮ ਮਿਲਿਆ ਹੈ। ਕਲੱਬ ਵੱਲੋਂ ਇਹ ਇਨਾਮ ਕਲੱਬ ਪ੍ਰਧਾਨ ਸੰਦੀਪ ਬਾਵਾ, ਗੁਰਸੇਵਕ ਸਿੰਘ ਧੌਲਾ, ਜਸਵੀਰ ਸਿੰਘ, ਅਤੇ ਵਰਿੰਦਰ ਸ਼ਰਮਾ ਨੇ ਹਾਸਲ ਕੀਤਾ। ਇਹ ਇਨਾਮ ਨਹਿਰੂ ਯੁਵਾ ਕੇਂਦਰ ਸੰਗਠਨ ਰਾਹੀ ਜ਼ਿਲੇ ਵਿੱਚ ਚੰਗਾ ਕੰਮ ਕਰਨ ਵਾਲੀ ਯੂਥ ਕਲੱਬ ਨੂੰ ਜ਼ਿਲਾ ਪੱਧਰ ਦੇ ਜ਼ਿਲਾ ਯੂਥ ਕਲੱਬ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਜਿਸ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ 25000 ਅਤੇ ਪ੍ਰਸੰਸਾ ਪੱਤਰ ਸ਼ਾਮਲ ਹਨ। ਇਸ ਅਵਾਰਡ ਲਈ ਕਲੱਬ ਦੀ ਚੋਣ ਜ਼ਿਲੇ ਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਲੜੀ ਵਜਂ ਹੀ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਇਸ ਸਾਲ ਦਾ ਜ਼ਿਲਾ ਯੂਥ ਕਲੱਬ ਅਵਾਰਡ ਲਈ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਕਲੱਬ ਧੌਲਾ ਦੀ ਚੋਣ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਭੁਪਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਬਣੀ।

ਕਮੇਟੀ ਵੱਲੋਂ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲਾ ਯੂਥ ਕੋਆਰਡੀਨੇਟਰ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਹੀਦ ਅਮਰਜੀਤ ਸਿੰਘ ਸਪੋਰਟਸ ਕਲੱਬ ਧੌਲਾ ਵੱਲੋਂ ਪਿਛਲੇ ਸਾਲ ਮੈਡੀਕਲ ਕੈਪ, ਖ਼ੂਨਦਾਨ , ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨਾ, ਸਾਝੀਆਂ ਥਾਵਾਂ ਤੇ ਰੁੱਖ ਲਾਉਣ, ਬਿਮਾਰ ਵਿਆਕਤੀਆਂ ਦੀ ਸਹਾਇਤਾ ਕਰਨ, ਪਿੰਡ ਵਿਚ ਉਸਾਰੂ ਕੰਮ ਕਰਨ. ਸਪੋਰਟਸ ਗਤੀਵਿਧੀਆਂ ਤੋਂ ਇਲਾਵਾ ਪਿੰਡ ਵਿੱਚ ਲਾਇਬਰੇਰੀ ਆਦਿ ਚਲਾਏ ਗਏ ਹਨ। ਜ਼ਿਲਾ ਪੱਧਰ ਦੀ ਕਮੇਟੀ ਵਿੱਚ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋ ਇਲਾਵਾ ਜ਼ਿਲਾ ਯੂਥ ਕੋਆਰਡੀਨੇਟਰ ਸ ਪਰਮਜੀਤ ਸਿੰਘ ਸਹਿ. ਡਾਇਰੇਟਰ ਯੁਵਕ ਸੇਵਾਵਾਂ ਵਿਜੇ ਭਾਸਕਰ ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਸ਼੍ਰੀ ਸੰਦੀਪ ਘੰਡ, ਯੂਥ ਲੀਡਰ ਸ਼੍ਰ.ਪਰਮਜੀਤ ਸਿੰਘ ਭਦੌੜ ਐੱਨ.ਐੱਸ.ਐੱਸ ਦੇ ਅਫ਼ਸਰ ਸ ਜਗਜੀਤ ਸਿੰਘ ਸ਼ਾਮਲ ਹਨ। ਕਲੱਬ ਨੂੰ ਅਵਾਰਡ ਦੇਣ ਦੀ ਰਸਮ ਜ਼ਿਲਾ ਯੂਥ ਕੋਆਰਡੀਨੇਟਰ ਸ਼੍ਰ.ਪਰਮਜੀਤ ਸਿੰਘ ਅਤੇ ਸ਼੍ਰੀ ਵਿਜੇ ਭਾਸਕਰ ਸਹਾਇਕ ਡਾਇਰੈਕਟਰ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਹੋਰਨਾਂ ਤੋ ਇਲਾਵਾ ਸ਼੍ਰੀ ਸੰਦੀਪ ਘੰਡ ਲੇਖਾਕਾਰ ਸ਼੍ਰੀ ਪਵਨ ਕੁਮਾਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *