ਤੇਜ ਰਫਤਾਰ ਫਾਰਚੂਨਰ ਕਾਰ ਦੇ ਹਾਦਸਾ ਗ੍ਰਸ਼ਤ ਹੋਣ ਉਪਰਾਂਤ ਇੱਕ ਵਡਾ ਹਾਦਸਾ ਹੋਣ ਤੋਂ ਟਲਿਆ

ss1

ਤੇਜ ਰਫਤਾਰ ਫਾਰਚੂਨਰ ਕਾਰ ਦੇ ਹਾਦਸਾ ਗ੍ਰਸ਼ਤ ਹੋਣ ਉਪਰਾਂਤ ਇੱਕ ਵਡਾ ਹਾਦਸਾ ਹੋਣ ਤੋਂ ਟਲਿਆ

ਰਾਜਪੁਰਾ (ਧਰਮਵੀਰ ਨਾਗਪਾਲ) ਬੀਤੀ ਰਾਤ ਰਾਜਪੁਰਾ ਪਟਿਆਲਾ ਰੋਡ ਤੇ ਆਈ ਟੀ ਆਈ ਚੌਕ ਤੇ ਇਕ ਫਾਰਚੂਨਰ ਗਡੀ ਹਾਦਸਾ ਗ੍ਰਹਿਸਤ ਹੋ ਗਈ ਜਿਸ ਮਗਰੋਂ ਕਾਰ ਚੌਕ ਤੇ ਬਣੇ ਡਿਵਾਇਡਰ ਤੇ ਜਾ ਚੜੀ । ਹਾਦਸਾ ਗ੍ਰਸ਼ਤ ਕਾਰ ਨੂੰ ਦੇਖਣ ਤੇ ਮਾਲੂਮ ਹੁੰਦਾ ਹੈ ਕਿ ਕਾਰ ਦੀ ਗਤੀ ਕਾਫੀ ਤੇਜ ਰਹੀ ਹੋਵੇਗੀ ਤੇ ਇਹ ਕਾਰ ਸ਼ਹਿਰ ਦੇ ਬਣੇ ੳਵਰਬ੍ਰਿਜ ਵਲੋਂ ਆ ਰਹੀ ਸੀ ਅਤੇ ਆਈ ਟੀ ਆਈ ਚੌਕ ਤੇ ਆ ਕੇ ਇਹ ਕਿਸ ਤਰਾਂ ਹਾਦਸਾ ਗ੍ਰਸ਼ਤ ਹੋ ਗਈ ਤੇ ਇਸ ਗਲ ਦਾ ਕਿਸੇ ਨੂੰ ਵੀ ਨਹੀਂ ਪਤਾ ਲਗਾ।ਇਸ ਮਾਮਲੇ ਵਿੱਚ ਦੇਖਣ ਵਾਲੀ ਗਲ ਇਹ ਰਹੀ ਕਿ ਤੇਜ ਰਫਤਾਰ ਹੋਣ ਕਾਰਨ ਇਹ ਗਡੀ ਚੌਕ ਤੇ ਸਾਈਡ ਤੇ ਬਣੇ ਡਿਵਾਇਡਰ ਤੇ ਚੜਨ ਮਗਰੋਂ ਅਗੇ ਨਾਲਾ ਹੋਣ ਦੀ ਵਜਾ ਨਾਲ ਉਸ ਵਿਚ ਫਸ ਗਈ ਪਰ ਜੇ ਕਾਰ ਨਾਲੇ ਵਿੱਚ ਨਾ ਫਸਦੀ ਤਾਂ ਡਿਵਾਇਡਰ ਦੇ ਕੋਲ ਬਣੇ ਬਿਜਲੀ ਵਾਲੇ ਖੰਭੇ ਨਾਲ ਟਕਰਾਉਣ ਕਾਰਨ ਇਕ ਵਡਾ ਹਾਦਸਾ ਹੋ ਸਕਦਾ ਸੀ।ਇਸ ਬਾਰੇ ਜਦੋਂ ਕਾਰ ਮਾਲਕ ਨਾਲ ਗਲ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਬਚਦੇ ਦਿਖਾਈ ਦਿਤੇ ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਇਸ ਹਾਦਸੇ ਵਿੱਚ ਗਲਤੀ ਕਾਰ ਚਾਲਕ ਦੀ ਹੀ ਰਹੀ ਹੋਵੇਗੀ।
ਇਸ ਵਿਸ਼ੇ ਵਿੱਚ ਜਦੋਂ ਕਸਤੂਰਬਾ ਚੌਕੀ ਦੇ ਏ ਐਸ ਆਈ ਮਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹ ਕਿ ਬੀਤੀ ਰਾਤ ਇੱਕ ਫਾਰਚੂਨਰ ਕਾਰ ਦੇ ਹਾਦਸਾ ਗ੍ਰਸ਼ਤ ਹੋਣ ਦਾ ਪਤਾ ਲਗਾ ਸੀ ਜਿਸ ਤੇ ਮੋਕੇ ਤੇ ਜਾ ਕੇ ਅਸੀ ਜਾਂਚ ਵੀ ਕੀਤੀ ਸੀ ਪਰ ਕਾਰ ਦੇ ਵਾਰਸਾ ਵਲੋਂ ਕਾਰ ਚਾਲਕ ਨੂੰ ਸਰਕਾਰੀ ਹਸਤਪਾਲ ਵਿੱਚ ਦਾਖਲ ਕਰਵਾ ਦਿਤਾ ਗਿਆ ਸੀ। ਹਾਦਸਾ ਗ੍ਰਸ਼ਤ ਹੋਈ ਕਾਰ ਦੇ ਕਾਰਨ ਆਈ ਟੀ ਆਈ ਚੌਕ ਤੇ ਬਣੇ ਨਵੇਂ ਡਿਵਾਇਡਰ ਦੇ ਹੋਏ ਨੁਕਸਾਨ ਦੇ ਬਾਰੇ ਕੀਤੀ ਜਾਣ ਵਾਲੀ ਕਾਰਵਾਈ ਦੇ ਪੁਛੇ ਸਵਾਲ ਵਿੱਚ ਉਹਨਾਂ ਆਖਿਆ ਕਿ ਜੇਕਰ ਨਗਰ ਕੌਂਸਲ ਵਲੋਂ ਕੋਈ ਸ਼ਿਕਾਇਤ ਕੀਤੀ ਜਾਵੇਗੀ ਤਾਂ ਬਣਦੀ ਕਾਰਵਾਈ ਉਹਨਾਂ ਵਲੋਂ ਕਰ ਦਿਤੀ ਜਾਵੇਗੀ ਉਧਰ ਇਸ ਵਿਸ਼ੇ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਫੋਨ ਰਾਹੀ ਗਲਬਾਤ ਦੌਰਾਨ ਉਹਨਾਂ ਕਿਹਾ ਕਿ ਮੌਕਾ ਵਾਰਦਾਤ ਵਾਲੀ ਜਗਾ ਨੂੰ ਦੇਖਣ ਉਪਰਾਂਤ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

print
Share Button
Print Friendly, PDF & Email