ਕੇਂਦਰ ਸਰਕਾਰ ਨੇ ਦੇਸ਼ ਵਿਚੋਂ ਭੁੱਖਮਾਰੀ ਖਤਮ ਕਰਨ ਲਈ ਖਰਚ ਕੀਤੀ ਅਰਬਾਂ ਰੁਪਏ ਦੀ ਰਕਮ

ss1

ਕੇਂਦਰ ਸਰਕਾਰ ਨੇ ਦੇਸ਼ ਵਿਚੋਂ ਭੁੱਖਮਾਰੀ ਖਤਮ ਕਰਨ ਲਈ ਖਰਚ ਕੀਤੀ ਅਰਬਾਂ ਰੁਪਏ ਦੀ ਰਕਮ

ਤਪਾ ਮੰਡੀ, 3 ਮਈ (ਨਰੇਸ਼ ਗਰਗ) ਭਾਰਤ ਅੰਦਰ ਰਹਿਣ ਵਾਲਾ ਇੱਕ ਨਾਗਰਿਕ ਭਰ ਪੇਟ ਖਾਣਾ ਖਾਵੇ ਕੋਈ ਵੀ ਭੁੱਖੇ ਪੇਟ ਨਾ ਸੌਣ । ਇਸ ਨੂੰ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੇ ਸਾਲ 2013 ਵਿੱਚ ਫੂਡ ਸਕਿਊਰਟੀ ਐਕਟ ਪਾਸ ਕੀਤਾ ਸੀ। ਜਿਸ ਤਹਿਤ ਗਰੀਬ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਬਹੁਤ ਹੀ ਘੱਟ ਕੀਮਤ 2 ਰੁਪਏ ਕਿਲੋ ਅਨਾਜ ਦਿੱਤਾ ਜਾਂਦਾ ਹੈ। ਦੇਸ਼ ਦੀ ਤਕਰੀਬਨ ਅੱਧ ਤੋਂ ਜਿਆਦਾ ਆਬਾਦੀ ਇਸ ਐਕਟ ਦੇ ਤਹਿਤ ਅਨਾਜ ਪ੍ਰਾਪਤ ਕਰ ਰਹੀ ਹੈ। ਇਸ ਐਕਟ ਤੇ ਹੁੰਦੇ ਖਰਚ ਬਾਰੇ ਵੇਰਵੇ ਸਹਿਤ ਜਾਣਕਾਰੀ ਲੈਣ ਖਾਤਰ ਭਾਰਤ ਸਰਕਾਰ ਤੇ ਫੂਡ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਮੰਤਰਾਲੇ ਨਵੀਂ ਦਿੱਲੀ ਤੋਂ ਲੋਕ ਸੂਚਨਾ ਤਹਿਤ ਪਿਛਲੇ 2 ਸਾਲ ਅੰਦਰ ਹੋਏ ਖਰਚ ਬਾਰੇ ਜਾਣਕਾਰੀ ਦੀ ਮੰਗ ਕੀਤੀ ਗਈ। ਫੂਡ ਸਪਲਾਈ ਵਿਭਾਗ ਦੇ ਉਚ ਸਕੱਤਰ ਮਨੋਜ ਕੁਮਾਰ ਸ਼ਰਮਾ ਜੋ ਕਿ ਕੇਂਦਰੀ ਲੋਕ ਸੂਚਨਾ ਅਫ਼ਸਰ ਨੇ ਆਪਣੇ ਪੱਤਰ ਰਾਹੀਂ ਜੋ ਜਾਣਕਾਰੀ ਭੇਜੀ ਉਹ ਬਹੁਤ ਹੀ ਹੈਰਾਨੀ ਜਨਕ ਸੀ। ਭਾਰਤ ਸਰਕਾਰ ਨੇ ਫੂਡ ਸਕਿਊਰਟੀ ਐਕਟ ਤਹਿਤ ਵੰਡੇ ਗਏ ਅਨਾਜ ਤੇ ਸਾਲ 2014-15 ਵਿੱਚ ਜੋ ਰਕਮ ਖਰਚ ਕੀਤੀ 1,13,171.16 ਕਰੋੜ ਰੁਪਏ ਸੀ ਅਤੇ 1/4/2015 ਤੋਂ 10/3/2016 ਤੱਕ 1,08,968.7 ਕਰੋੜ ਰੁਪਏ ਹੈ। ਇਸ ਸਕੀਮ ਤਹਿਤ ਭਾਰਤ ਸਰਕਾਰ ਵੱਲੋਂ ਦੇਸ਼ ਦੇ ਸਾਰੇ ਰਾਜਾਂ ਨੂੰ ਟੀ ਪੀ ਡੀ ਐਸ ਖਾਦ ਸੁਰੱਖਿਆ ਐਕਟ 2013 ਐਨ ਐਫ ਐਸ ਏ ਅਤੇ ਹੋਰ ਕਲਿਆਣ ਯੋਜਨਾਂ ਤਹਿਤ ਬਹੁਤ ਹੀ ਰਿਆਇਤੀ ਦਰਾਂ ਤੇ ਅਨਾਜ ਦਿੱਤਾ ਜਾਂਦਾ ਹੈ। ਅਨਾਜ ਦੀ ਖਰੀਦ ਅਤੇ ਰਿਆਇਤੀ ਦਰਾਂ ਦੇ ਦਰਮਿਆਣ ਜੋ ਫਰਕ ਹੁੰਦਾ ਹੈ ਉਸ ਨੂੰ ਸਬਸਿਡੀ ਕਿਹਾ ਜਾਂਦਾ ਹੈ। ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਪ੍ਰਤੀ ਮੈਂਬਰ 5 ਕਿਲੋ ਅਨਾਜ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਸ ਦਾ ਮਕਸਦ ਦੇਸ਼ ਅੰਦਰੋਂ ਭੁੱਖਮਰੀ ਦੂਰ ਕਰਨਾ ਹੈ। ਇਸ ਸਕੀਮ ਤਹਿਤ 1/1/2015 ਤੋਂ 31/12/2015 ਤੱਕ 123.49 ਲੱਖ ਟਨ ਕਣਕ ਅਤੇ 106.67 ਲੱਖ ਟਨ ਚਾਬਲ ਰਾਜ ਸਰਕਾਰਾਂ ਨੂੰ ਉਪਲਬਧ ਕਰਵਾਇਆ ਗਿਆ ਹੈ।
ਮਾਨਯੋਗ ਸਰਵ ਉਚ ਅਦਾਲਤ ਨੇ ਭਾਰਤ ਸਰਕਾਰ ਨੂੰ ਕਿਹਾ ਸੀ ਕਿ ਗੁਦਾਮਾਂ ਅੰਦਰ ਅਤੇ ਖੁੱਲੇ ਅਸਮਾਨ ਥੱਲੇ ਸਟੋਰ ਕੀਤੇ ਅਨਾਜ ਨੂੰ ਮੀਂਹ, ਝੱਖੜ ਅਤੇ ਕੁਦਰਤੀ ਆਫਤਾਂ ਵਿੱਚ ਖਰਾਬ ਕਰਨ ਦੀ ਥਾਂ ਗਰੀਬ ਲੋਕਾਂ ਵਿੱਚ ਵੰਡ ਦੇਣਾ ਜਿਆਦਾ ਵਧੀਆ ਹੈ। ਇਸ ਗੱਲ ਤੋਂ ਵੀ ਭਾਰਤ ਸਰਕਾਰ ਨੇ ਇਹ ਸਕੀਮ ਚਾਲੂ ਕੀਤੀ ਹੈ, ਇਸ ਦਾ ਖਰਚ ਵੀ ਬਹੁਤ ਵੱਡੀ ਰਕਮ ਹੈ। ਪਰ ਜਰੂਰਤ ਇਸ ਗੱਲ ਦੀ ਹੈ ਕਿ ਅਨਾਜ ਜਰੂਰਤਮੰਦ ਲੋਕਾਂ ਤੱਕ ਪਹੁੰਚੇ ਅਤੇ ਸਹੀ ਕੋਆਲਟੀ ਅਤੇ ਪੂਰੇ ਵਜਨ ਵਿੱਚ ਮਿਲੇ ਇਹੋ ਸਮੇਂ ਦੀ ਮੰਗ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *