ਮੋਟਰ ਕੁਨੈਕਸ਼ਨਾਂ ਦੇ ਸਿਆਸੀਕਰਨ ਨੇ ਇਸ ਵਾਰ ਕਿਸਾਨਾਂ ਦੇ ਆਹੂ ਲਾਹੇ

ss1

ਮੋਟਰ ਕੁਨੈਕਸ਼ਨਾਂ ਦੇ ਸਿਆਸੀਕਰਨ ਨੇ ਇਸ ਵਾਰ ਕਿਸਾਨਾਂ ਦੇ ਆਹੂ ਲਾਹੇ

ਬੁਢਲਾਡਾ 23, ਜੂਨ (ਤਰਸੇਮ ਸ਼ਰਮਾਂ): ਕਾਂਗਰਸ ਪਾਰਟੀ ਵੱਲੋਂ ਅੱਜ ਇੰਦਰਾਂ ਕਾਂਗਰਸ ਭਵਨ ਵਿਖੇ ਵਰਕਰ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰੰਚੇੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਟਰ ਕੁਨੈਕਸ਼ਨਾਂ ਦੇ ਸਿਆਸੀਕਰਨ ਨੇ ਇਸ ਵਾਰ ਕਿਸਾਨਾਂ ਦੇ ਆਹੂ ਹੀ ਲਾ ਦਿੱਤੇ ਹਨ। ਉਹਨਾਂ ਕਿਹਾ ਕਿ ਆਮ ਛੋਟੇ ਕਿਸਾਨਾਂ ਨੇ ਆਪਣੇ ਆੜਤੀਆਂ ਤੋ਼ ਡੇਢ ਤੋਂ ਦੋ ਰੁਪਏ ਪ੍ਰਤੀ ਸੈਕੜਾ ਵਿਆਜ ਦਰ ਤੇ ਲੱਖਾਂ ਰੁਪਏ ਲੈ ਕੇ ਪਾਵਰਕਾਮ ਦੇ ਦਫਤਰਾਂ ਵਿੱਚ ਜਮ੍ਹਾ ਕਰਵਾਏ ਪ੍ਰੰਤੂ ਮੋਟਰ ਕੁਨੈਕਸ਼ਨ ਦੇਣ ਸਬੰਧੀ ਕਥਿਤ ਸਿਆਸੀ ਦਬਾਅ ਚ ਆਏ ਪਾਵਰਕਾਮ ਅਧਿਕਾਰੀਆਂ ਵੱਲੋਂ ਕੁਨੈਕਸ਼ਨ ਦੇਣ ਸਬੰਧੀ ਅਜੇ ਤੱਕ ਕੋਈ ਰਾਹ ਨਹੀਂ ਦਿੱਤਾ ਜਾ ਰਿਹਾ। ਉਹਨਾਂ ਹਲਕੇ ਦੇ ਅਕਾਲੀ ਆਗੂਆ ਤੇ ਦੋਸ਼ ਲਾਉਦਿਆ ਕਿ ਅਕਾਲੀ ਦਲ ਵੱਲੋਂ ਸਿਰਫ ਆਪਣੇ ਹੀ ਸੁੰਭਚਿੰਤਕਾਂ ਨੂੰ ਹੀ ਮੋਟਰ ਕੁਨੈਕਸ਼ਨ ਦਵਾਏ ਜਾ ਰਹੇ ਹਨ ਜਦੋਂਕਿ ਦੋ ਏਕੜ ਅਤੇ ਪੰਜ ਹੇਕੜ ਵਾਲੇ ਕਿਸਾਨ ਆਪਣੀਆਂ ਬੰਬੀਆਂ ਦੇ ਮੂੰਹਾ ਵੱਲ ਦੇਖਦੇ ਹੋਏ ਕੁਨੈਕਸ਼ਨਾਂ ਦੀ ਉਡੀਕ ਵਿੱਚ ਬੈਠੇ ਹੋਏ ਹਨ। ਉਹਨਾਂ ਅੱਗੇ ਕਿਹਾ ਕਿ ਬੀਤੇ ਸਾਲ ਵਿੱਚ ਨਰਮੇ ਦੀ ਫਸਲ ਚਿੱਟੇ ਮੱਛਰ ਵੱਲੋਂ ਤਬਾਹ ਕਰਨ ਮਗਰੋਂ, ਇਸ ਸਾਲ ਕਣਕ ਦੇ ਝਾੜ ਵਿੱਚ ਕਮੀ ਨੇ ਕਿਸਾਨਾਂ ਦਾ ਲੱਕ ਤੋੜ ਦਿੱਤਾ ਹੈ।

ਉਹਨਾਂ ਆਖਿਆ ਕਿ ਕਾਂਗਰਸ ਜਿੱਥੇ ਕਿਸਾਨਾਂ ਦੀ ਜ਼ਮੀਨੀ ਲੜਾਈ ਵਿੱਚ ਸ਼ਾਮਲ ਹੋ ਕੇ ਉਹਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇਗੀ। ਉਹਨਾਂ ਕਿਹਾ ਕਿ ਜੇਕਰ ਆਉਂਦੇ ਇੱਕ ਹਫਤੇ ਦੇ ਅੰਦਰ ਅੰਦਰ ਜਿਲ੍ਹਾ ਮਾਨਸਾ ਦੇ ਢਾਈ ਏਕੜ ਅਤੇ ਪੰਜ ਏਕੜ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨਾਂ ਦਾ ਸਮਾਨ ਵੰਡ ਕੇ ਉਹਨਾਂ ਨੂੰ ਸੁਚਾਰੂ ਰੂਪ ਵਿੱਚ ਚਾਲੂ ਨਾ ਕੀਤਾ ਗਿਆ ਤਾਂ ਕਾਂਗਰਸ ਤਹਿਸੀਲ ਪੱਧਰ ਦੇ ਪਾਵਰਕਾਮ ਦਫਤਰਾਂ ਦਾ ਘਿਰਾਓ ਕਰਕੇ ਅਣਮਿੱਥੇ ਸਮੇਂ ਲਈ ਧਰਨੇ ਆਰੰਭ ਕਰੇਗੀ। ਇਸ ਮੌਕੇ ਹਰਬੰਸ ਸਿੰਘ ਖਿੱਪਲ, ਤੀਰਥ ਸਿੰਘ, ਖੇਮ ਸਿੰਘ ਜਟਾਣਾ, ਮਾ. ਪ੍ਰਕਾਸ਼ ਚੰਦ ਸ਼ਰਮਾਂ ਸਮੇਤ ਹੋਰ ਆਗੂ ਅਤੇ ਵਰਕਰ ਵੀ ਸ਼ਾਮਿਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *