ਬਲਜੀਤ ਸਿੰਘ ਬੱਲੂ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ:ਨਿਰਮਲ ਝੰਡੂਕੇ

ss1

ਬਲਜੀਤ ਸਿੰਘ ਬੱਲੂ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ:ਨਿਰਮਲ ਝੰਡੂਕੇ

3-12

ਸਰਦੂਲਗੜ 3 ਮਈ (ਗੁਰਜੀਤ ਸੀਹ)ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਐਮਰਜੈਂਸੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਮਾਨਖੇੜਾ ਦੀ ਪ੍ਰਧਾਨੀ ਹੇਠ ਹੋਈ। ਇਹ ਮੀਟਿੰਗ ਜਟਾਣਾ ਕਲਾਂ ਵਿਖੇ ਹੋਈ। ਬੀਤੇ ਦਿਨੀਂ ਜਿਲ੍ਹਾ ਬਰਨਾਲਾ ਦੇ ਪਿੰਡ ਯੋਧਪੁਰ ਵਿਖੇ ਕਬਜਾ ਵਰੰਟ ਲੈ ਕੇ ਗਈ ਪੁਲਿਸ ਸਹਾਮਣੇ ਕਿਸਾਨ ਬਲਜੀਤ ਸਿੰਘ ਬੱਲੂ ਤੇ ਉੁਸਦੀ ਮਾਤਾ ਬਲਵੀਰ ਕੌਰ ਵੱਲੋਂ ਹੁੰਦੀ ਜਮੀਨ ਦੀ ਕੁਰਕੀ ਨਾ ਸਹਾਰਦੇ ਹੋਏ ਕੀਟਨਾਸਕ ਦਵਾਈ ਪੀ ਕੇ ਖੁਦਕਸੀ ਦੇ ਮਾਮਲੇ ਨੰੁ ਲੈ ਕੇ ਕਿਸਾਨ ਯੂਨੀਅਨ ਤੇ ਆੜਤੀਆ ਐਸੋਸੀਏਸਨ ਇੱਕ ਦੂੁਜੇ ਖਿਲਾਫ ਆਹਮਣੋ-ਸਹਮਾਣੇ ਆ ਗਏ। ਭਾਤਰੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਅਤੇ ਜਿਲ੍ਹਾ ਪ੍ਰੈਸ ਸਕੱਤਰ ਦਰਸਨ ਸਿੰਘ ਜਟਾਣਾ ਨੇ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਰਿਲੀਜ ਕਰਦੇ ਕਿਹਾ ਕਿ ਖੁਦਕਸੀ ਕਰਨ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ। ਅਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ।

ਜੇਕਰ ਅਜਿਹਾ ਨਾ ਕੀਤਾ ਤਾਂ ਸਘੰਰਸ ਤੇਜ ਕੀਤਾ ਜਾਵੇਗਾ। ਆੜ੍ਹਤੀਆ ਐਸੌਸੀਏਸਨ ਦੇ ਉਪ-ਪ੍ਰਧਾਨ ਰਵਿੰਦਰ ਸਿੰਘ ਚੀਮਾ ਦੇ ਬਿਆਨ ਨਿਖੇਧੀ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਕਿਸਨਾ ਯੂਨੀਅਨ ਦੇ ਆਗੂਆਂ ਤੇ ਪਰਚੇ ਦਰਜ ਕੀਤੇ ਜਾਣ ਖੁਦਕਸੀ ਕਰ ਚੁੱਕੇ ਮਾਂ ਪੁੱਤ ਨੂੰ 20 ਲੱਖ ਰਪੁਏ ਮੁਆਵਜਾ ਦਿੱਤਾ ਜਾਵੇ। ਕਿਸਾਨੀ ਸਿਰ ਚੜ੍ਹਿਆ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਖਤਮ ਕੀਤੇ ਜਾਵੇ। ਖੁਦਕਸੀਆਂ ਨੂੰ ਹਮੇਸਾਂ ਲਈ ਰੋਕਣ ਵਾਸਤੇ ਸਾਰੀਆਂ ਰਾਜਸੀ ਧਿਰਾਂ ਡਾ. ਸੁਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਤੇ ਦਬਾਅ ਪਾਉਣ ਜਿਸ ਨਾਲ ਦੇਸ ਦਾ ਕਿਸਨ ਬਚ ਸਕੇ ਤੇ ਭਾਈਚਾਰਕ ਸਾਂਝ ਮਜਬੂਤ ਹੋਵੇਗੀ।ਨਹੀਂ ਤਾਂ ਦੇਸ ਦੇ ਹਾਲਤ ਨਾਜੁਕ ਹੋਵੇਗੀ। ਮੀਟਿੰਗ ਵਿੱਚ, ਸੰਤੋਖ ਸਿੰਘ, ਪ੍ਰਿਥੀ ਸਿੰਘ ਮੀਰਪੁਰ, ਜਸਵੰਤ ਸਿੰਘ ਹੀਰਕੇ, ਸੁਖਪਾਲ ਸਿੰਘ ਫੱਤਾ, ਡਿਪਟੀ ਸਿੰਘ ਜਟਾਣਾ, ਮਨਪ੍ਰੀਤ ਸਿੰਘ ਝੂੰਡੂਕੇ ਗੁਰਤੇਜ ਸਿੰਘ ਚੋਟੀਆਂ, ਬਹਾਦਰ ਸਿੰਘ ਆਲੀਕੇ, ਤਰਸੇਮ ਸਿੰਘ ਜਟਾਣਾ, ਜਸਵੰਤ ਸਿੰਘ, ਬਿੰਦਰ ਸਿੰਘ ਹਾਜਿਰ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *