ਦਸਤਾਰ-ਏ -ਤਾਜ ਕਲੱਬ ਕੋਠਾ ਗੁਰੂ ਨੇ ਲਗਾਇਆ ਦਸਤਾਰ ਸਿਖਲਾਈ ਕੈਂਪ

ss1

ਦਸਤਾਰ-ਏ -ਤਾਜ ਕਲੱਬ ਕੋਠਾ ਗੁਰੂ ਨੇ ਲਗਾਇਆ ਦਸਤਾਰ ਸਿਖਲਾਈ ਕੈਂਪ

24-5
ਭਗਤਾ ਭਾਈ ਕਾ 23 ਜੂਨ[ਸਵਰਨ ਸਿੰਘ ਭਗਤਾ]-ਦਸਤਾਰ ਏ ਤਾਜ਼ ਕਲੱਬ ਕੋਠਾ ਗੁਰੂ ਵੱਲੋਂ ਪਿੰਡ ਰਾਊਕੇ ਵਿਖੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਨਗਰ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ।ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਅਤੇ ਦਸਤਾਰ ਦੀ ਮਹਾਨਤਾ ਨਾਲ ਜੋੜਣ ਲਈ ਪਿੰਡ ਰਾਊਕੇ ਵਿਖੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਦੋਰਾਨ ਕਾਫੀ ਗਿਣਤੀ ਵਿੱਚ ਨੋਜਵਾਨ ਵੀਰਾਂ ਤੇ ਬੱਚਿਆ ਨੇ ਭਾਗ ਲਿਆ।ਉਨਾ ਅੱਗੇ ਦੱਸਿਆ ਕਿ ਕੈਂਪ ਲਈ ਵਿਸੇਸ਼ ਸਹਿਯੋਗ ਸੁਖਜਿੰਦਰ ਸਿੰਘ ਮਲੂਕਾ ਵਲੋ ਦਿੱਤਾ ਗਿਆ।ਇਸ ਮੌਕੇ ਜਗਸੀਰ ਸਿੰਘ ਮੌੜ,ਗੁਰਪ੍ਰੀਤ ਸਿੰਘ ਬੱਬੀ,ਪਰਮਿੰਦਰ ਸਿੰਘ ਕੋਠਾ ਗੁਰੂ,ਜਗਸੀਰ ਸਿੰਘ,ਰਣਜੀਤ ਸਿੰਘ,ਰਘਬੀਰ ਸਿੰਘ ਖਿਆਲੀ ਵਾਲਾ, ਅਮ੍ਰਿੰਤਪਾਲ ਸਿੰਘ,ਕੁਲਦੀਪ ਸਿੰਘ, ਰਮਨ ਸਿੰਘ, ਪਲਵਿੰਦਰ ਸਿੰਘ ,ਕੇਵਲ ਸਿੰਘ ਜੱਸੜ, ਗੋਲਡੀ ਗੰਗਾ, ਅਵਤਾਰ ਸਿੰਘ, ਬੂਟਾ ਸਿੰਘ ,ਬਲਵਿੰਦਰ ਸਿੰਘ ਆਦਿ ਸਨ।

print
Share Button
Print Friendly, PDF & Email