ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਵੰਡੇ 150 ਕਾਰਡ

ss1

ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਵੰਡੇ 150 ਕਾਰਡ
ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਵੰਡੇ ਜਾਣਗੇ 24000 ਕਾਰਡ

3-14
ਰੂਪਨਗਰ, 3 ਮਈ (ਗੁਰਮੀਤ ਮਹਿਰਾ): ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਨੀਲੇ ਕਾਰਡ ਧਾਰਕਾਂ /ਛੋਟੇ ਵਪਾਰੀਆਂ/ਕਿਸਾਨਾਂ ਅਤੇ ਮਜਦੂਰਾਂ ਦੇ ਸਿਹਤ ਬੀਮਾ ਸਬੰਧੀ ਸਮਾਰਟ ਕਾਰਡ ਬਣਾਏ ਜਾ ਰਹੇ ਹਨ।ਜਿਸ ਤਹਿਤ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਲਈ 24000 ਸਮਾਰਟ ਕਾਰਡ ਬਣਾਏ ਜਾਣਗੇ। ਇਹ ਜਾਣਕਾਰੀ ਸ੍ਰੀ ਮਦਨ ਮੋਹਨ ਮਿੱਤਲ ਉਦਯੌਗ ਤੇ ਵਣਜ਼ ਮੰਤਰੀ ਪੰਜ਼ਾਬ ਨੇ ਅਜ ਨੰਗਲ ਸਥਾਨਕ ਬੀ.ਬੀ.ਐਮ.ਬੀ. ਆਡੋਟਾਰੀਅਮ 150 ਲਾਭ ਪਾਤਰੀਆਂ ਨੂੰ ਸਮਾਰਟ ਕਾਰਡ ਵੰਡਣ ਤੋਂ ਪਹਿਲਾ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਦਿੱਤੀ। ਉਨਾਂ ਕਿਹਾ ਕਿ ਇਸ ਤਹਿਤ ਸਭ ਤੋਂ ਪਹਿਲਾਂ 4 ਅਕਤੂਬਰ 2015 ਤੋਂ ਨੀਲੇ ਕਾਰਡ ਧਾਰਕਾਂ ਦੇ ਸਿਹਤ ਬੀਮਾ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਸਬੰਧੀ ਜਿਨਾਂ ਪਰਿਵਾਰਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਨਾਂ ਪਰਿਵਾਰਾਂ ਦਾ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਮਾਰਟ ਕਾਰਡ ਬਣਾਏ ਗਏ। ਇਸ ਕਾਰਡ ਦੀ ਮਦਦ ਨਾਲ ਲੋੜਵੰਦ ਪਰਿਵਾਰ ਦਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 90 ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ (ਜਿਲਾ ਰੂਪਨਗਰ ਦੇ 14 ਹਸਪਤਾਲ) ਵਿੱਚ 50,000 (ਪੰਜਾਹ ਹਜਾਰ ਰੁਪਏ) ਤੱਕ ਦਾ ਇਲਾਜ ਬਿਨਾ ਪੈਸੇ ਦੇ ਕੇ ਮੁਫਤ ਕੀਤਾ ਜਾ ਸਕਦਾ ਹੈ। ਇਸ ਸਕੀਮ ਅਧੀਨ ਹਸਪਤਾਲ ਤੋਂ ਛੁੱਟੀ ਹੋਣ ਸਮੇਂ 100 ਰੁਪਏ ਕਿਰਾਇਆ ਵੱਖਰੇ ਤੌਰ ਤੇ ਦਿੱਤਾ ਜਾਵੇਗਾ। ਸ੍ਰੀ ਮਿੱਤਲ ਨੇ ਇਹ ਵੀ ਦੱਸਿਆ ਕਿ ਛੁੱਟੀ ਹੋਣ ਤੋਂ ਇੱਕ ਦਿਨ ਪਹਿਲਾਂ ਤੇ ਪੰਜ ਦਿਨ ਬਾਦ ਤੱਕ ਦੀ ਦਵਾਈ ਅਤੇ ਜਾਂਚ ਮੁਫਤ ਹੋਵੇਗੀ ਅਤੇ ਪਰਿਵਾਰ ਦੇ ਮੁਖੀ ਦੀ ਜੇਕਰ ਅਚਾਨਕ ਮੌਤ ਹੋ ਜਾਂਦੀ ਹੈ ਤਾਂ 5 ਲੱਖ ਦਾ ਬੀਮਾ ਅਦਾ ਕੀਤਾ ਜਾਵੇਗਾ।ਇਸ ਸਬੰਧੀ ਕਿਸੇ ਵੀ ਤਰਾਂ ਦੀ ਮੁਢਲੀ ਸਮੱਸਿਆ ਆ ਰਹੀ ਹੋਵੇ ਤਾਂ 104 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਅਜਿਹੇ ਪਰਿਵਾਰ ਜਿਨਾਂ ਨੇ ਅਜੇ ਤਕ ਸਮਾਰਟ ਕਾਰਡ ਨਹੀ ਬਣਵਾਏ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਸਬੰਧਤ ਖੁਰਾਕ ਅਤੇ ਸਿਵਲ ਸਪਲਾਈ ਦਫਤਰ ਵਿਖੇ ਜਾ ਕੇ ਸਿਹਤ ਬੀਮਾ ਯੋਜਨਾ ਅਧੀਨ ਜਲਦ ਤੋਂ ਜਲਦ ਕਾਰਡ ਬਣਾ ਵੇ ਲਾਭ ਪ੍ਰਾਪਤ ਕਰਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਜੇ-ਫਾਰਮ ਧਾਰਕ ਕਿਸਾਨ ਪਰਿਵਾਰਾਂ ਲਈ ਵੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਮੰਤਵ ਲਈ ਸਮਾਰਟ ਕਾਰਡ ਬਣਵਾਉਣ ਤਹਿਤ ਲਾਭਪਾਤਰੀਦਾ ਬਣਦਾ ਪ੍ਰੀਮੀਅਮ ਮਾਰਕੀਟ ਕਮੇਟੀਆਂ ਵੱਲੋਂ ਅਦਾ ਕੀਤਾ ਜਾਵੇਗਾ। ਇਸ ਸਬੰਧੀ ਕਿਸੇ ਵੀ ਤਰਾਂ ਦੀ ਸੂਚਨਾ ਲੈਣ ਲਈ ਸਬੰਧਤ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਵੱਲੋਂ ਆਬਕਾਰੀ ਤੇ ਕਰ ਵਿਭਾਗ ਕੋਲ ਰਜਿਸਟਰਡ ਛੋਟੇ ਵਪਾਰੀਆਂ ਜਿਨਾਂ ਦੀ ਸਲਾਨਾ ਆਮਦਨ 1 ਕਰੋੜ ਤੱਕ ਹੈ ਉਨਾਂ ਲਈ ਵੀ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਕੀਤੀ ਗਈ ਹੈ। ਜਿਸ ਅਧੀਨ ਸਮਾਰਟ ਕਾਰਡ ਹੋਲਡਰ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦਾ 50 ਹਜਾਰ ਰੁਪਏ ਤੱਕ ਦਾ ਇਲਾਜ ਫਰੀ ਹੋਵੇਗਾ।ਪਰਿਵਾਰ ਦੇ ਮੁਖੀ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਣ ਤੇ ਜਾਂ 100% ਨਕਾਰਾ ਹੋ ਜਾਣ ਤੇ 5 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੱਗ ਲੱਗਣ ਕਾਰਨ ਹੋਣੇ ਨੁਕਸਾਨ ਦਾ 5 ਲੱਖ ਰੁਪਏ ਤੱਕ ਮੁਆਵਜਾ ਦਿੱਤਾ ਜਾਵੇਗਾ। ਇਸ ਸਬੰਧੀ ਕਿਸੇ ਵੀ ਤਰਾਂ ਦੀ ਔਕੜ ਆਉਣ ਤੇ ਐਕਸਾਈਜ਼ ਅਤੇ ਟੈਕਸ ਵਿਭਾਗ ਰੂਪਨਗਰ ਦੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਪੰਜ਼ਾਬ ਸਰਕਾਰ ਵਲੋਂ ਦਿਹਾੜੀਦਾਰ ਮਜਦੂਰਾਂ ਦੀ ਭਲਾਈ ਲਈ ਵੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਸਮਾਰਟ ਕਾਰਡ ਬਣਾਏ ਜਾ ਰਹੇ ਹਨ। ਇਸ ਸਕੀਮ ਤਹਿਤ ਕਾਰਡ ਹੋਲਡਰ ਅਤੇ ਉਸ ਤੇ ਨਿਰਭਰ ਪਰਿਵਾਰ ਦੇ 5 ਮੈਂਬਰ ਕਿਸੇ ਵੀ ਸਰਕਾਰੀ ਹਸਪਤਾਲ ਜਾਂ ਚੁਣਿੰਦਾ ਪ੍ਰਾਈਵੇਟ ਹਸਪਤਾਲ ਵਿੱਚ 50 ਹਜਾਰ ਰੁਪਏ ਤੱਕ ਦਾ ਇਲਾਜ ਫਰੀ ਕਰਵਾ ਸਕਣਗੇ। ਪਰਿਵਾਰ ਦੇ ਮੁਖੀ ਦੀ ਐਕਸੀਡੈਂਟ ਕਾਰਨ ਮੌਤ ਹੋ ਜਾਣ ਤੇ ਜਾਂ 100% ਨਕਾਰਾ ਹੋ ਜਾਣ ਤੇ 5 ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ। ਇਸ ਸਕੀਮ ਅਧੀਨ ਨਾਮ ਦਰਜ ਕਰਵਾਉਣ ਜਾਂ ਹੋਰ ਸੂਚਨਾ ਪ੍ਰਾਪਤ ਕਰਨ ਲਈ ਕਿਰਤ ਵਿਭਾਗ ਦਫਤਰ, ਰੂਪਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਕਿਹਾ ਕਿ ਪੰਜ਼ਾਬ ਸਰਕਾਰ ਵਲੋਂ ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਗਏ ਹਨ ਉਹ ਭਾਵੇਂ ਪੈਨਸ਼ਨ ਦੁਗਣੀ ਕਰਨੀ ਹੋਵੇ ਜ਼ਾਂ ਕੁਝ ਹੋਰ ਉਨਾਂ ਇਹ ਵੀ ਕਿਹਾ ਕਿ ਪੰਜ਼ਾਬ ਸਰਕਾਰ ਵਲੋਂ ਜਲਦੀ ਹੀ 1 ਲੱਖ 13 ਹਜ਼ਾਰ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਜਦਕਿ ਕਾਂਗਰਸ ਰਾਜ ਦੋਰਾਨ 2002 ਤੋਂ 2007 ਤਕ ਕੋਈ ਭਰਤੀ ਨਹੀ ਸੀ ਕੀਤੀ ਗਈ। ਇਹ ਸਾਰੀ ਭਰਤੀ ਮੈਰਿਟ ਦੇ ਅਧਾਰ ਤੇ ਬਿਨਾਂ ਪੈਸੇ ਅਤੇ ਬਿਨਾਂ ਸ਼ਿਫਾਰਿਸ਼ ਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਮਿਸ਼ਨ ਤਹਿਤ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ।
ਇਸ ਮੋਕੇ ਤੇ ਸ੍ਰੀ ਅਰਵਿੰਦ ਮਿੱਤਲ ਸਾਬਕਾ ਐਡਵੇਕੇਟ ਜਰਨਲ ਪੰਜਾਬ, ਡਾ. ਪਰਮਿੰਦਰ ਸ਼ਰਮਾਂ ਚੇਅਰਮੈਨ ਜਿਲਾਂ ਪਲਾਨਿੰਗ ਬੋਰਡ,ਸ੍ਰੀ ਅਮਰਜੀਤ ਬੈਂਸ ਐਸ.ਡੀ.ਐਮ. ਨੰਗਲ, ਸ੍ਰੀ ਰਾਮ ਕਿਸ਼ਨ ਤਹਿਸੀਲਦਾਰ ਨੰਗਲ, ਸ੍ਰੀ ਸੁਰਿੰਦਰ ਪਾਲ ਸਿੰਘ ਤਹਿਸੀਲਦਾਰ ਅਨੰਦਪੁਰ ਸਾਹਿਬ, ਸ੍ਰੀ ਕੁਲਭੂਸ਼ਣ ਪੁਰੀ ਮੰਡਲ ਪ੍ਰਧਾਨ ਨੰਗਲ, ਸ੍ਰੀ ਯੋਗੇਸ਼ ਸੂਦ ਜਿਲਾਂ ਭਾਜਪਾ ਪ੍ਰਧਾਨ, ਸ੍ਰੀ ਰਾਜੂ ਕੌਸ਼ਲ ਸਿਆਸੀ ਸਲਾਹਕਾਰ, ਸ੍ਰੀ ਚੰਦਰ ਕੁਮਾਰ ਬਜਾਜ ਸਾਬਕਾ ਚੇਅਰਮੈਨ, ਜਥੇਦਾਰ ਜਗਦੇਵ ਸਿੰਘ ਕੁੱਕੂ, ਸ੍ਰੀ ਇੰਦਰਜੀਤ ਸਿੰਘ ਅਰੋੜਾ, ਸ੍ਰੀ ਮਤੀ ਅਮ੍ਰਿਤਦੀਪ ਕੌਰ ਈ.ਟੀ.ਓ., ਸ੍ਰੀ ਮਤੀ ਜਸਬੀਰ ਕੌਰ ਜਿਲਾਂ ਮੰਡੀ ਅਫਸਰ, ਡਾ. ਮੁਕੇਸ਼ ਭਾਟੀਆ, ਡਾ. ਸੁਨੀਤਾ ਨੱਢਾ, ਸ੍ਰੀ ਗੁਰਪ੍ਰੀਤ ਸਿੰਘ ਕਿਰਤ ਇੰਸਪੈਕਟਰ, ਸੁਰਿੰਦਰ ਪਾਲ ਸਿੰਘ ਲਿੱਦੜ ਐਸ.ਐਚ.ਓ. ਨੰਗਲ, ਸ੍ਰੀ ਮਨਜੀਤ ਸਿੰਘ ਬਾਸੋਵਾਲ, ਰਾਮ ਕੁਮਾਰ ਸਹੋੜ, ਸ੍ਰੀ ਹਰਮਨਜੀਤ ਸਿੰਘ ਪ੍ਰਿੰਸ, ਕੁਲਭੂਸ਼ਣ ਬੰਟੀ, ਜੋਤੀ ਪ੍ਰਸ਼ਾਦ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਭਾਜਪਾ ਦੇ ਆਗੂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *