ਸੇਲਬਰਾਹ ਤੋਂ ਭੈਣੀ ’ਤੇ ਕਲਿਆਣ ਨੂੰ ਜਾਣ ਵਾਲੇ ਕੱਚੇ ਰਸਤਿਆਂ ਉਪਰ ਸੜਕ ਬਣਾਉਣ ਦੀ ਮੰਗ

ss1

ਸੇਲਬਰਾਹ ਤੋਂ ਭੈਣੀ ’ਤੇ ਕਲਿਆਣ ਨੂੰ ਜਾਣ ਵਾਲੇ ਕੱਚੇ ਰਸਤਿਆਂ ਉਪਰ ਸੜਕ ਬਣਾਉਣ ਦੀ ਮੰਗ

23-42
ਭਾਈਰੂਪਾ 22 ਜੂਨ (ਅਵਤਾਰ ਸਿੰਘ ਧਾਲੀਵਾਲ):ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸੁਰਮੁੱਖ ਸਿੰਘ ਸਿੱਧੂ ਅਤੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਮਾਹੀ ਨੇ ਦੱਸਿਆ ਕਿ ਪਾਰਲੀਮੈਂਟ ਹਲਕਾ ਫਰੀਦਕੋਟ ਅਤੇ ਬਠਿੰਡਾ ਦੀਆਂ ਹੱਦਾਂ ਨੂੰ ਜੋੜਦੇ ਸੇਲਬਰਾਹ ਤੋਂ ਭੈਣੀ ਨੂੰ ਜਾਂਦੇ ਰਸਤੇ ਉਪਰ ਭੈਣੀ ਵਾਲੇ ਪਾਸੇ ਤਾਂ ਪੱਕੀ ਸੜਕ ਬਣੀ ਹੋਈ ਹੈ ਪਰ ਸੇਲਬਰਾਹ ਦੀ ਹੱਦ ਅੰਦਰ ਇਹ ਰਸਤਾ ਕੱਚਾ ਹੈ ਇਸ ਰਸਤੇ ਉਪਰ ਅੱਜ ਤੋਂ ਕੋਈ ਤਿੰਨ ਦਹਾਕੇ ਪਹਿਲਾਂ ਸੜਕ ਬਣਾਉਣ ਲਈ ਪੱਥਰ ਸੁੱਟੇ ਗਏ ਸਨ ਪਰ ਅੱਜ ਤੱਕ ਸੇਲਬਰਾਹ ਵਾਲੇ ਪਾਸੇ ਸੜਕ ਨਹੀਂ ਬਣੀ ਉਨ੍ਹਾ ਕਿਹਾ ਇਸੇ ਤਰ੍ਹਾਂ ਹੀ ਸੇਲਬਰਾਹ ਤੋਂ ਕਲਿਆਣ ਨੂੰ ਜਾਂਦਾ ਰਸਤਾ ਵੀ ਕੱਚਾ ਹੈ ਇਸ ਰਸਤੇ ਉਪਰ ਭੈਣੀ ਵਾਲੀ ਗਊਸ਼ਾਲਾ ਪੈਂਦੀ ਹੈ ਗਊਸ਼ਾਲਾ ਲਈ ਹਰਾ ਚਾਰਾ ਅਤੇ ਤੂੜੀ ਲੈ ਕਿ ਜਾਂਦੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਦੋਨੋਂ ਰਸਤੇ ਕੱਚੇ ਹੋਣ ਕਰਕੇ ਪਿੰਡ ਵਾਸੀਆਂ ਨੂੰ ਬਠਿੰਡੇ ਜਾਣ ਲਈ ਰਾਮਪੁਰਾ ਫੂਲ ਵਿੱਚਦੀ ਹੋ ਕਿ ਜਾਣਾ ਪੈਂਦਾ ਹੈ ਜੇਕਰ ਇਹ ਦੋਨੋਂ ਰਸਤਿਆਂ ਉਪਰ ਪੱਕੀ ਸੜਕ ਬਣ ਜਾਵੇ ਤਾਂ ਸੇਲਬਰਾਹ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਬਠਿੰਡਾ ਜਾਣ ਲਈ 15 ਕਿਲੋਮੀਟਰ ਦੀ ਦੂਰੀ ਘੱਟ ਜਾਵੇਗੀ।ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਹ ਦੋਨੋਂ ਸੜਕਾਂ ਪੱਕੀਆਂ ਕਰਕੇ ਲੋਕਾਂ ਦੀ ਮੰਗ ਪੂਰੀ ਕੀਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *