ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਜਰੂਰੀ ਮੀਟਿੰਗ 24 ਜੂਨ ਨੂੰ

ss1

ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਜਰੂਰੀ ਮੀਟਿੰਗ 24 ਜੂਨ ਨੂੰ

ਭਾਈਰੂਪਾ 22 ਜੂਨ (ਅਵਤਾਰ ਸਿੰਘ ਧਾਲੀਵਾਲ):ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਮਜਬੂਤੀ ਅਤੇ ਵਰਕਰਾਂ ਨੂੰ ਲਾਮਬੰਦ ਕਰਨ ਲਈ ਸ਼ੁਰੂ ਕੀਤੀਆਂ ਹਲਕਾ ਵਾਰ ਮੀਟਿੰਗਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੀ ਜਰੂਰੀ ਮੀਟਿੰਗ 24 ਜੂਨ ਨੂੰ ਸਵੇਰੇ 10 ਵਜੇ ਸਿੱਧੂ ਪੈਲਿਸ ਜਲਾਲ ਵਿਖੇ ਸਾਬਕਾ ਵਿਧਾਇਕ ਤੇ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਬੁਲਾਈ ਗਈ ਹੈ।ਜਾਟ ਮਹਾਂ ਸਭਾ ਜ਼ਿਲ੍ਹਾ ਬਠਿੰਡਾ ਦੇ ਸਕੱਤਰ ਗੁਰਚਰਨ ਸਿੰਘ ਧਾਲੀਵਾਲ, ਯੂਥ ਆਗੂ ਤੀਰਥ ਸਿੰਘ ਸਿੱਧੂ ਭਾਈਰੂਪਾ ਅਤੇ ਯੂਥ ਕਾਂਗਰਸੀ ਆਗੂ ਗੋਰਾ ਜਵੰਧਾ ਭਾਈਰੂਪਾ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ, ਵਿਧਾਇਕ ਕੇਵਲ ਸਿੰਘ ਢਿੱਲੋਂ, ਸਾਧੂ ਸਿੰਘ ਧਰਮਸੋਤ ਅਤੇ ਬੀਬੀ ਸੁਰਿੰਦਰ ਕੌਰ ਬਾਲੀਆ ਕਾਂਗਰਸੀ ਵਰਕਰਾਂ ਨੂੰ ਪੰਜਾਬ ਦੇ ਮੌਜੂਦਾ ਰਾਜਸੀ ਹਲਾਤਾਂ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ।ਉਪਰੋਕਤ ਕਾਂਗਰਸੀ ਆਗੂਆਂ ਨੇ ਹਲਕੇ ਦੇ ਸਮੂਹ ਕਾਂਗਰਸੀ ਵਰਕਰਾਂ ਨੂੰ ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਮੌਕੇ ਸੁਖਦੇਵ ਸਿੰਘ ਸੰਧੂ ਭਾਈਰੂਪਾ, ਧਰਮ ਸਿੰਘ ਖਾਲਸਾ, ਇਕਬਾਲ ਸਿੰਘ ਗੁੰਮਟੀ, ਗੁਰਤੇਜ ਮੰਡੇਰ, ਕੇਵਲ ਸਿੰਘ ਕੂਕਾ ਗੁੰਮਟੀ, ਹਰਬੰਸ ਗਾਹਲਾ, ਪੱਪਾ ਬਰਾੜ ਗੁੰਮਟੀ, ਨੰਬਰਦਾਰ ਸੁਖਮੰਦਰ ਸਿੰਘ, ਉਕਾਰ ਸਿੰਘ ਬਰਾੜ, ਮਾਨ ਸਿੰਘ ਗੁੰਮਟੀ, ਰਜਿੰਦਰ ਸਿੰਘ ਗੁੰਮਟੀ ਆਦਿ ਹਾਜ਼ਰ ਸਨ।

print
Share Button
Print Friendly, PDF & Email