ਦਿਆਲਪੁਰਾ ਭਾਈਕਾ ’ਚ ਤਿੰਨ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ 24 ਜੂਨ ਤੋਂ ਸ਼ੁਰੂ

ss1

ਦਿਆਲਪੁਰਾ ਭਾਈਕਾ ’ਚ ਤਿੰਨ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ 24 ਜੂਨ ਤੋਂ ਸ਼ੁਰੂ

ਭਾਈਰੂਪਾ 22 ਜੂਨ (ਅਵਤਾਰ ਸਿੰਘ ਧਾਲੀਵਾਲ):ਮਾਈ ਰੱਜੀ ਬਾਬਾ ਗੁੱਦੜ ਜੀ ਸਪੋਰਟਸ ਕਲੱਬ ਦਿਆਲਪੁਰਾ ਭਾਈਕਾ ਵੱਲੋਂ ਪਹਿਲਾ ਸ਼ਾਨਦਾਰ (ਅੰਡਰ 18) ਤਿੰਨ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ 24,25 ’ਤੇ 26 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿਆਲਪੁਰਾ ਭਾਈਕਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 6100 ਰੂਪੈ ਅਤੇ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 4100 ਰੂਪੈ ਇaਨਾਮ ਵਜੋ ਦਿੱਤੇ ਜਾਣਗੇ, ਮੈਨ ਆਫ ਦਾ ਸੀਰੀਅਜ਼ ਨੂੰ ਜੂਸਰ ਅਤੇ ਬੈਸਟ ਬਾਲਰ ’ਤੇ ਬੈਸਟ ਬੈਟਸਮੈਨ ਨੂੰ ਪ੍ਰੈੱਸਾਂ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਸ ਕ੍ਰਿਕਟ ਟੂਰਨਾਮੈਂਟ ਦੀ ਐਂਟਰੀ ਫੀਸ 350 ਰੂਪੈ ਅਤੇ ਇਤਰਾਜ ਫੀਸ 300 ਰੂਪੈ ਹੋਵੇਗੀ ਪਿੰਡ ਦੀ ਟੀਮ ਵਿੱਚ ਇੱਕ ਖਿਡਾਰੀ ਬਾਹਰੋਂ ਖੇਡ ਸਕਦਾ ਹੈ ਅਤੇ ਸ਼ਹਿਰ ਦੀ ਟੀਮ ਨਿਰੋਲ ਹੋਣੀ ਚਾਹੀਦੀ ਹੈ ਇਸ ਟੂਰਨਾਮੈਂਟ ਲਈ ਸਿਰਫ 48 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ।

print
Share Button
Print Friendly, PDF & Email