ਸ਼੍ਰੋਮਣੀ ਅਕਾਲੀ ਦਲ {ਅ} ਜਿਲ੍ਹਾ ਰੋਪੜ ਵਲੋ ਪਹਿਲਾ ਗਤਕਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ : ਰਣਜੀਤ ਸਿੰਘ ਸੰਤੋਖਗੜ੍ਹ

ss1

ਸ਼੍ਰੋਮਣੀ ਅਕਾਲੀ ਦਲ {ਅ} ਜਿਲ੍ਹਾ ਰੋਪੜ ਵਲੋ ਪਹਿਲਾ ਗਤਕਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ : ਰਣਜੀਤ ਸਿੰਘ ਸੰਤੋਖਗੜ੍ਹ
ਭਾਈ ਰਲਾ ਜੀ ਕਮੇਟੀ ਕੋਟਲਾ ਨਿਹੰਗ ਖਾਂ ਵਲੋ ਠੰਡੇ ਮਿਠੇ ਜਲ ਦੀ ਛਬੀਲ ਦੀ ਸੇਵਾ ਕੀਤੀ

23-35ਰੂਪਨਗਰ 22 ਜੂਨ {ਗੁਰਮੀਤ ਮਹਿਰਾ} ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ {ਅ} ਦੇ ਕੌਮੀ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਦੀਆਂ ਹਦਾਂਇਤਾ ਅਨੁਸਾਰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਜਿਲਾ ਜਥੇਬੰਦੀ ਵਲੋ ਜਿਲਾ ਪ੍ਰਧਾਨ ਰਣਜੀਤ ਸੰਤੋਖਗੜ ਦੀ ਅਗਵਾਈ ਵਿਚ ਪਹਿਲਾ ਗਤਕਾ ਦਿਵਸ ਮਨਾਇਆ ਗਿਆ।ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਜਰੀਏ ਸਾਰੇ ਹਿਦੂਸਤਾਨ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ।ਉਹ ਹਿਦੂਸਤਾਨ ਦੀਆਂ ਘਟ ਗਿਣਤੀਆਂ ਨੂੰ ਹਿਦੂਤਵ ਵਲੋ ਆਪਣੇ ਵਿਚ ਸਮਾਉਣ ਲਈ ਉਹਨਾ ਨੂੰ ਆਪਣ ਇਤਿਹਾਸ ਨੂੰ ਭਲਾਉਣ ਦੀਆਂ ਕੁਸ਼ਿਸ਼ਾਂ ਹਨ ਜਿਵੇ ਕਿ ਪਹਿਲਾ ਹਿੰਦੂਤਵ ਜੈਨ ਅਤੇ ਬੁਧ ਧਰਮ ਨੂੰ ਆਂਪਣੇ ਅੰਦਰ ਸਮਾ ਚੁਕੇ ਹਨ। ਗਤਕਾ ਜਿਥੇ ਸਾਡੇ ਗੁਰੁ ਸਾਹਿਬਾਨਾ ਵਲੋ ਜੰਗ ਦੀਆਂ ਤਿਆਂਰੀਆਂ ਸਮੇ ਰਿਵਾਇਤਾਂ ਹਥਿਆਰਾ ਨਾਲ ਖੇਡਿਆ ਜਾਦਾ ਸੀ।ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਚੜ੍ਹਦੀ ਕਲਾਂ ੜਿਚ ਰਹਿੰਦਾ ਹੈ। ਸ਼. ਸਿਮਰਨਜੀਤ ਸਿੰਘ ਮਾਨ ਅਨੁਸਾਰ ਯੋਗਾ ਦਿਵਸ ਦੀ ਥਾਂ ਤੇ ਸਿਖ ਕਟੜਾ ਨੂੰ ਗਤਕਾ ਦਿਵਸ ਮਨਾਉਣਾ ਚਾਹੀਦਾ ਹੈ ।ਗਤਕੇ ਦੀ ਸਿਖਿਆ ਨਾਲ ਆਤਮ ਰਖਿਆ ਤੇ ਮਲਜੂਮ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਸ਼ਾਮਿਲ ਟੀਮਾਂ ਨੂੰ ਯੋਗ ਮਾਨ ਸਨਮਾਨ ਦਿਤਾ ਗਿਆ। ਸਮੂਹ ਪ੍ਰਬੰਧਕਾ ਵਲੋ ਬੀਬੀ ਸੰਦੀਪ ਕੌਰ ਗਤਕਾ ਅਖਾੜਾ ਮੀਰੀ ਪੀਰੀ ਘਨੌਲੀ ਵਲੌ ਗਤਕੇ ਵਿੱਚ ਖੇਡ ਰਹੀ ਸੀ।ਓਸ ਨੂੰ ਮਾਈ ਭਾਗੋ ਦਾ ਖਿਤਾਬ ਦਿਤਾ ਗਿਆ।ਠੰਡੇ ਮਿਠੇ ਜਲ ਦੀ ਸੇਵਾ ਭਾਈ ਰਲਾ ਜੀ ਕਮੇਟੀ ਕੋਟਲਾ ਨਿਹੰਗ ਖਾਂ ਵਲੋ ਕੀਤੀ ਗਈ।ਹਾਜਰ ਆਗੂ ਰਣਜੀਤ ਸਿੰਘ ,ਮੁਹਲ ਮਾਜਰੀ ਜੋਗਿੰਦਰ ਸਿੰਘ ,ਗੁਰਚਰਨ ਸਿੰਘ ਜੈਲਦਾਰ ,ਇੰਦਰਜੀਤ ਸਿੰਗ ਸੌਢੀ, ਬਲਵਿੰਦਰ ਸਿੰਘ ਗਰੇਵਾਲ ,ਸ਼ਵਰਨ ਸਿੰਘ ਬੈਂਸਾਂ, ਹਰਜੀਤ ਸਿੰਘ ਢੋਲਣ ਮਾਜਰਾ, ਭੁਪਿੰਦਰ ਸਿੰਘ ਕੋਟਲਾ ਨਿਹੰਗ ਖਾਂ , ਸਰਬਜੀਤ ਸਿੰਘ ਜਸੀ ਮੋਰਿੰਡਾ ,ਉਮਰਾਉ ਸਿੰਘ ਤਾਜਪੁਰਾ , ਗੁਰਮੀਤ ਸਿੰਘ ਖਾਨਪੁਰ, ਪ੍ਰੇਮ ਸਿੰਘ ਚੰਦਪੁਰ ਜਿਲਾ ਰੋਪੜ ਅਤੇ ਹੋਰ ਪਾਰਟੀ ਵਰਕਰ ਅਤੇ ਅਹੁਦੇਦਾਰ ਵਡੀ ਗਿਣਤੀ ਵਿੱਚ ਸ਼ਾਮਿਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *