ਆਮ ਆਦਮੀ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਨੇ ਦਿੱਤੀ ਗਰੀਬ ਆਦਮੀ ਦੇ ਸਿਰ ਨੂੰ ਛੱਤ

ss1

ਆਮ ਆਦਮੀ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਨੇ ਦਿੱਤੀ ਗਰੀਬ ਆਦਮੀ ਦੇ ਸਿਰ ਨੂੰ ਛੱਤ3-10ਰੂਪਨਗਰ, 3 ਮਈ (ਗੁਰਮੀਤ ਮਹਿਰਾ): ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਵਰਗੇ ਗੁਰੂ ਸ਼ਬਦਾਂ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਬਜਾਏ ਕਿਤਾਬਾਂ ਦਾ ਹੀ ਹਿੱਸਾ ਬਣਿਆ ਰਹਿਣ ਨੂੰ ਚੰਗਾ ਸਮਝਦੇ ਹਾਂ। ਅਸੀਂ ਹਜ਼ਾਰਾਂ ਰੁਪਏ ਖਰਚ ਕੇ ਸੈੱਕੜੇ ਮੀਲ ਸਫਰ ਤੈਅ ਕਰਕੇ ਧਾਰਮਿਕ ਅਸਥਾਨਾਂ ਉੱਤੇ ਜਾ ਕੇ ਦਾਨ ਕਰਨ ਨੂੰ ਆਪਣੇ ਧੰਨਭਾਗ ਸਮਝਦੇ ਹਾਂ। ਪਰ ਆਪਣੇ ਘਰ ਦੇ ਸਾਹਮਣੇ ਕੋਈ ਗਰੀਬ ਭੁੱਖਾ ਹੋਵੇ, ਨੰਗਾ ਹੋਵੇ, ਸਿਰ ਉੱਤੇ ਛੱਤ ਤੋਂ ਮੁਹਤਾਜ ਹੋਵੇ ਤਾਂ ਅਸੀਂ ਇਹ ਕਹਿ ਕੇ ਆਪਣਾ ਫਰਜ਼ ਪੂਰਾ ਹੋ ਗਿਆ ਸਮਝ ਲੈਂਦੇ ਹਾਂ ਕਿ ਇਸ ਵਿਚਾਰੇ ਦੀ ਕਿਸਮ ਹੀ ਮਾੜੀ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਲੰਟੀਅਰ ਐਡਵੋਕੇਟ ਮਹਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਪਰਿਵਾਰ ਜੋੜੋ ਮੁਹਿੰਮ ਦੌਰਾਨ ਜਦੋਂ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਸਨ ਤਾਂ ਰੋਪੜ ਸ਼ਹਿਰ ਦੇ ਵਾਰਡ ਨੰ: 16 ਵਿੱਚ ਇਕ ਘਰ ਦਾ ਦਰਵਾਜਾ ਖੜਕਾਇਆ ਤਾਂ ਅੰਦਰੋਂ ਇਕਲਤਾ ਅਤੇ ਗਰੀਬੀ ਦਾ ਮਾਰਿਆ ਹੋਇਆ ਬਜ਼ੁਰਗ ਰਜਿੰਦਰ ਕੁਮਾਰ ਨਿਕਲਿਆ। ਪਾਰਟੀ ਵਲੰਟੀਅਰ ਉਸ ਤੋਂ ਰੁਟੀਨ ਮੁਤਾਬਿਕ ਪੁੱਛ ਗਿਛ ਕਰ ਹੀ ਰਹੇ ਸਨ ਕਿ ਐਡਵੋਕੇਟ ਮਹਿੰਦਰ ਸਿੰਘ ਦੀ ਨਿਗਾਹ ਉਸ ਦੇ ਮਕਾਨ ਦੀ ਛੱਤ ਉੱਤੇ ਚਲੀ ਗਈ। ਜਿਸ ਨੂੰ ਵੇਖ ਕੇ ਲਗਦਾ ਸੀ ਕਿ ਟੁੱਟੀ ਹੋਈ ਛੱਤ ਕਦੇ ਵੀ ਇਸ ਬਜ਼ੁਰਗ ਉਪਰ ਗਿਰ ਸਕਦੀ ਹੈ। ਉਸੇ ਵੇਲੇ ਸਾਰੀ ਟੀਮ ਨੇ ਫੈਸਲਾ ਕੀਤਾ ਕਿ ਸਾਰੇ ਵਲੰਟੀਅਰ ਆਪਣੀ ਸਮਰਥਾਂ ਮੁਤਾਬਿਕ ਮਾਇਆ ਇਕੱਠੀ ਕਰਕੇ ਇਸ ਦੇ ਘਰ ਨੂੰ ਰਹਿਣ ਕਾਬਲ ਬਣਾਉਣਗੇ।
ਸੋ ਅੱਜ ਪਾਰਟੀ ਦੇ ਵਲੰਟੀਅਰ ਨੇ ਲਗਭਗ 35-40 ਹਜ਼ਾਰ ਰੁਪਏ ਖਰਚਕੇ ਰਜਿੰਦਰ ਕੁਮਾਰ ਦੇ ਮਕਾਨ ਨੂੰ ਨਵਾਂ ਰੂਪ ਦੇ ਦਿੱਤਾ ਹੈ। ਕੰਮ ਮੁਕੰਮਲ ਹੋਣ ਤੇ ਜਦੋਂ ਸਾਰੇ ਵਲੰਟੀਅਰ ਬਜ਼ੁਰਗ ਰਜਿੰਦਰ ਕੁਮਾਰ ਨੂੰ ਮਿਲਣ ਗਏ ਤਾਂ ਖੁਸ਼ੀ ਦੇ ਮਾਰੇ ਉਸ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ। ਉਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਮੇਰੇ ਲਈ ਪਰਮਾਤਮਾ ਦਾ ਰੂਪ ਬਣਕੇ ਆਏ ਹਨ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹੋ ਜਿਹੀ ਪਾਰਟੀ ਨੂੰ ਪਰਮਾਤਮਾ ਪੰਜਾਬ ਦੀ ਵਾਗਡੋਰ ਸੰਭਾਲੇ ਤਾਂ ਜੋ ਮੇਰੇ ਵਰਗੇ ਲੋੜਵੰਦਾਂ ਦਾ ਭਲਾ ਹੋ ਸਕੇ। ਇਸ ਮੌਕੇ ਸਰਕਲ ਇੰਚਾਰਜ ਬਲਵਿੰਦਰ ਸੈਣੀ, ਮਨਜੀਤ ਸਿੰਘ ਮੁੰਦਰਾ, ਵਿਕਰਾਂਤ ਚੌਧਰੀ, ਐਡਵੋਕੇਟ ਉਦੈ ਵਰਮਾ, ਯੂਥ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾ, ਇੰਜ: ਦੀਦਾਰ ਸਿੰਘ, ਡਾ. ਆਰ. ਐਸ. ਪਰਮਾਰ, ਪਾਰਟੀ ਦੇ ਬਜ਼ੁਰਗ ਆਗੂ ਭਾਗ ਸਿੰਘ ਮਦਾਨ, ਸਰਕਲ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਆਦਿ ਸ਼ਾਮਲ ਸਨ।

print
Share Button
Print Friendly, PDF & Email