ਬੇਟੇ ਦੇ ਸਾਹਮਣੇ ਮਾਂ ਦਾ ਕਤਲ, ਵਿਦੇਸ਼ ‘ਚ ਰਹਿੰਦਾ ਪਤੀ

ss1

ਬੇਟੇ ਦੇ ਸਾਹਮਣੇ ਮਾਂ ਦਾ ਕਤਲ, ਵਿਦੇਸ਼ ‘ਚ ਰਹਿੰਦਾ ਪਤੀ

ਅੰਮ੍ਰਿਤਸਰ: ਤਰਨਤਾਰਨ ਰੋਡ ‘ਤੇ ਘਰ ਵਿੱਚ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਮਹਿਲਾ ਦਾ ਅੱਠ ਸਾਲ ਦਾ ਪੁੱਤਰ ਹੀ ਇਸ ਮੌਤ ਦਾ ਇਕਲੌਤਾ ਚਸ਼ਮਦੀਦ ਗਵਾਹ ਹੈ। ਉਸ ਦਾ ਕਹਿਣਾ ਹੈ ਕਿ ਮਾਂ ਦਾ ਕਤਲ ਉਸ ਦੇ ਚਾਚੇ ਨੇ ਹੀ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਮਾਝਾ ਸਿੰਘ ਰੋਡ ‘ਤੇ ਇੱਕ 34 ਸਾਲਾ ਮਹਿਲਾ ਦੀ ਲਾਸ਼ ਉਸ ਦੇ ਘਰ ਅੰਦਰ ਹੀ ਮਿਲੀ ਸੀ। ਮਹਿਲਾ ਦਾ ਨਾਂ ਹਰਮੀਤ ਕੌਰ ਹੈ। ਉਸ ਦੇ ਨਾਲ ਉਸ ਦਾ 8 ਸਾਲਾ ਪੁੱਤਰ ਹਰਗੁਣ ਰਹਿੰਦਾ ਸੀ। ਮ੍ਰਿਤਕ ਦਾ ਪਤੀ ਹਰਮੀਤ ਇਟਲੀ ਵਿੱਚ ਰਹਿੰਦਾ ਹੈ।

ਮ੍ਰਿਤਕ ਦੇ ਪੁੱਤਰ ਹਰਗੁਣ ਮੁਤਾਬਕ ਰਾਤ ਨੂੰ ਉਸ ਦਾ ਚਾਚਾ ਅਵਤਾਰ ਸਿੰਘ ਸ਼ਰਾਬ ਪੀ ਕੇ ਘਰ ਆਇਆ ਸੀ। ਉਸ ਦੇ ਚਾਚੇ ਨੇ ਤਾਰ ਨਾਲ ਉਸ ਦੀ ਮਾਂ ਦਾ ਗਲਾ ਘੁੱਟ ਦਿੱਤਾ ਸੀ। ਬੱਚੇ ਨੇ ਕਿਹਾ ਕਿ ਉਹ ਖਾਣਾ ਖਾ ਕੇ ਸੌਂ ਗਿਆ। ਸਵੇਰੇ ਜਦੋਂ ਉਸ ਨੇ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਹੀਂ ਉੱਠੀ। ਬੱਚੇ ਮੁਤਾਬਕ ਚਾਚਾ ਜਾਂਦੇ ਹੋਏ ਮਾਂ ਦੇ ਫੋਨ ਵਿੱਚੋਂ ਕੁਝ ਫੋਟੋਆਂ ਡਿਲੀਟ ਕਰ ਗਿਆ ਸੀ।

ਪੁਲਿਸ ਨੇ ਮਾਂ ਦੇ ਬੱਚੇ ਦੇ ਬਿਆਨ ਦੇ ਆਧਾਰ ਤੇ ਮੁਲਜ਼ਮ ਚਾਚੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਹਾਲੇ ਫਰਾਰ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ।

print
Share Button
Print Friendly, PDF & Email