ਪ੍ਰੈਸ ਨੂੰ ਅਜ਼ਾਦੀ ਤੇ ਪੱਤਰਕਾਰਾਂ ਨੂੰ ਘੱਟੋਂ ਘੱਟ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ: ਚੰਨੀ

ss1

ਪ੍ਰੈਸ ਨੂੰ ਅਜ਼ਾਦੀ ਤੇ ਪੱਤਰਕਾਰਾਂ ਨੂੰ ਘੱਟੋਂ ਘੱਟ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ: ਚੰਨੀ

ਚੰਨੀ ਨੇ ਪ੍ਰੈਸ ਦੀ ਅਜ਼ਾਦੀ ਲਈ ਕਾਨੂੰਨ ਦਾ ਲਿਆ ਪੱਖ
ਪ੍ਰੈਸ ਅਜ਼ਾਦੀ ਦਿਵਸ ’ਤੇ ਰੋਪੜ ਪ੍ਰੈਸ ਕਲੱਬ ਦੀ ਸਮਾਰੋਹ ਦੀ ਚੰਨੀ ਨੇ ਕੀਤੀ ਪ੍ਰਧਾਨਗੀ3-9 (1) 3-9 (2) 3-9 (4)

 

ਰੂਪਨਗਰ, 3 ਮਈ (ਗੁਰਮੀਤ ਮਹਿਰਾ): ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰੇਕ ਸਰਕਾਰ ਵੱਲੋਂ ਪ੍ਰੈਸ ਦੀ ਅਜ਼ਾਦੀ ਨੂੰ ਬਣਾਏ ਰੱਖਣਾ ਚਾਹੀਦਾ ਹੈ। ਇਹ ਹਰੇਕ ਪੱਤਰਕਾਰ ਦਾ ਅਧਿਕਾਰ ਹੈ ਅਤੇ ਸਰਕਾਰ ਨੂੰ ਉਨਾਂ ਦੇ ਰੱਖਿਅਕ ਵਜੋਂ ਕੰਮ ਕਰਨਾ ਚਾਹੀਦਾ ਹੈ। ਪ੍ਰੈਸ ਅਜ਼ਾਦੀ ਦਿਵਸ ਮੌਕੇ ਰੋਪੜ ਪ੍ਰੈਸ ਕਲੱਬ ਵੱਲੋਂ ਅਯੋਜਿਤ ਸਮਾਰੋਹ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਅਧਾਰ ਹੈ। ਅੱਜ ਪੱਤਰਕਾਰ ਛੋਟੀਆਂ ਪਬਲੀਕੇਸ਼ਨਾਂ ’ਚ ਬਹੁਤ ਥੋੜੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ। ਸਰਕਾਰ ਨੂੰ ਛੋਟੇ ਪਬਲਿਸ਼ਿੰਗ ਹਾਊਸਾਂ ਨੂੰ ਕੁਝ ਰਿਆਇਤ ਦੇਣੀ ਚਾਹੀਦੀ ਹੈ, ਤਾਂ ਜੋ ਉਹ ਆਪਣੇ ਮੁਲਾਜ਼ਮਾਂ ਨੂੰ ਉਚਿਤ ਤਨਖਾਹਾਂ ਦੇ ਸਕਣ। ਚੰਨੀ ਨੇ ਕਿਹਾ ਕਿ ਵਰਕਿੰਗ ਪੱਤਰਕਾਰਾਂ ਵਾਸਤੇ ਸਪੱਸ਼ਟ ਨੀਤੀ ਦੀ ਮੰਗ ਕੀਤੀ ਹੈ ਤੇ ਕਿਸੇ ਦੁਰਘਟਨਾ ਦੇ ਮਾਮਲੇ ’ਚ ਸਰਕਾਰ ਨੂੰ ਉਨਾਂ ਦੇ ਆਸ਼ਰਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨਾਂ ਨੇ ਵਰਕਿੰਗ ਪੱਤਰਕਾਰਾਂ ਵਾਸਤੇ ਹਾਊਸਿੰਗ ਦਾ ਮੁੱਦਾ ਵੀ ਚੁੱਕਿਆ ਅਤੇ ਉਨਾਂ ਨੂੰ ਟੋਲ ’ਚ ਛੋਟ ਦਿੱਤੇ ਜਾਣ ਦੀ ਮੰਗ ਵੀ ਕੀਤੀ।
ਚੰਨੀ ਨੇ ਬਾਦਲ ਸਰਕਾਰ ਦੀ ਆਪਣਾ ਓਪਟਿਕਲ ਫਾਇਬਰ ਕੇਬਲ ਨੇਟਵਰਕ ਲਿਆ ਕੇ ਇਲੈਕਟ੍ਰਾਨਿਕ ਮੀਡੀਆ ’ਤੇ ਕੰਟਰੋਲ ਕਰਨ ਲਈ ਵੀ ਨਿੰਦਾ ਕੀਤੀ। ਕੇਬਲ ਨੇਟਵਰਕ ਆਪ੍ਰੇਟਰ ਚੈਨਲ ਲੈਂਦੇ ਹਨ, ਜੇ ਉਹ ਸਰਕਾਰ ਖਿਲਾਫ ਕੁਝ ਪ੍ਰਸਾਰਨ ਕਰਦੇ ਹਨ, ਤਾਂ ਉਨਾਂ ਨੂੰ ਤੁਰੰਤ ਬੰਦ ਕਰ ਦਿੱਤਾ ਜਾਂਦਾ ਹੈ। ਇਹ ਵਰਤਮਾਨ ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ’ਚ ਕੀਤੀ ਜਾ ਰਹੀ ਬਲੈਕਮੇਿਗ ਹੈ, ਜਿਹੜੀ ਉਨਾਂ ਦੀ ਸੁਤੰਤਰਤਾ ਦਾ ਘਾਣ ਕਰਦੀ ਹੈ।
ਚੰਨੀ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਦੇ ਸੱਤਾ ’ਚ ਆਉਣ ’ਤੇ ਅਸੀਂ ਪੱਤਰਕਾਰਾਂ ਦੀ ਵਿਚਾਰ ਰੱਖਣ ਦੀ ਅਜਾਦੀ ਰੱਖਿਆ ਕਰਾਂਗੇ ਅਤੇ ਉਨਾਂ ਦੇ ਹਿੱਤਾਂ ਲਈ ਵੀ ਖੜਾਂਗੇ।

print
Share Button
Print Friendly, PDF & Email

Leave a Reply

Your email address will not be published. Required fields are marked *