ਸਕੂਲ ਵਿੱਚ “ਹੈਲਥ ਐਂਡ ਆਈ ਕੇਅਰ ਅਵੇਅਰਨੈੱਸ” ਉਤੇ ਆਯੋਜਿਤ ਕੀਤਾ 49ਵਾਂ ਸੈਮੀਨਾਰ

ss1

ਸਕੂਲ ਵਿੱਚ “ਹੈਲਥ ਐਂਡ ਆਈ ਕੇਅਰ ਅਵੇਅਰਨੈੱਸ” ਉਤੇ ਆਯੋਜਿਤ ਕੀਤਾ 49ਵਾਂ ਸੈਮੀਨਾਰ3-8

ਪਟਿਆਲਾ 03 ਮਈ (ਪ.ਪ.) ਐਮ.ਜੇ.ਐਫ. ਡਾ. ਐੱਨ.ਡੀ. ਮਿੱਤਲ ਦੀ ਅਗਵਾਈ ਹੇਠ ਅਰਵਿੰਦਰੋ ਇੰਟਰਨੈਸ਼ਨਲ ਸਕੂਲ ਵਿੱਚ ਮਿੱਤਲ ਹੋਮਿਓਪੈਥਿਕ ਸੈਂਟਰ ਅਤੇ ਡਾ. ਧਨਵੰਤ ਸਿੰਘ ਆਈ. ਹਸਪਤਾਲ ਦੇ ਆਪਸੀ ਸਹਿਯੋਗ ਨਾਲ ਸਕੂਲ ਦੇ ਬੱਚਿਆਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਲਈ “ਹੈਲਥ ਅਤੇ ਆਈ ਕੇਅਰ ਅਵੇਅਰਨੈੱਸ” ਦੇ ਤਹਿਤ 49ਵਾਂ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਵਿੱਚ 250 ਵਿਦਿਆਰਥੀ, ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਭਾਗ ਲਿਆ। ਮੁੱਖ ਬੁਲਾਰੇ ਡਾ. ਐੱਨ.ਡੀ. ਮਿੱਤਲ ਨੇ ਬੱਚਿਆਂ ਦੀ ਸਿਹਤ ਤੰਦਰੂਸਤ ਰੱਖਣ ਲਈ “ਹੈਲਥ ਟਿਪਸ” ਦਿੱਤੇ ਅਤੇ ਸਲਾਹ ਦਿੱਤੀ ਕਿ ਬੱਚਿਆਂ ਨੂੰ ਸੰਤੁਲਿਤ ਆਹਾਰ ਲੈਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਪੂਰਾ ਆਯਰਨ, ਪ੍ਰੋਟੀਨ, ਕਾਰਬੋਹਾਈਡੇਟਸ ਮਿਲ ਸਕੇ।

ਯਾਦਾਸਤ ਅਤੇ ਇਕਾਗਰਤਾ ਵਧਾਉਣ ਲਈ ਹਰ ਰੋਜ਼ ਡਰਾਈ ਫਰੂਟਸ ਜਿਵੇਂ ਬਦਾਮ, ਅਖਰੋਟ ਦੀ ਵਰਤੋਂ ਕਰਨ ਅਤੇ 15 ਮਿੰਟ ਅਨੁਲੋਮ-ਵਿਲੋਮ ਪ੍ਰਣਾਯਾਮ ਵੀ ਕਰਨਾ ਚਾਹੀਦਾ ਹੈ।ਆਈ ਸਰਜਨ ਡਾ. ਮੋਨਾ ਗੁਰਕਿਰਨ ਕੌਰ ਨੇ ਬੱਚਿਆਂ ਨੂੰ ਅੱਖਾਂ ਦੀ ਸੰਭਾਲ ਬਾਰੇ ਟਿੱਪਸ ਦਿੱਤੇ ਅਤੇ ਸਲਾਹ ਦਿੱਤੀ ਕਿ ਗਰਮੀਆਂ ਦੇ ਦਿਨਾਂ ਵਿੱਚ 5-7 ਬਾਰੀ ਅੱਖਾਂ ਦੇ ਠੰਡੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ।ਭਾਈ ਕਨ੍ਹੱਈਆ ਇੰਸਟੀਚਿਊਟ ਦੀ ਲੈਬ ਟੀਮ, ਨੇ ਕਰੀਬ ਕਰੀਬ 160 ਬੱਚਿਆਂ ਅਤੇ ਅਧਿਆਪਕਾਂ ਦਾ ਵਜ਼ਨ, ਕੱਦ ਅਤੇ ਹੋਮੋਗਲੋਬਿਨ ਜਾਂਚ ਕੀਤਾ ਗਿਆ। ਡਾ. ਐੱਨ.ਡੀ. ਮਿੱਤਲ ਵੱਲੋਂ 60 ਅਧਿਆਪਕਾਂ ਤੇ ਵਿਦਿਆਰਥੀਆਂ ਦਾ ਬਲੱਡ ਪ੍ਰੈਸ਼ਰ ਵੀ ਚੈੱਕ ਕੀਤਾ ਗਿਆ।ਆਕਾਸ਼ ਇੰਸਚਿਊਟ, ਛੋਟੀਬਾਰਾਂਦਰੀ, ਪਟਿਆਲਾ ਦੇ ਡਿਪਟੀ ਮੈਨੇਜਰ ਪ੍ਰਦੀਪ ਕੁਮਾਰ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਸੈਮੀਨਾਰ ਨੂੰ ਸਫ਼ਲ ਬਣਾਉਣ ਵਿੱਚ ਪੂਰਾ ਸਹਿਯੋਗ ਦਿੱਤਾ।ਸਕੂਲ ਐਡਮਿਨਿਸਟ੍ਰੇਟਿਵ ਅਫ਼ਸਰ ਸ੍ਰੀ ਜਤਿੰਦਰਪਾਲ ਅਤੇ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਟੰਡਨ ਨੇ ਸੇਮੀਨਾਰ ਵਿੱਚ ਆਏ ਡਾਕਟਰਾਂ ਨੂੰ ਸਨਮਾਨਿਤ ਚਿੰਨ੍ਹ ਭੇਂਟ ਕੀਤੇ।

print
Share Button
Print Friendly, PDF & Email

Leave a Reply

Your email address will not be published. Required fields are marked *