ਨੀਲੇ ਕਾਰਡ ਧਾਰਕ ਸੈਂਕੜੇ ਲਾਭਪਾਤਰੀਆਂ ਨੂੰ ਕਣਕ ਤਕਸੀਮ ਕੀਤੀ

ss1

ਨੀਲੇ ਕਾਰਡ ਧਾਰਕ ਸੈਂਕੜੇ ਲਾਭਪਾਤਰੀਆਂ ਨੂੰ ਕਣਕ ਤਕਸੀਮ ਕੀਤੀ

19-18 (2)
ਝਬਾਲ, 18 ਜੂਨ (ਹਰਪ੍ਰੀਤ ਸਿੰਘ): ਪੰਜਾਬ ਸਰਕਾਰ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦੋ ਰੁਪਏ ਕਿਲੋ ਕਣਕ ਦੇਣ ਦੇ ਕੀਤੇ ਗਏ ਵਾਅਦੇ ਤਹਿਤ ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਅਦੇਸਾਂ ’ਤੇ ਸੋਮਵਾਰ ਨੂੰ ਕਸਬਾ ਝਬਾਲ ਵਿਖੇ 6 ਮਹੀਨਿਆਂ ਦੀ ਇਕੱਠੀ ਕਣਕ ਲਾਭਪਾਤਰੀਆਂ ਨੂੰ ਤਕਸ਼ੀਮ ਕਰਕੇ ਗਰੀਬਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਰੀਬੀ ਅਤੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਨੇ ਪੰਚਾਇਤ ਘਰ ਝਬਾਲ ਸਥਿਤ ਨੀਲੇ ਕਾਰਡ ਧਾਰਕ ਸੈਂਕੜੇ ਲਾਭਪਾਤਰੀਆਂ ਨੂੰ ਦੋ ਰੁਪਏ ਕਿਲੋ ਦਿੱਤੀ ਜਾਣ ਵਾਲੀ ਕਣਕ ਦੀ ਪਰਚੀਆਂ ਕੱਟਦਿਆਂ ਕੀਤਾ। ਸਰਪੰਚ ਚੀਮਾ ਨੇ ਦੱਸਿਆ ਕਿ ਕਸਬਾ ਝਬਾਲ ਸਥਿਤ ਪਿੱਛਲੇ ਸਮੇਂ ਲਗਾਤਾਰ ਕਰੀਬ 15 ਦਿਨਾਂ ਤੋਂ ਉਕਤ ਸ਼ਕੀਮ ਤਹਿਤ ਲਾਭਪਾਤਰੀਆਂ ਨੂੰ ਕਣਕ ਵੰਡ ਕੇ ਹਰ ਘਰ ਤੱਕ ਸਰਕਾਰ ਦੀ ਉਕਤ ਯੋਜਨਾ ਦਾ ਲਾਭ ਪਹੁੰਚਾਉਣ ਦੇ ਯਤਨ ਕੀਤੇ ਗਏ ਸਨ।

ਉਨਾਂ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਉਕਤ ਸ਼ਕੀਮ ਤਹਿਤ 20 ਜੂਨ ਦਿਨ ਸੋਮਵਾਰ ਨੂੰ ਕਸਬੇ ਦੇ ਤਿੰਨ ਪਿੰਡਾਂ ਅੱਡਾ ਝਬਾਲ, ਝਬਾਲ ਪੁੱਖਤਾ ਅਤੇ ਝਬਾਲ ਖਾਮ ਦੇ ਲਾਭਪਾਤਰੀਆਂ ਨੂੰ ਸਚਾਰੂ ਢੰਗ ਨਾਲ ਤਿੰਨ ਪੜਾਵਾਂ ’ਚ ਕਣਕ ਵੰਡਣ ਲਈ ਵਿਸ਼ੇਸ਼ ਪ੍ਰਬੰਧ ਪੰਚਾਇਤ ਘਰ ਝਬਾਲ ਵਿਖੇ ਕੀਤੇ ਗਏ ਹਨ। ਸਰਪੰਚ ਸੋਨੂੰ ਚੀਮਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਦੀ ਅਗਵਾਈ ਹੇਠ ਸਰਕਾਰ ਦੀ ਉਕਤ ਜਾਰੀ ਸਹੂਲਤ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪੁੰਚਾਉਣ ਲਈ ਸੰਭਵ ਯਤਨ ਅਰੰਭੇ ਹੋਏ ਹਨ ਜਿੰਨਾਂ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਸਰਪੰਚ ਮੋਨੂੰ ਚੀਮਾ, ਪ੍ਰਧਾਨ ਬੰਟੀ ਸਰਮਾ, ਮੈਂਬਰ ਪੰਚਾਇਤ ਮਨਜੀਤ ਸਿੰਘ ਭੋਜੀਆਂ, ਨੰਬਰਦਾਰ ਸ਼ਿੰਦੇ ਸ਼ਾਹ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਮੈਨੇਜਰ ਕੁਲਵੰਤ ਸਿੰਘ ਝਬਾਲ, ਉਦਯੋਗਪਤੀ ਸਵਰਨ ਸਿੰਘ ਝਬਾਲ, ਰਮਨ ਕੁਮਾਰ ਮੈਂਬਰ ਪੰਚਾਇਤ, ਮਨਜਿੰਦਰ ਸਿੰਘ ਲਹਿਰੀ, ਗੁਰਜੀਤ ਸਿੰਘ ਜੀਓਬਾਲਾ, ਮੈਂਬਰ ਪੰਚਾਇਤ ਪ੍ਰਕਾਸ਼ ਸਿੰਘ ਪਾਸ਼ਾ, ਰਾਮ ਸਿੰਘ ਨਾਮਧਾਰੀ, ਮੈਂਬਰ ਬਿੱਟੂ ਝਬਾਲ, ਜੱਗਾ ਸਵਰਗਾਪੁਰੀ, ਵੀਰੂ ਵੈਨ ਵਾਲਾ, ਮਨੋਜ ਪੀਏ, ਗੋਪੀ ਰਾਮ ਮੈਂਬਰ ਪੰਚਾਇਤ ਆਦਿ ਵੀ ਮੌਜੂਦ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *