ਸੰਤ ਬਾਬਾ ਭਾਈ ਮੇਲਾ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਮੇਲਾ ਕਰਵਾਇਆ

ss1

ਸੰਤ ਬਾਬਾ ਭਾਈ ਮੇਲਾ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਮੇਲਾ ਕਰਵਾਇਆ

19-6

ਭਾਈਰੂਪਾ 18 ਜੂਨ (ਅਵਤਾਰ ਸਿੰਘ ਧਾਲੀਵਾਲ):ਸੰਤ ਬਾਬਾ ਭਾਈ ਮੇਲਾ ਜੀ ਦੀ ਯਾਦ ਵਿੱਚ ਪਿੰਡ ਘੰਡਾਬੰਨਾ ਵਿਖੇ ਬਾਬਾ ਭਾਈ ਮੇਲਾ ਜੀ ਦੇ ਤਪ ਅਸਥਾਨ ’ਤੇ ਤਿੰਨ ਰੋਜ਼ਾ ਮੇਲਾ ਕਰਵਾਇਆ ਗਿਆ।ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਉਪਰੰਤ ਸੰਤ ਬਾਬਾ ਰਾਮ ਨਰਾਇਣ ਜੀ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਮਿੱਠੀ ਬਾਣੀ ਦਾ ਕੀਰਤਨ ਅਤੇ ਕਥਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮਾਗਮ ਦੌਰਾਨ ਜਗਦੇਵ ਸਿੰਘ ਸਾਹੋਕੇ, ਚਾਨਣ ਸਿੰਘ ਗਿਆਨਾ, ਹਰਬੰਸ ਸਿੰਘ ਢਪਾਲੀ, ਸੁੁਰਜੀਤ ਸਿੰਘ ਭਦੌੜ ਅਤੇ ਸੇਵਕ ਸਿੰਘ ਚਗਿਆੜਾ ਦੇ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਪੇਸ਼ ਕੀਤਾ।ਸਮਾਗਮ ਦੇ ਅਖੀਰ ਵਿੱਚ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਪਰਗਟ ਸਿੰਘ ਨੇ ਮੇਲੇ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇਂ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *