ਖੁਦ ਨੂੰ ਡਿਫਾਲਟਰ ਕਹਿਣ ਤੇ ਵਿਜੇ ਮਾਲਿਆ ਨੇ ਕੀਤਾ ਇਤਰਾਜ਼

ss1

ਖੁਦ ਨੂੰ ਡਿਫਾਲਟਰ ਕਹਿਣ ਤੇ ਵਿਜੇ ਮਾਲਿਆ ਨੇ ਕੀਤਾ ਇਤਰਾਜ਼

ਨਵੀਂ ਦਿੱਲੀ: ਕਾਰੋਬਾਰੀ ਵਿਜੇ ਮਾਲਿਆ ਨੂੰ ਆਪਣੇ ਆਪ ਨੂੰ ਡਿਫਾਲਟਰ ਆਖੇ ਜਾਣੇ ਉੱਤੇ ਇਤਰਾਜ਼ ਹੈ। ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਮਾਲਿਆ ਨੇ ਇਹ ਨਾਰਾਜ਼ਗੀ ਟਵਿੱਟਰ ਰਾਹੀਂ ਪ੍ਰਗਟਾਈ ਹੈ। ਮਾਲਿਆ ਨੇ ਆਖਿਆ ਕਿ ਉਹ ਡਿਫਾਲਟਰ ਨਹੀਂ। ਮਾਲਿਆ ਨੇ ਟਵੀਟ ਰਾਹੀਂ ਆਖਿਆ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੈ, ਮੈਂ ਨਹੀਂ। ਸੈਟਲਮੈਂਟ ਆਫ਼ਰ ਦਿੱਤੇ ਜਾਣ ਦੇ ਬਾਵਜੂਦ ਉਹ ਡਿਫਾਲਟਰ ਕਿਵੇਂ ਹੋਇਆ।
ਮਾਲਿਆ ਅਨੁਸਾਰ ਭਾਰਤੀ ਮੀਡੀਆ ਉਸ ਨੂੰ ਡਿਫਾਲਟਰ ਆਖੇ ਜਾਣ ਤੋਂ ਪਹਿਲਾਂ ਪੂਰੇ ਮਾਮਲੇ ਦੇ ਤੱਥਾਂ ਨੂੰ ਦੇਖ ਲਵੇ। ਯਾਦ ਰਹੇ ਕਿ ਮਾਲਿਆ ਨੇ ਬੈਂਕ ਨੂੰ ਕਰਜ਼ਾ ਮੋੜਨ ਲਈ ਇੱਕ ਤਜਵੀਜ਼ ਦਿੱਤੀ ਸੀ ਜਿਸ ਨੂੰ ਬੈਂਕਾਂ ਨੇ ਰੱਦ ਕਰ ਦਿੱਤਾ ਹੈ। ਦੂਜੇ ਪਾਸੇ ਸਟੇਟ ਬੈਂਕ ਆਫ਼ ਇੰਡੀਆ ਦੇ ਚੇਅਰਪਰਸਨ ਅੰਧਰੁਤੀ ਭੱਟਾਚਾਰੀਆ ਨੇ ਮਾਲਿਆ ਨੂੰ ਸਪਸ਼ਟ ਕੀਤਾ ਹੈ, “ਕਰਜ਼ਾ ਵਾਪਸੀ ਸਬੰਧੀ ਉਸ ਦਾ ਕੋਈ ਬਹਾਨਾ ਨਹੀਂ ਚੱਲੇਗਾ। ਸਾਨੂੰ ਪੂਰਾ ਕੈਸ਼ ਚਾਹੀਦਾ ਹੈ।”
ਵਿਜੇ ਮਾਲਿਆ ਉੱਤੇ ਵੱਖ-ਵੱਖ ਬੈਂਕਾਂ ਦਾ 9,400 ਕਰੋੜ ਬਕਾਇਆ ਹੈ। ਭੱਟਾਚਾਰੀਆ ਅਨੁਸਾਰ ਮਾਲਿਆ ਨੇ ਜੋ ਤਜਵੀਜ਼ ਉਨ੍ਹਾਂ ਨੂੰ ਦਿੱਤੀ ਸੀ, ਉਸ ਤੋਂ ਇਹ ਗੱਲ ਸਪਸ਼ਟ ਨਹੀਂ ਹੋ ਸਕੀ ਕਿ ਉਹ ਪੈਸਾ ਕਿਸ ਤਰ੍ਹਾਂ ਵਾਪਸ ਕਰੇਗਾ। ਇਸ ਕਰਕੇ ਉਸ ਨੂੰ ਰੱਦ ਕੀਤਾ ਗਿਆ ਹੈ। ਮਾਲਿਆ ਇਸ ਸਮੇਂ ਲੰਡਨ ਵਿੱਚ ਹੈਅਤੇ ਭਾਰਤ ਸਰਕਾਰ ਨੇ ਉਸ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *