ਦਿੜ੍ਹਬੇ ਹਲਕੇ ਚ ਵਿਕਾਸ ਕਾਰਜ ਜਾਰੀ-ਸੰਤ ਬਲਬੀਰ ਸਿੰਘ ਘੁੰਨਸ

ss1

ਦਿੜ੍ਹਬੇ ਹਲਕੇ ਚ ਵਿਕਾਸ ਕਾਰਜ ਜਾਰੀ-ਸੰਤ ਬਲਬੀਰ ਸਿੰਘ ਘੁੰਨਸ

19-2 (2)
ਦਿੜ੍ਹਬਾ ਮੰਡੀ 18 ਜੂਨ (ਰਣ ਸਿੰਘ ਚੱਠਾ) ਦਿੜ੍ਹਬੇ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਹਲਕੇ ਦੇ ਪਿੰਡਾਂ ਅੰਦਰ ਰਹਿੰਦੇ ਵਿਕਾਸ ਕਾਰਜ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਜਲਦੀ ਪੰਚਾਇਤਾਂ ਨੂੰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਭੇਦਭਾਵ ਦੇ ਗਰਾਂਟਾਂ ਦੇ ਖੁੱਲੇ ਗੱਫੇ ਜਾਰੀ ਕੀਤੇ ਜਾਣਗੇ | ਜਿਸ ਨਾਲ ਪਿੰਡਾਂ ਅੰਦਰ ਕੋਈ ਵੀ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ ਤੇ ਆਮ ਲੋਕਾਂ ਦੀ ਹਰੇਕ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਸੰਤ ਬਲਬੀਰ ਸਿੰਘ ਘੁੰਨਸ ਹਲਕਾ ਵਿਧਾਇਕ ਦਿੜ੍ਹਬਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਉਨਾਂ ਵੱਲੋਂ ਹੁਣ ਤੱਕ ਹਲਕੇ ਵਿੱਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਤੇ ਦਿੜ੍ਹਬੇ ਹਲਕੇ ਦੇ ਲੋਕਾਂ ਦੀ ਹਰੇਕ ਸਮੱਸਿਆ ਨੂੰ ਸੂਬੇ ਦੀ ਅਕਾਲੀ ਸਰਕਾਰ ਨੇ ਗੰਭੀਰਤਾ ਨਾਲ ਲੈਂਦੇ ਹੋਏ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਹੈ |

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਲਕਾ ਦਿੜ੍ਹਬਾ ਅੰਦਰ ਸੜਕਾਂ ਦੇ ਨਵੇਂ ਜਾਲ ਵਿਛਾਏ ਜਾ ਰਹੇ ਹਨ ਤੇ ਜਿਸ ਤਹਿਤ ਹਲਕੇ ਦੀਆ ਸਾਰੀਆਂ ਪੁਰਾਣੀਆਂ ਸੜਕਾਂ ਦੀ ਰਿਪੇਅਰ ਦੇ ਨਾਲ ਨਾਲ ਹਲਕੇ ਅੰਦਰ ਵੱਖ ਵੱਖ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੀਆਂ ਨਵੀਆਂ ਲਿੰਕ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਬਣਨ ਨਾਲ ਹਲਕੇ ਦੇ ਕਿਸੇ ਪਿੰਡ ਦੀ ਸੜਕ ਅਧੂਰੀ ਨਹੀਂ ਰਹੇਗੀ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਵਾਇਆ ਜਾ ਰਿਹਾ ਹੈ ਤੇ ਇਸ ਵਿਕਾਸ ਕਾਰਜਾਂ ਦੇ ਬਣਨ ਨਾਲ ਦਿੜ੍ਹਬੇ ਹਲਕੇ ਦੇ ਨਾਮ ਨਾਲ ਲੱਗਿਆ ਪਛੜਿਆ ਸ਼ਬਦ ਵੀ ਹੱਟ ਜਾਵੇਗਾ, ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਵਿਕਾਸ ਕਾਰਜਾਂ ਦੀ ਮੰਗ ਵੀ ਹੱਲ ਹੋ ਗਈ ਹੈ,ਦਿੜ੍ਹਬੇ ਹਲਕੇ ਨੇ ਮੇਰੇ ਉਪਰ ਵਿਸ਼ਵਾਸ ਕਰਕੇ ਮੈਨੂੰ ਸੇਵਾ ਕਰਨ ਦਾ ਮੋਕਾ ਦਿੱਤਾ,ਸੰਤ ਘੁੰਨਸ ਨੇ ਕਿਹਾ ਕਿ ਲੋਕਾਂ ਵੱਲੋਂ ਸੌਪੀ ਗਈ ਸੇਵਾ ਸੱਚੀ ਲਗਨ ਨਾਲ ਕਰਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ,ਲੋਕਾਂ ਦੇ ਪਿਆਰ ਸਦਕਾਂ ਪੰਜਾਬ ਵਿੱਚ ਲਗਾਤਾਰ ਤੀਜੀ ਵਾਰ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *