ਬਠਿੰਡਾ ਰੈਲੀ ਸਬੰਧੀ ਐਮ.ਪੀ.ਏ.ਪੀ.ਬਲਾਕ ਭਗਤਾ ਵਲੋ ਤਿਆਰੀਆਂ ਜੋਰਾਂ ‘ਤੇ

ss1

ਬਠਿੰਡਾ ਰੈਲੀ ਸਬੰਧੀ ਐਮ.ਪੀ.ਏ.ਪੀ.ਬਲਾਕ ਭਗਤਾ ਵਲੋ ਤਿਆਰੀਆਂ ਜੋਰਾਂ ‘ਤੇ

ਭਗਤਾ ਭਾਈਕਾ 18 ਜੂਨ [ਸਵਰਨ ਭਗਤਾ]ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਵਲੋ ਆਪਣੀਆ ਜਾਇਜ ਮੰਗਾਂ ਸਬੰਧੀ 20 ਜੂਨ ਨੂੰ ਬਠਿੰਡਾ ਵਿਖੇ ਸਰਕਾਰ ਵਿਰੁੱਧ ਕੀਤੀ ਜਾ ਰਹੀ ਜੋਨ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਭਗਤਾ ਭਾਈ ਦੀ ਇੱਕ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਸਥਾਨਕ ਸਹਿਰ ਵਿਖੇ ਹੋਈ ਜਿਸ ਵਿੱਚ ਬਲਾਕ ਦੇ ਡਾਕਟਰ ਸਾਥੀਆ ਨੇ ਭਾਗ ਲਿਆ।ਮੀਟਿੰਗ ਦੌਰਾਨ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਨੇ ਸਬੋਧਨ ਕਰਦਿਆ ਕਿਹਾ ਕਿ 20 ਜੂਨ ਨੂੰ ਬਠਿੰਡਾ ਦੀ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸਮੂਲੀਅਤ ਕਰਨ ਸਬੰਧੀ ਬਲਾਕ ਭਗਤਾ ਭਾਈ ਵਲੋ ਤਿਆਰੀਆਂ ਜੋਰਾਂ ‘ਤੇ ਹਨ।ਉਨਾ ਕਿਹਾ ਕਿ ਇਸ ਰੈਲੀ ਵਿੱਚ ਸਮੂਲੀਅਤ ਕਰਨ ਲਈ ਮੈਡੀਕਲ ਪ੍ਰੈਕਟੀਸਨਰਾਂ ਅੰਦਰ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਬਲਾਕ ਭਗਤਾ ਭਾਈ ਦੇ ਮੈਡੀਕਲ ਪ੍ਰੈਕਟੀਸਨਰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸਮੂਲੀਅਤ ਕਰਨਗੇ ।ਇਸ ਸਮੇ ਡਾ.ਭੁਪਿੰਦਰ ਸਿੰਘ ਗੁਰੂਸਰ ਜਿਲਾ ਕਮੇਟੀ ਮੈਬਰ, ਡਾ.ਗੁਰਜੰਟ ਸਿੰਘ ਭੋਡੀਪੁਰਾ ਖਜਾਨਚੀ,ਡਾ.ਬਲਦੇਵ ਸਿੰਘ ਭੋਡੀਪੁਰਾ,ਡਾ.ਗੁਰਚਰਨ ਸਿੰਘ ਰਾਮੂੰਵਾਲਾ,ਡਾ. ਸਵਰਨਜੀਤ ਸਿੰਘ ਰਾਮੂੰਵਾਲਾ,ਡਾ,ਗੋਪਾਲ ਸਿੰਘ ਆਕਲੀਆ,ਡਾ.ਬਲਜੀਤ ਸਿੰਘ ਕੋਠਾ,ਡਾ .ਗੁਰਜੀਤ ਸਿੰਘ ਕੋਠਾ,ਡਾ. ਜਗਤਾਰ ਸਿੰਘ ਕੋਠਾ ਜਿਲਾ ਕਮੇਟੀ ਮੈਬਰ, ਡਾ. ਸੈਕਟਰੀ ਕੁਲਵੰਤ ਸਿੰਘ ਰਾਮੂੰਵਾਲਾ,ਡਾ. ਬਲਵੀਰ ਸਿੰਘ ਡੈਂਟਲ,ਪ੍ਰੈਸ ਸੈਕਟਰੀ ਡਾ. ਜਗਜੀਤ ਸਿੰਘ ਨਿੱਕਾ,ਡਾ, ਬਲਵੀਰ ਸਿੰਘ ਹਮੀਰਗੜ੍ਹ, ਡਾ.ਜਗਤਾਰ ਸਿੰਘ ਕੋਠਾ, ਡਾ.ਭਜਨ ਸਿੰਘ ਹਮੀਰਗੜ੍ਹ, ਡਾ. ਸਵਪਨ ਕੁਮਾਰ ਬੰਗਾਲੀ ਆਦਿ ਡਾਕਟਰ ਸਾਥੀਆ ਨੇ ਭਾਗ ਲਿਆ ।

print
Share Button
Print Friendly, PDF & Email

Leave a Reply

Your email address will not be published. Required fields are marked *