ਰਿਹਾਇਸ਼ੀ ਇਲਾਕੇ ਵੱਲ ਵਧ ਰਿਹਾ ਅੱਗ ਦਾ ਕਹਿਰ, ਹੁਣ ਤੱਕ 5 ਮੌਤਾਂ

ss1

ਰਿਹਾਇਸ਼ੀ ਇਲਾਕੇ ਵੱਲ ਵਧ ਰਿਹਾ ਅੱਗ ਦਾ ਕਹਿਰ, ਹੁਣ ਤੱਕ 5 ਮੌਤਾਂ

3-5

ਚੰਡੀਗੜ੍ਹ: ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ‘ਚ ਅੱਗ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲਾਂਕਿ ਸਰਕਾਰ ਮੁਤਾਬਕ ਉੱਤਰਾਖੰਡ ‘ਚ 1200 ਥਾਵਾਂ ‘ਤੇ ਅੱਗ ਲੱਗੀ ਸੀ ਜੋ ਹੁਣ ਸਿਰਫ 60 ਥਾਵਾਂ ਤੇ ਹੀ ਹੈ, ਜਦਕਿ ਹਿਮਾਚਲ ਦੇ ਸ਼ਿਮਲਾ ਨੇੜੇ ਲੱਗੀ ਅੱਗ ਰਿਹਾਇਸ਼ੀ ਇਲਾਕਿਆਂ ਵੱਲ ਵਧ ਰਹੀ ਹੈ। ਏਬੀਪੀ ਸਾਂਝਾ ਦੀ ਪੜਤਾਲ ਮੁਤਾਬਕ ਲਗਾਤਾਰ ਰਿਹਾਇਸ਼ੀ ਇਲਾਕੇ ਦਾ ਰੁਖ ਕਰ ਰਹੀ ਅੱਗ ‘ਤੇ ਕਾਬੂ ਪਾਉਣ ਲਈ ਰਾਤ ਵੇਲੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਸੀ। ਕੋਈ ਵੀ ਕਰਮਚਾਰੀ ਅੱਗ ਬੁਝਾਉਂਦਾ ਨਜਰ ਨਹੀਂ ਆਇਆ। ਅਜਿਹੇ ‘ਚ ਇਹ ਖਤਰਾ ਲਗਾਤਾਰ ਵਧ ਰਿਹਾ ਹੈ। ਅੱਗ ਨੇ ਹੁਣ ਤੱਕ 5 ਲੋਕਾਂ ਦੀ ਜਾਨ ਲੈ ਲਈ ਹੈ।

ਹਿਮਾਚਲ ‘ਚ ਅੱਗ ਦੇ ਕਾਰਨ 4 ਲੋਕਾਂ ਦੀ ਜਾਨ ਚਲੀ ਗਈ ਹੈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ‘ਚ 3 ਲੋਕਾਂ ਊਨਾ ਤੇ 1 ਸੋਲਨ ਤੋਂ ਸੀ। ਇਸ ਦੌਰਾਨ ਉੱਤਰਾਖੰਡ ਵਿੱਚ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ ਚਮੋਲੀ ਜਿਲ੍ਹੇ ਵਿੱਚ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਘੱਟ ਵਿਜ਼ੀਬਿਲਟੀ ਹੋਣ ਕਾਰਨ ਅੱਗ ਬੁਝਾਉਣ ਦੇ ਕੰਮ ‘ਚ ਵੱਡੀ ਦਿੱਕਤ ਆ ਰਹੀ ਹੈ। ਇਸਰੋ ਦੀ ਹੈਦਰਾਬਾਦ ਲੈਬ ਨੇ ਕੱਲ੍ਹ ਇਸ ਅੱਗ ਦੀ ਸੈਟੇਲਾਈਟ ਫੋਟੋ ਜਾਰੀ ਕੀਤੀ ਸੀ। ਇਸ ਤੋਂ ਖੁਲਾਸਾ ਹੋਇਆ ਸੀ ਕਿ ਅੱਗ 24 ਘੰਟੇ ਦੌਰਾਨ ਚਾਰ ਗੁਣਾ ਫੈਲ ਗਈ ਹੈ। ਜੰਗਲ ‘ਚ ਸਭ ਤੋਂ ਜ਼ਿਆਦਾ ਅੱਗ ਹੇਠਲੇ ਤੇ ਚੀੜ੍ਹ ਦੇ ਦਰਖਤਾਂ ਵਾਲੇ ਇਲਾਕੇ ‘ਚ ਲੱਗੀ ਹੈ।

ਜਾਣਕਾਰੀ ਮੁਤਾਬਕ ਅਪ੍ਰੈਲ ਮਹੀਨੇ ‘ਚ ਹਿਮਾਚਲ ਪ੍ਰਦੇਸ਼ ਅੰਦਰ ਅੱਗ ਦੇ 320 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਘਟਨਾਵਾਂ ਦੌਰਾਨ 2 ਹਜ਼ਾਰ 732 ਹੈਕਟੇਅਰ ਜੰਗਲ ਨੂੰ ਨੁਕਸਾਨ ਪਹੁੰਚਿਆ ਹੈ। ਸਭ ਤੋਂ ਵੱਧ ਅੱਗ ਦੀਆਂ 115 ਘਟਨਾਵਾਂ ਨਾਹਨ ਸਰਕਲ ‘ਚ ਹੋਈਆਂ ਹਨ। ਇਸ ਦੇ ਨਾਲ ਹੀ ਹਮੀਰਪੁਰ ‘ਚ 76, ਬਿਲਾਸਪੁਰ ‘ਚ 61, ਮੰਡੀ ‘ਚ 26 ਤੇ ਸ਼ਿਮਲਾ ‘ਚ 18 ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *