ਸਿਖਿਆ ਮੰਤਰੀ ਨੇ ਨਵੇਂ ਪਦਉਨਤ ਹੋਏ 249 ਪ੍ਰਿੰਸੀਪਲਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਪਸੰਦ ਦੇ ਸਟੇਸ਼ਨ ਅਲਾਟ ਕੀਤੇ

ss1

ਸਿਖਿਆ ਮੰਤਰੀ ਨੇ ਨਵੇਂ ਪਦਉਨਤ ਹੋਏ 249 ਪ੍ਰਿੰਸੀਪਲਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਪਸੰਦ ਦੇ ਸਟੇਸ਼ਨ ਅਲਾਟ ਕੀਤੇ

????????????????????????????????????

????????????????????????????????????

ਐਸ.ਏ.ਐਸ. ਨਗਰ ਮੁਹਾਲੀ, 17 ਜੂਨ (ਧਰਮਵੀਰ ਨਾਗਪਾਲ) ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਵਿਭਾਗ ਦੇ ਹਾਲ ਹੀ ਵਿੱਚ ਪਦਉਨਤ ਹੋਏ 249 ਪ੍ਰਿੰਸੀਪਲਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਸੀਨੀਅਰਤਾ ਸੂਚੀ ਮੁਤਾਬਕ ਮੈਰਿਟ ਅਨੁਸਾਰ ਬੁਲਾ ਕੇ ਉਨਾਂ ਦੀ ਪਸੰਦ ਦੇ ਸਟੇਸ਼ਨ ਅਲਾਟ ਕੀਤੇ। ਸਿੱਖਿਆ ਵਿਭਾਗ ਵੱਲੋਂ ਅੱਜ ਪਦਉਨਤ ਹੋਏ 249 ਪ੍ਰਿੰਸੀਪਲਾਂ ਨੂੰ ਮੁਹਾਲੀ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਆਡੀਟੋਰੀਅਮ ਵਿਖੇ ਬੁਲਾਇਆ ਗਿਆ ਜਿੱਥੇ ਸਿੱਖਿਆ ਮੰਤਰੀ ਡਾ. ਚੀਮਾ ਦੀ ਹਾਜ਼ਰੀ ਵਿੱਚ ਸਮੂਹ ਪਦਉਨਤ ਹੋਏ ਪ੍ਰਿੰਸੀਪਲਾਂ ਨੂੰ ਸਮੁੱਚੇ ਪੰਜਾਬ ਅੰਦਰ ਖਾਲੀ ਪਏ ਸਟੇਸ਼ਨਾਂ ਦੀ ਸੂਚੀ ਸਕਰੀਨ ਉਪਰ ਦਿਖਾਈ ਗਈ ਅਤੇ ਸੀਨੀਅਰਤਾ ਮੁਤਾਬਕ ਮੈਰਿਟ ਅਨੁਸਾਰ ਪ੍ਰਿੰਸੀਪਲਾਂ ਨੂੰ ਬੁਲਾ ਕੇ ਉਨਾਂ ਦੀ ਪਸੰਦ ਅਨੁਸਾਰ ਸਟੇਸ਼ਨ ਅਲਾਟ ਕੀਤੇ ਗਏ ਅਤੇ ਮੌਕੇ ’ਤੇ ਸਿੱਖਿਆ ਮੰਤਰੀ ਨੇ ਸਟੇਸ਼ਨ ਅਲਾਟ ਦੀ ਕਾਪੀ ਵੀ ਪ੍ਰਿੰਸੀਪਲਾਂ ਨੂੰ ਸੌਂਪੀ। ਇਹ ਪ੍ਰਿੰਸੀਪਲ ਹਾਲ ਹੀ ਵਿੱਚ ਪਦਉਨਤ ਹੋਏ ਸਨ ਅਤੇ ਉਸ ਵੇਲੇ ਉਨਾਂ ਨੂੰ ਸਬੰਧਤ ਜ਼ਿਲੇ ਵਿੱਚ ਹੀ ਜੁਆਇਨ ਕਰਵਾ ਲਿਆ ਸੀ। ਅੱਜ ਇਨਾਂ ਨੂੰ ਸਟੇਸ਼ਨ ਵੀ ਅਲਾਟ ਕਰ ਦਿੱਤੇ ਗਏ। ਅੰਗਹੀਣ ਕੈਟੇਗਰੀ ਦੇ ਪ੍ਰਿੰਸੀਪਲਾਂ ਨੂੰ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ’ਤੇ ਸਟੇਸ਼ਨ ਅਲਾਟ ਕੀਤੇ।
ਇਸ ਮੌਕੇ ਪਦਉਨਤ ਹੋਏ ਸਮੂਹ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਵਿਭਾਗ ਦੀ ਇਹੋ ਕੋਸ਼ਿਸ਼ ਹੈ ਕਿ ਵਿਭਾਗੀ ਤਰੱਕੀ ਕਮੇਟੀਆਂ ਵੱਲੋਂ ਸਾਰੇ ਕੇਸ ਤੁਰੰਤ ਹੱਲ ਕਰ ਕੇ ਅਧਿਆਪਕਾਂ ਨੂੰ ਪਦਉਨਤੀ ਦੇ ਹੱਕ ਦਿੱਤੇ ਜਾਣ। ਉਨਾਂ ਦੱਸਿਆ ਕਿ ਵਿਭਾਗ ਵੱਲੋਂ ਪਦਉਨਤ ਹੋਣ ਵਾਲੇ ਕਿਸੇ ਵੀ ਅਧਿਆਪਕ ਜਾਂ ਨਵੀਆਂ ਨਿਯੁਕਤੀਆਂ ਨੂੰ ਪੂਰੀ ਪਾਰਦਰਸ਼ਤਾ ਨਾਲ ਸੀਨੀਅਰਤਾ ਅਨੁਸਾਰ ਖਾਲੀ ਸਟੇਸ਼ਨਾਂ ਦੀ ਸੂਚੀ ਦਿਖਾ ਕੇ ਮਨਪਸੰਦ ਦੇ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ।
ਸਿੱਖਿਆ ਮੰਤਰੀ ਨੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਉਹ ਆਪੋ-ਆਪਣੇ ਸਕੂਲਾਂ ਵਿੱਚ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਛੁੱਟੀਆਂ ਦੌਰਾਨ ਹੀ ਉਹ ਪੂਰੇ ਸਾਲ ਦਾ ਕੈਲੰਡਰ ਬਣਾ ਲੈਣ ਅਤੇ ਬਿਹਤਰ ਨਤੀਜੇ ਦਿਖਾਉਣ। ਉਨਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਸਰਕਾਰੀ ਸਕੂਲਾਂ ਨੇ ਬਿਹਤਰ ਨਤੀਜੇ ਦਿਖਾਏ ਹਨ ਅਤੇ ਉਨਾਂ ਦੀ ਕੋਸ਼ਿਸ਼ ਹੈ ਕਿ ਪਦਉਨਤੀਆਂ ਦਾ ਕੰਮ ਮੁਕੰਮਲ ਕਰਨ ਉਪਰੰਤ ਕੋਈ ਵੀ ਸਕੂਲ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਤੋਂ ਸੱਖਣਾ ਨਾ ਰਹੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ 16000 ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਮਿਆਰੀ ਸਿੱਖਿਆ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਫਲ ਮਿਲੇਗਾ।
ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿਖਿਆ ਸ੍ਰੀ ਪ੍ਰਦੀਪ ਅੱਗਰਵਾਲ, ਡੀ.ਪੀ.ਆਈ. (ਸੈਕੰਡਰੀ ਸਿਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿਖਿਆ) ਸ੍ਰੀਮਤੀ ਪੰਕਜ ਸ਼ਰਮਾ, ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ ਵੀ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *