21 ਨੂੰ ਸ਼੍ਰੀ ਅਨੰਦਪੁਰ ਸਾਹਿਬ ਲੱਗੇਗਾ ਇਸਤਰੀ ਅਕਾਲੀ ਦੱਲ ਦਾ ਕੈਂਪ:ਬੀਬੀ ਜਗੀਰ ਕੌਰ

ss1

21 ਨੂੰ ਸ਼੍ਰੀ ਅਨੰਦਪੁਰ ਸਾਹਿਬ ਲੱਗੇਗਾ ਇਸਤਰੀ ਅਕਾਲੀ ਦੱਲ ਦਾ ਕੈਂਪ:ਬੀਬੀ ਜਗੀਰ ਕੌਰ

18-35

ਸ਼੍ਰੀ ਅਨੰਦਪੁਰ ਸਾਹਿਬ, 17 ਜੂਨ (ਪ੍ਰਿੰਸ): ਸ਼੍ਰੋਮਣੀ ਅਕਾਲੀ ਦੱਲ ਦੇ ਇਸਤਰੀ ਵਿੰਗ ਦਾ ਵਿਸ਼ੇਸ਼ ਕੈਂਪ 21 ਜੂਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ ਏ ਖਾਲਸਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਭਰ ਚੋਂ ਜਿਲੇ ਅਤੇ ਸਰਕਲ ਪ੍ਰਧਾਨਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੱਲ ਦੇ ਇਸਤਰੀ ਵਿੰਗ ਦੇ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨਾਂ ਕਿਹਾ ਕਿ ਇਸਤਰੀ ਵਿੰਗ ਬਹੁਤ ਸੁਚੱਜੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਪਾਰਟੀ ਦੀ ਬਿਹਤਰੀ ਲਈ ਬੀਬੀਆਂ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ। ਇਕ ਸੁਆਲ ਦੇ ਜੁਆਬ ਵਿਚ ਜਗੀਰ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਮਲ ਨਾਥ ਨੂੰ ਪੰਜਾਬ ਦੇ ਇੰਚਾਰਜ ਦੇ ਅਹੁਦੇ ਤੋ ਹਟਾ ਕੇ ਸ਼ੀਲਾ ਦਿਕਸ਼ਤ ਨੂੰ ਲਗਾ ਦੇਣਾ ਸਿੱਧ ਕਰਦਾ ਹੈ ਕਿ ਕਾਂਗਰਸ ਨੇ ਆਪਣਾ ਜੁਰਮ ਕਬੂਲਿਆ ਹੈ ਤੇ ਕਮਲ ਨਾਥ ਨੂੰ ਹਟਾਉਣਾ ਇਹ ਸਿੱਧ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਹੀ 84 ਦੇ ਕਤਲੇਆਮ ਦੀ ਮੁੱਖ ਤੋਰ ਤੇ ਦੋਸ਼ੀ ਹੈ ਤੇ ਕਾਂਗਰਸ ਦੇ ਆਗੂਆਂ ਨੇ ਹੀ ਸਿੱਖਾਂ ਨਾਲ ਬੇਇਨਸਾਫੀ ਕੀਤੀ।
ਆਮ ਆਦਮੀ ਪਾਰਟੀ ਖਿਲਾਫ ਬੋਲਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ‘ਆਪ’ ਪੰਜਾਬ ਜਿੱਤਣ ਦੇ ਸੁਪਨੇ ਲੈ ਰਹੀ ਹੈ ਜਦੋ ਕਿ ਪੰਜਾਬ ਨਾਲ ਉਸਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀ। ਉਨਾਂ ਕਿਹਾ ਕਿ ਆਪ ਵਾਲੇ ਕੇਵਲੇ ਲਾਰੇ ਲੱਪੇ ਤੇ ਝੂਠ ਬੋਲ ਕੇ ਆਪਣਾ ਸਮਾ ਲੰਘਾ ਰਹੇ ਹਨ। ਜਦੋ ਕਿ ਪ੍ਰਕਾਸ਼ ਸਿੰਘ ਬਾਦਲ ਹੀ ਅਸਲ ਵਿਚ ਪੰਜਾਬੀਆਂ ਦੇ ਸੱਚੇ ਹਿਤੈਸ਼ੀ ਹਨ ਤੇ ਪੰਜਾਬ ਲਈ ਲਗਾਤਾਰ ਸੇਵਾ ਕਰ ਰਹੇ ਹਨ। ਇਸ ਮੋਕੇ ਇਸਤਰੀ ਅਕਾਲੀ ਦੱਲ ਦੀ ਜਿਲਾ ਪ੍ਰਧਾਨ ਕੁਲਵਿੰਦਰ ਕੌਰ, ਗੁਰਮੇਲ ਕੌਰ ਟੋਹੜਾ, ਸੁਰਿੰਦਰ ਕੌਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *