ਮਜੀਠੀਆ ਤੇ ਭਗਵੰਤ ਮਾਨ ਦੀ ‘ਟਵਿੱਟਰ ਜੰਗ’

ss1

ਮਜੀਠੀਆ ਤੇ ਭਗਵੰਤ ਮਾਨ ਦੀ ‘ਟਵਿੱਟਰ ਜੰਗ’

ਚੰਡੀਗੜ੍ਹ: ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁੱਦਾ ਬਣੇ ‘ਡਰੱਗਜ਼’ ਨੂੰ ਲੈ ਕੇ ਸੋਮਵਾਰ ਸੋਸ਼ਲ ਮੀਡੀਆ ਉੱਤੇ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਸਮਰਥੱਕਾਂ ਦੀ ਖ਼ੂਬ ਲੜਾਈ ਹੋਈ। ਇੱਕ ਪਾਸੇ ਸੀ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ। ਜਿਨ੍ਹਾਂ ਆਗੂਆਂ ਨੂੰ ਲੈ ਕੇ ਟਵਿੱਟਰ ਉੱਤੇ ਸ਼ਬਦੀ ਜੰਗ ਹੋਈ, ਉਹ ਸਨ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ। ਸੋਮਵਾਰ ਨੂੰ ਪਹਿਲਾਂ ਟਵਿੱਟਰ ਉੱਤੇ ਸ਼ਾਮ ਕਰੀਬ 6.30 ਉੱਤੇ ਪਹਿਲਾਂ #DrugSupplierMajithia ਅਚਾਨਕ ਟਰੈਂਡ ਕਰਨ ਲੱਗਾ। 11,000 ਲੋਕਾਂ ਨੇ ਇਸ ਉੱਤੇ ਟਵੀਟ ਕੀਤਾ। ਇਸ ਤੋਂ ਤੁਰੰਤ ਬਾਅਦ #BhagwantMannDrugAddict, ਟਰੈਂਡ ਕਰਨ ਲੱਗਾ। ਇਸ ਤੋਂ ਬਾਅਦ ਰਾਤੀ ਕਰੀਬ 11 ਵਜੇ #DrugSupplierMajithia ਅਚਾਨਕ ਟਵੀਟਰ ਉੱਤੇ ਟਰੈਂਡ ਕਰਨ ਬੰਦ ਹੋ ਗਿਆ ਪਰ #BhagwantMannDrugAddict. ਟਰੈਂਡ ਕਰਨਾ ਜਾਰੀ ਰਿਹਾ।

ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਾਂਗਰਸ ਤੋਂ ਬਾਹਰ ਕੀਤੇ ਗਏ ਜਗਮੀਤ ਸਿੰਘ ਬਰਾੜ ਵੀ ਟਵਿੱਟਰ ਜੰਗ ਵਿੱਚ ਕੁੱਦ ਗਏ। ਜਗਮੀਤ ਬਰਾੜ ਨੇ ਟਵੀਟ ਕੀਤਾ ‘ TRAITORS OF PUNJAB & DISEASE OF A GENERATION – JUSTICE IS COMING 2017’ ਡਰੱਗਜ਼ ਦਾ ਮੁੱਦਾ ਪੰਜਾਬ ਦੀਆਂ ਆਗਾਮੀ ਚੋਣਾਂ ਵਿੱਚ ਹਰ ਪਾਰਟੀ ਲਈ ਅਹਿਮ ਹੈ। ਖ਼ਾਸ ਤੌਰ ਉੱਤੇ ਆਮ ਆਦਮੀ ਪਾਰਟੀ ਇਸ ਨੂੰ ਵੱਡਾ ਮੁੱਦਾ ਬਣਾ ਕੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਬਿਕਰਮ ਮਜੀਠੀਆ ਉੱਤੇ ਸ਼ਰੇਆਮ ਹਮਲੇ ਬੋਲ ਰਹੀ ਹੈ।

print
Share Button
Print Friendly, PDF & Email

1 thought on “ਮਜੀਠੀਆ ਤੇ ਭਗਵੰਤ ਮਾਨ ਦੀ ‘ਟਵਿੱਟਰ ਜੰਗ’

  1. Mai Raju Kotla distt Amritsar toh ha g, mai aam admi party nu puchhna chaunda ha k oh punjab ch aa k drugs de mude te bhot kava rauli paunde hn pr Delhi ch tah shream kudia munde drugs lainde hn te capt. saab nu eh puchhna chaunda ha k ki congressi sarkara smay punjab drugs mukt c ?
    Aam admi party ne delhi cho te congress ne punjab cho drugs khtm krn lyi kehre km kite ?

Leave a Reply

Your email address will not be published. Required fields are marked *