ਚੰਡੀਗੜ੍ਹ ਦੀ ਕੁੜੀ ਦਾ ਅਮਰੀਕਾ ‘ਚ ਡੰਕਾ

ss1

ਚੰਡੀਗੜ੍ਹ ਦੀ ਕੁੜੀ ਦਾ ਅਮਰੀਕਾ ‘ਚ ਡੰਕਾ

3-1

ਵਸ਼ਿੰਗਟਨ: ਚੰਡੀਗੜ੍ਹ ਦੀ ਜੰਮੀ ਪਲੀ ਇੰਡੋ-ਅਮਰੀਕਨ ਸਿੱਖ ਵਕੀਲ ਹਰਮੀਤ ਕੌਰ ਢਿੱਲੋਂ ਨੂੰ ਰਿਪਬਲੀਕਨਨੈਸ਼ਨਲ ਕਮੇਟੀ ‘ਚ ਨੈਸ਼ਨਲ ਕਮੇਟੀ ਮੈਂਬਰ ਚੁਣਿਆ ਗਿਆ ਹੈ। ਕੈਲੇਫੋਰਨੀਆ ਦੀ ਰਿਪਬਲੀਕਨ ਪਾਰਟੀ ਦੀ ਕਨਵਨਸ਼ੈਨ ‘ਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਕੌਮੀ ਕਮੇਟੀ ਦਾ ਮੈਂਬਰ ਚੁਣਿਆ ਗਿਆ। ਉਹ ਇਸ ਤੋਂ ਪਹਿਲਾਂ ਰਿਪਬਲੀਕਨ ਪਾਰਟੀ ਕੈਲੇਫੋਰਨੀਆ ਦੀ ਚੇਅਰਪਰਸਨ ਸੀ।
ਅਜਿਹੇ ਅਹੁਦੇ ‘ਤੇ ਬੈਠਣ ਵਾਲੀ ਉਹ ਕੈਲੇਫੋਰਨੀਆ ਰਿਪਬਲੀਕਨ ਪਾਰਟੀ ਦੀ ਪਹਿਲੀ ਔਰਤ ਹੈ। ਢਿੱਲੋਂ ਭਾਰਤ ‘ਚ ਜਨਮੀ ਸੀਪਰ ਉਹ ਉੱਤਰੀ ਕੈਲੇਫੋਰਨੀਆ ‘ਚ ਵੱਡੀ ਹੋਈ। ਉਸ ਦੇ ਪਿਤਾ ਚੰਡੀਗੜ੍ਹ ਤੋਂ ਅਮਰੀਕਾ ਚਲੇ ਗਏ ਸਨ।ਉਨ੍ਹਾਂ ਕਿਹਾ ਹੈ ਕਿ ਉਹ ਪਾਰਟੀ ਨੂੰ ਅਬਰਾਹਿਮ ਲਿੰਕਨ ਵਾਲੀ ਸੋਚ ਦੀਆਂ ਨੀਤੀਆਂ ਵੱਲ ਵਧਾਏਗੀ ਜਿੱਥੇ ਵੱਧ ਤੋਂ ਵੱਧ ਆਜ਼ਾਦੀ ਦੇ ਮੌਕੇ ਹੋਣ।
ਢਿੱਲੋਂ ਸੈਨ ਫਰਾਂਸਿਸਕੋ ‘ਚ ਰਹਿ ਰਹੀ ਹੈ ਤੇ ਲੰਮੇ ਸਮੇਂ ਤੋਂ ਕਾਨੂੰਨੀ ਖੇਤਰ ‘ਚ ਕੰਮ ਕਰ ਰਹੀ ਹੈ। ਰਿਪਬਲਿਕਨ ਪਾਰਟੀ ਨੂੰ ਉਮੀਦ ਹੈ ਕਿ ਢਿੱਲੋਂ ਦੇ ਅਹੁਦਾ ਸੰਭਾਲਣ ਨਾਲ ਪਾਰਟੀ ਨਵੇਂ ਮੁਕਾਮ ਹਾਸਲ
ਕਰੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *