ਸਤਨਾਮ ‘ਜੰਗਲਨਾਮਾ’ ਦਾ ਸ਼ਰਧਾਂਜਲੀ ਸਮਾਗਮ 8 ਨੂੰ

ss1

ਸਤਨਾਮ ‘ਜੰਗਲਨਾਮਾ’ ਦਾ ਸ਼ਰਧਾਂਜਲੀ ਸਮਾਗਮ 8 ਨੂੰ

3-2

ਪਟਿਆਲਾ: ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਇਨਕਲਾਬੀ ਚਿੰਤਕ, ਸੀਨੀਅਰ ਕਾਰਕੁਨ ਤੇ ਮਕਬੂਲ ਲੇਖਕ ਕਾਮਰੇਡ ਸਤਨਾਮ ਜੰਗਲਨਾਮਾ ਦੀ ਯਾਦ ਵਿੱਚ 8 ਮਈ ਨੂੰ ਸਵੇਰੇ 11 ਵਜੇ ਪਟਿਆਲਾ ਦੇ ਮਾਡਲ ਟਾਊਨ ਕਮਿਊਨਿਟੀ ਸੈਂਟਰ ਵਿੱਚ ਸ਼ਰਧਾਂਜਲੀ ਸਮਾਗਮ ਹੋਵੇਗਾ। ਇਸ ਸਮਾਗਮ ‘ਚ ਪੰਜਾਬ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਉਨ੍ਹਾਂ ਦੇ ਸੰਗੀ-ਸਾਥੀ, ਲੋਕਪੱਖੀਬੁੱਧੀਜੀਵੀ, ਚਿੰਤਕ ਤੇ ਇਨਕਲਾਬੀ-ਜਮਹੂਰੀ ਹਲਕੇ ਤੇ ਸਕੇ-ਸਬੰਧੀ ਸ਼ਾਮਲ ਹੋ ਕੇ ਆਪਣੇ ਇਸ ਵਿਛੜੇ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।

ਕਾ. ਸਤਨਾਮ ਜੰਗਲਨਾਮਾ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਮੈਂਬਰ ਪ੍ਰੋਫੈਸਰ ਬਾਵਾ ਸਿੰਘ, ਡਾ. ਦਰਸ਼ਨਪਾਲ, ਸੁਖਵਿੰਦਰ ਕੌਰ,ਬਲਵੰਤ ਮਖੂ ਤੇ ਬੂਟਾ ਸਿੰਘ ਨੇ ਦੱਸਿਆ ਕਿ ਬਹੁਤ ਸਾਰੇ ਅਗਾਂਹਵਧੂ ਰਸਾਲਿਆਂ ਦੀ ਸੰਪਾਦਨਾ ਕਰਨ, ਇਨਕਲਾਬੀ ਜਮਹੂਰੀ ਸੰਘਰਸ਼ਾਂ ਵਿੱਚ ਆਗੂ ਭੂਮਿਕਾ ਨਿਭਾਉਣ ਤੇ ਆਦਿਵਾਸੀਆਂ, ਦਲਿਤਾਂ, ਮੁਸਲਮਾਨਾਂ, ਕਸ਼ਮੀਰੀ ਤੇ ਹੋਰ ਕੌਮੀਅਤਾਂ ਦੀਆਂ ਜੱਦੋਜਹਿਦਾਂ ਦੇ ਹੱਕ ਵਿੱਚ ਮੁਹਿੰਮਾਂ ਚਲਾ ਕੇ ਭਾਰਤੀ ਰਾਜ ਵੱਲੋਂ ਆਪਣੇ ਹੀ ਲੋਕਾਂ ਖ਼ਿਲਾਫ਼ ਛੇੜੀ ਜੰਗ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਕਾ. ਸਤਨਾਮ ਦੀ ਮੌਤ ਨਾਲ ਪੂਰੇ ਦੇਸ਼ ਦੇ ਇਨਕਲਾਬੀ ਜਮਹੂਰੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਉਨ੍ਹਾਂ ਨੇ ਬਸਤਰ ਦੇ ਆਦਿਵਾਸੀ ਸੰਘਰਸ਼ ਬਾਰੇ ਬਹੁਤ ਹੀ ਮਕਬੂਲ ਮੌਲਿਕ ਰਚਨਾ ‘ਜੰਗਲਨਾਮਾ’ ਤੋਂ ਇਲਾਵਾ ਸੰਸਾਰ ਪ੍ਰਸਿੱਧ ਨਾਵਲ ਸਪਾਰਟਕਸ ਦਾ ਪੰਜਾਬੀ ਅਨੁਵਾਦ, ਬਾਬਾ ਬੂਝਾ ਸਿੰਘ ਤੇ ਕਾ. ਚੈਨ ਸਿੰਘ ਚੈਨ ਦੀ ਜੀਵਨੀ ਅੰਗਰੇਜ਼ੀ ਵਿੱਚ ਅਨੁਵਾਦ,ਇਨਕਲਾਬੀ ਸ਼ਾਇਰੀ ਦੇ ਸੰਗ੍ਰਹਿ ‘ਪੈਮਾਨੇ ਇਨਕਲਾਬ’ ਦਾ ਲਿੱਪੀਅੰਤਰ ਸਮੇਤ ਕਈ ਕਿਤਾਬਾਂ ਅਨੁਵਾਦ ਕਰਕੇ ਵਡਮੁੱਲਾ ਸਾਹਿਤਕ ਯੋਗਦਾਨ ਪਾਇਆ।

ਕਮੇਟੀ ਮੈਂਬਰਾਂ ਨੇ ਪੰਜਾਬ ਦੀਆਂ ਸਮੂਹ ਇਨਕਲਾਬੀ-ਜਮਹੂਰੀ ਜਥੇਬੰਦੀਆਂ ਤੇ ਲੋਕਪੱਖੀ ਤਾਕਤਾਂ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਗਮ ਵਿਚ ਪੁੱਜਕੇ ਉਸ ਕਾਜ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਨਾ ਤੇ ਇਨਕਲਾਬੀ ਤਬਦੀਲੀ ਦੇ ਉਸ ਸੁਪਨੇ ਨੂੰ ਸਾਕਾਰ ਕਰਨ ਦਾ ਅਹਿਦ ਲੈਣਾ ਹੀ ਕਾ. ਸਤਨਾਮ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਸ ਲਈ ਉਹ ਪੂਰੀ ਜ਼ਿੰਦਗੀ ਸਮਰਪਿਤ ਰਹੇ।

print
Share Button
Print Friendly, PDF & Email

Leave a Reply

Your email address will not be published. Required fields are marked *