‘ਗੱਭਰੂ’ ਗੀਤ ਲੈਅ ਕਿ ਹਾਜ਼ਰ ਹੋ ਰਹੀ ਹੈ ਗਾਇਕਾ ਕੁਲਵੰਤ ਕੌਰ ਬਰਾੜ

ss1

‘ਗੱਭਰੂ’ ਗੀਤ ਲੈਅ ਕਿ ਹਾਜ਼ਰ ਹੋ ਰਹੀ ਹੈ ਗਾਇਕਾ ਕੁਲਵੰਤ ਕੌਰ ਬਰਾੜ

18-16ਸਾਦਿਕ, 17 ਜੂਨ (ਗੁਲਜ਼ਾਰ ਮਦੀਨਾ)-ਪੰਜਾਬੀ ਲੋਕ ਗਾਇਕੀ ਦੀ ਮਿੱਠੀ ਅਤੇ ਸੁਰੀਲੀ ਅਵਾਜ਼ ਦੀ ਮਲਿਕਾ ਜਿਸ ਦੀ ਅਵਾਜ਼ ਵਿੱਚ ਇੰਨੀ ਜਿਆਦਾ ਮਿਠਾਸ ਹੈ ਕਿ ਜਿਸ ਨੂੰ ਇਕ ਵਾਰ ਸੁਣਿਆ ਜਾਵੇ ਤਾਂ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ ਅਤੇ ਉਹ ਸੋਹਣੀ-ਸਨੁੱਖੀ ਮੁਟਿਆਰ ਹੈ ਗਾਇਕਾ ਕੁਲਵੰਤ ਕੌਰ ਬਰਾੜ ਜੋ ਆਪਣਾ ਬਿਲਕੁਲ ਨਵਾਂ ਸਿੰਗਲ ਟ੍ਰੈਕ ‘ਗੱਭਰੂ’ ਲੈਅ ਕਿ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਰਹੀ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਬੀ. ਐਸ ਔਲਖ ਨੇ ਦੱਸਿਆ ਕਿ ਇਸ ਗੀਤ ਨੂੰ ਪੇਂਡੂ ਰਿਕਾਰਡ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਹੈ ਅਤੇ ਪੰਜਾਬੀ ਗੀਤਕਾਰੀ ਦੀ ਬਹੁਤ ਹੀ ਖੂਬਸੂਰਤ ਕਲਮ ਦੇ ਮਾਲਿਕ ਭੰਗੂ ਫਲੜੈ ਵਾਲਾ ਨੇ ਇਕ-ਇਕ ਸ਼ਬਦ ਵਾ-ਕਮਾਲ ਲਿਖੇ ਹਨ ਅਤੇ ਸੰਗੀਤ ਦੀਆਂ ਰਸਭਰੀਆਂ ਧੁਨਾ ਨਾਲ ਬਾਬਾ ਸਟੂਡੀਓ ਨੇ ਸਿੰਗਾਰਿਆ ਹੈ। ਬੀ. ਐਸ ਔਲਖ ਨੇ ਅੱਗੇ ਕਿਹਾ ਕਿ ਗਾਇਕਾ ਕੁਲਵੰਤ ਕੌਰ ਬਰਾੜ ਦਾ ਇਹ ਪਹਿਲਾ ਟ੍ਰੈਕ ਹੈ। ਜਿਸ ਤਰਾਂ ਇਸ ਗਾਇਕਾ ਨੂੰ ਮੇਲਿਆਂ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਵਿੱਚ ਬੇਹੱਦ ਪਿਆਰ ਮਿਲਦਾ ਹੈ ਉਸੇ ਹੀ ਉਮੀਦ ਨਾਲ ਇਸ ਸਿੰਗਲ ਟ੍ਰੈਕ ‘ਗੱਭਰੂ’ ਨੂੰ ਵੀ ਬੇਸ਼ੁਮਾਰ ਪਿਆਰ ਮਿਲੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *