ਆਈ.ਈ.ਵਲੰਟੀਅਰਾਂ ਵੱਲੋ 19 ਜੂਨ ਨੂੰ ਕੇਂਦਰੀ ਵਿੱਤ ਮੰਤਰੀ ਦਾ ਬਠਿੰਡਾ ਆਮਦ ਤੇ ਘਿਰਾਓ

ss1

ਆਈ.ਈ.ਵਲੰਟੀਅਰਾਂ ਵੱਲੋ 19 ਜੂਨ ਨੂੰ ਕੇਂਦਰੀ ਵਿੱਤ ਮੰਤਰੀ ਦਾ ਬਠਿੰਡਾ ਆਮਦ ਤੇ ਘਿਰਾਓ

ਬਠਿੰਡਾ 17 ਜੂਨ ( ਰੀਤਵਾਲ ) ਆਈ.ਈ.ਵਲੰਟੀਅਰ ਯੂਨੀਅਨ ਬਰਨਾਲਾ ਦੇੇੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭਦੋੜ ਨੇ ਦੱਸਿਆ ਕਿ 11 ਜੂਨ ਨੂੰ ਉਹਨਾਂ ਦੀ ਯੂਨੀਅਨ ਵੱਲੋ ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਗਈ ਜਿਸ ਚ` ਨੰਨੀਆਂ ਛਾਂਵਾਂ ਤੇ ਲਾਠੀਆ ਵਰਾਈਆ ਗਈਆਂ ਉਹਨਾਂ ਇਸ ਗੱਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਕਿਹਾ ਕਿ ਸਰਕਾਰ ਬੇਰੁਜਗਾਰ ਨੋਜਵਾਨਾਂ ਨੂੰ ਰੁਜਗਾਰ ਦੇਣ ਦੀ ਥਾਂ ਜੇਲਾਂ ਚ` ਸੁੱਟ ਰਹੀ ਹੈ।ਸਰਕਾਰ ਬੇਰੁਜਗਾਰਾ ਦੇ ਸੰਘਰਸ਼ ਨੁੰ ਡੰਡੇ ਦੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਾਡੀ ਯੂਨੀਅਨ ਵੱਲੋ ਸਰਕਾਰ ਦੇ ਹਰ ਸਮਾਗਮ ਵਿੱਚ ਖਲਲ ਪੈਦਾ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਵੱਲੋ ਉਹਨਾਂ ਦੀ ਯੂਨੀਅਨ ਨੂੰ ਮੰਗਾਂ ਦੇ ਸੰਬੰਧ ਵਿੱਚ ਪੈਨਲ ਮੀਟਿੰਗ ਦਾ ਸਮਾ ਨਾ ਦਿੱਤਾ ਗਿਆ ਤੇ ਯੂਨੀਅਨ ਦੀਆ ਜਾਇਜ਼ ਮੰਗਾ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਤਾਂ ਯੂਨੀਅਨ ਵੱਲੋ 29 ਜੂਨ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਗੁਪਤ ਐਕਸ਼ਨ ਕੀਤਾ ਜਾਵੇਗਾ ਅਤੇ ਇਸ ਦੋਰਾਨ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜਿੰਮੇਵਾਰ ਨਿਰੋਲ ਪੰਜਾਬ ਸਰਕਾਰ ਹੋਵੇਗੀ।ਉਹਨਾ ਕਿਹਾ ਕਿ 19 ਜੂਨ ਨੂੰ ਕੇਂਦਰੀ ਵਿੱਤ ਮੰਤਰੀ ਦਾ ਬਠਿੰਡਾ ਆਮਦ ਤੇ ਘਿਰਾਓ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *