ਕਲੱਬ ਵੱਲੋਂ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ

ss1

ਕਲੱਬ ਵੱਲੋਂ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ

IMG-20160617--WA0038

ਦਿੜਬਾ ਮੰਡੀ 17 ਜੂਨ (ਰਣ ਸਿੰਘ ਚੱਠਾ) ਦਿੜ੍ਹਬਾ ਨੇੜਲੇ ਪਿੰਡ ਜਨਾਲ ਵਿਖੇ ਬਾਬਾ ਪੋਥੀ ਵਾਲਾ ਸਪੋਰਟਸ ਕਲੱਬ ਐਂਡ ਵੈਲਫੇਅਰ ਵੱਲੋਂ ਨਹਿਰੂ ਯੂਵਾ ਕੇਂਦਰ ਸੰਗਰੂਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰੋਜ਼ਾ ਯੋਗਾ ਕੈਂਪ ਦਾ ਆਯੋਜਨ ਸਰਕਾਰੀ ਹਾਈ ਸਕੂਲ ਵਿਖੇ ਕੀਤਾ ਗਿਆ।ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਵਿੱਚ ਭਾਗ ਲਿਆ।ਇਸ ਕੈਂਪ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।ਕੈਂਪ ਵਿੱਚ ਯੋਗਾ ਕਰਨ ਦੀ ਜਾਣਕਾਰੀ ਤਗਲੋਕੀ ਨਾਥ ਪਤੰਜਲੀ ਯੋਗ ਸੰਮਤੀ ਵੱਲੋਂ ਦਿੱਤੀ ਗਈ,ਅਤੇ ਯੋਗਾ ਨਾਲ ਜੁੜਨ ਲਈ ਪ੍ਰੇਰਿਆ ਗਿਆ।ਉੱਨਾਂ ਕਿਹਾ ਕਿ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਅਤੇ ਬਿਮਾਰੀਆਂ ਤੋਂ ਮੁੱਕਤ ਰਹਿੰਦਾਂ ਹੈ ਅਤੇ ਸਰੀਰ ਨੂੰ ਮੋਟਾਪਾ ਵੀ ਨਹੀ ਆਉਦਾਂ।ਕੈਂਪ ਵਿੱਚ ਪਹੁੰਚਣ ਤੇ ਪਿੰਡ ਦੇ ਪਤਵੰਤੇ ਸੱਜਣਾਂ ਦਾ ਅਤੇ ਲਾਗਲੇ ਪਿੰਡਾਂ ਤੋਂ ਪਹੁੰਚੇ ਵਿਅਕਤੀਆਂ ਦਾ ਕਾਂਗਰਸ ਦੇ ਯੂਥ ਆਗੂ ਤੇ ਕਲੱਬ ਦੇ ਪ੍ਰਧਾਨ ਜਗਤਾਰ ਸਿੰਘ ਜਨਾਲ ਨੇ ਧੰਨਵਾਦ ਕੀਤਾ।ਇਸ ਮੋਕੇ ਕਲੱਬ ਦੇ ਚੇਅਰਮੈਨ ਡਾਂ ਤਰਨਜੀਤ ਸਿੰਘ,ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ,ਪ੍ਰਿਤਪਾਲ ਸਿੰਘ ਵਾਇਸ ਚੇਅਰਮੈਨ ਕਾਂਗਰਸ ਸੰਗਰੂਰ,ਸੰਦੀਪ ਸਿੰਘ,ਮਨਪ੍ਰੀਤ ਜੋਸ਼ੀ,ਮਨਪ੍ਰੀਤ ਸਰਾਓਂ,ਤਰਨੀ ਸਿੰਘ,ਮਿੰਟਾਂ ਸਿੰਘ,ਮਨਿੰਦਰ ਸਿੰਘ,ਟਿੰਕੂ ਜਨਾਲ,ਬੱਬੂ ਜਨਾਲ,ਨਵਦੀਪ ਸਰਾਓ,ਨਿਰਮਲ ਸਿੰਘ ਸਾਰੇ (ਕਲੱਬ ਮੈਂਬਰ) ਆਦਿ ਹਾਜਿਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *