ਰੇਹੜੀ ਅਤੇ ਫੜੀ ਵਾਲੀਆਂ ਨੂੰ ਜਾਰੀ ਕਰੇਗੀ ਲਾਇਸੈਂਸ ਨਗਰ ਕੌਂਸਲ

ss1

ਰੇਹੜੀ ਅਤੇ ਫੜੀ ਵਾਲੀਆਂ ਨੂੰ ਜਾਰੀ ਕਰੇਗੀ ਲਾਇਸੈਂਸ ਨਗਰ ਕੌਂਸਲ

20160502_153626

ਰੂਪਨਗਰ, 2 ਮਈ (ਗੁਰਮੀਤ ਮਹਿਰਾ): ਸ਼ਹਿਰ ਵਿੱਚ ਰੇਹੜੀ ਅਤੇ ਫੜੀ ਵਾਲੀਆਂ ਨੂੰ ਨਿਯਮਿਤ ਲਾਇਸੈਂਸ ਜਾਰੀ ਕਰਨ ਦੀ ਪ੍ਰਕੀਰਿਆ ਨਗਰ ਕੌਂਸਲ ਰੂਪਨਗਰ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਦੇ ਹਿੱਤਾਂ ਨੂੰ ਸੁਰਖਿੱਅਤ ਕੀਤਾ ਜਾ ਸਕੇ ਅਤੇ ਸ਼ਹਿਰ ਵਿਚ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।
ਅੱਜ ਸਟਰੀਟ ਵੈਡਿੰਗ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਨਗਰ ਕੌਂਸਲ ਦਫਤਰ ਵਿਖੇ ਹੋਈ। ਜਿਸ ਵਿੱਚ ਸਟਰੀਟ ਵੈਡਿੰਗ ਐਕਟ 2014 ਅਨੁਸਾਰ ਲਾਇਸੈਂਸ ਜਾਰੀ ਕੀਤੇ ਜਾਣਗੇ। ਜਿਸ ਲਈ ਕੌਂਸਲ ਪਾਸ ਹੁਣ ਤੱਕ 246 ਬਿਨੇ ਪੱਤਰ ਪ੍ਰਾਪਤ ਹੋ ਚੁੱਕੇ ਹਨ। ਜਿਨ੍ਹਾਂ ਦੀ ਨਿਯਮਾਂ ਅਨੁਸਾਰ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਅਨੁਸਾਰ ਲਾਇਸੈਂਸ ਲਈ ਘੱਟ ਤੋਂ ਘੱਟ ਉਮਰ 18 ਸਾਲ ਹੋਵੇਗੀ ਅਤੇ ਉਹ ਵਿਅਕਤੀ ਦੀ ਕਿਸੇ ਹੋਰ ਸਰੋਤ ਤੋਂ ਕੋਈ ਆਮਦਨ ਨਾ ਹੋਵੇ ਅਤੇ ਇੱਕ ਪਰਿਵਾਰ ਦੇ ਇੱਕ ਹੀ ਵਿਅਕਤੀ ਨੂੰ ਇਹ ਲਾਇਸੈਂਸ 5 ਸਾਲਾਂ ਲਈ ਜਾਰੀ ਕੀਤਾ ਜਾਵੇਗਾ। ਜਿਸਦੀ ਫੀਸ ਐਕਟ ਅਧੀਨ ਲਾਇਸੈਂਸੀ ਪਾਸੋਂ ਵਸੂਲੀ ਜਾਵੇਗੀ। ਨਗਰ ਕੌਂਸਲ ਇਨ੍ਹਾਂ ਵੈਡਰਾਂ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ ਸ਼ਹਿਰ ਵਿੱਚ ਸੜਕ ਟਰੈਫਿਕ ਨੂੰ ਸੁਚਾਰੂ ਕਰਵਾਉਣ ਲਈ ਰੇਹੜੀਆਂ ਅਤੇ ਫੜੀਆਂ ਦੀ ਥਾਂ ਵੀ ਨਿਸ਼ਚਿਤ ਕੀਤੀ ਜਾਵੇਗੀ। ਕੌਂਸਲ ਵੱਲੋਂ ਪਹਿਲਾਂ ਹੀ ਸ਼ਹਿਰ ਵਿੱਚ ਵੈਡਿੰਗ ਅਤੇ ਨੋਨ ਵੈਡਿੰਗ ਜੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਸ ਮੀਟਿੰਗ ਵਿੱਚ ਨੈਸ਼ਨਲ ਅਰਬਨ ਲਿਵਲੀਹੁੱਡ (ਰੋਜ਼ਗਾਰ) ਮਿਸ਼ਨ ਦੇ ਪ੍ਰਾਜੈਕਟ ਮੈਨੇਜਰ ਸ਼੍ਰੀ ਪ੍ਰਵੀਨ ਕੁਮਾਰ ਡੋਗਰਾ ਨੇ ਨਵੇਂ ਐਕਟ ਬਾਰੇ ਸਾਰੇ ਮੈਂਬਰਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਕੌਂਸਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਐਕਟ ਨੂੰ ਲੋਕ ਹਿੱਤ ਵਿੱਚ ਲਾਗੂ ਕਰੇਗੀ ਤਾਂ ਜੋ ਰੇਹੜੀ ਵਾਲੇ ਆਪਣਾ ਰੋਜ਼ਗਾਰ ਵਧੀਆ ਢੰਗ ਨਾਲ ਕਰ ਸਕਣ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਮੱਕੜ, ਪ੍ਰਤੀਨਿਧੀ ਟਾਊਨ ਪਲਾਨਰ, ਪ੍ਰਤੀਨਿਧੀ ਐਸ.ਐਚ.ਓ ਥਾਨਾ ਸਿਟੀ, ਪ੍ਰਤੀਨਿਧੀ ਐਸ.ਡੀ.ਓ. ਪੀ.ਡਬਲਿਊ.ਡੀ. ਕੌਂਸਲਰ ਸ੍ਰੀ ਹਰਮਿੰਦਰ ਪਾਲ ਸਿੰਘ ਵਾਲੀਆ, ਸ੍ਰੀ ਸਤੀਸ਼ ਜਗੋਤਾ ਲਾਇਨਜ ਕਲੱਬ ਅਤੇ ਪ੍ਰਧਾਨ ਰੇਹੜੀ ਯੂਨੀਅਨ ਸ਼੍ਰੀ ਮੋਹਨ ਲਾਲ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *