ਹਰਿਮੰਦਰ ਸਾਹਿਬ ਤੋਂ ਅਗਵਾ ਹੋਇਆ ਬੱਚਾ ਬਰਾਮਦ, ਅਗਵਾਕਾਰ ਕਾਬੂ

ss1

ਹਰਿਮੰਦਰ ਸਾਹਿਬ ਤੋਂ ਅਗਵਾ ਹੋਇਆ ਬੱਚਾ ਬਰਾਮਦ, ਅਗਵਾਕਾਰ ਕਾਬੂ

ਅੰਮ੍ਰਿਤਸਰ: ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚੋਂ ਅਗਵਾ ਕੀਤਾ ਗਿਆ ਬੱਚਾ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਨੇ ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਤੇ ਉਸ ਦੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਔਰਤ ਨੇ 14 ਜੂਨ ਨੂੰ 5 ਸਾਲ ਦੇ ਮਾਸੂਮ ਬੱਚੇ ਨੂੰ ਅਗਵਾ ਕੀਤਾ ਸੀ। ਔਰਤ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਸਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਇੱਕ ਔਰਤ ਵੱਲੋਂ ਪਰਿਕਰਮਾ ਵਿੱਚੋਂ ਇੱਕ ਬੱਚਾ ਅਗਵਾ ਕੀਤਾ ਗਿਆ ਸੀ ਤੇ ਉਸ ਦੀਆਂ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਾਬੂ ਕਰਨ ਵਿੱਚ ਸਫਲਤਾ ਮਿਲੀ ਸੀ। ਉਧਰ ਅਗਵਾ ਹੋਏ ਬੱਚੇ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਨੇ ਅਪੀਲ ਕੀਤੀ ਹੈ ਕਿ ਉਸ ਦਾ ਬੱਚਾ ਉਸ ਨੂੰ ਵਾਪਸ ਮੋੜ ਦਿੱਤਾ ਜਾਵੇ। ਉਹ ਕਿਸੇ ਦੇ ਵੀ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰੇਗੀ।

ਅਗਵਾ ਹੋਏ 5 ਸਾਲਾ ਬੱਚੇ ਵਿਸ਼ੂ ਦੀ ਮਾਂ ਰਾਧਿਕਾ ਮੁਤਾਬਕ ਉਹ ਜਲੰਧਰ ਤੋਂ 13 ਜੂਨ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਰਾਧਿਕਾ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਵਿਸ਼ੂ ਸਭ ਤੋਂ ਵੱਡਾ ਸੀ। ਉਨ੍ਹਾਂ ਨੇ ਗੁਰੂ ਅਰਜਨ ਦੇਵ ਨਿਵਾਸ ਵਿੱਚ ਕਮਰਾ ਬੁੱਕ ਕਰਵਾਇਆ ਸੀ। 14 ਤਾਰੀਖ ਨੂੰ ਜਦ ਉਸ ਦਾ ਪਤੀ ਤੇ ਬੱਚਾ ਗੁਰੂ ਰਾਮ ਦਾਸ ਲੰਗਰ ਹਾਲ ਵਿੱਚ ਲੰਗਰ ਖਾਣ ਲਈ ਗਏ ਤਾਂ ਕੁਝ ਦੇਰ ਬਾਅਦ ਉਸ ਦਾ ਬੇਟਾ ਆਪਣੇ ਪਿਤਾ ਨਾਲੋਂ ਵੱਖ ਹੋ ਗਿਆ। ਪਿਤਾ ਅਪਾਹਜ਼ ਹੋਣ ਕਰਕੇ ਉਸ ਨੂੰ ਲੱਭ ਨਹੀਂ ਸਕਿਆ। ਜਦ ਪਤੀ ਨੇ ਰਾਧਿਕਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਤੁਰੰਤ ਵਿਸ਼ੂ ਦੀ ਭਾਲ ਸ਼ੁਰੂ ਕੀਤੀ ਗਈ। ਪਰ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ ਸੀ।

ਰਾਧਿਕਾ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਿਆ। ਇਸ ‘ਤੇ ਹਰਿਮੰਦਰ ਸਾਹਿਬ ਵਿਖੇ ਲੱਗੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਪਹਿਲਾਂ ਤਾਂ ਇਸ ਫੁਟੇਜ ਵਿੱਚ ਉਸ ਦਾ ਬੇਟਾ ਪਰਿਕਰਮਾ ਵਿੱਚ ਘੁੰਮਦਾ ਹੀ ਦਿਖਾਈ ਦਿੱਤਾ। ਜਦੋਂ ਅਗਲੇ ਦਿਨ ਸਾਰੀ ਫੁਟੇਜ ਦੁਬਾਰਾ ਚੈੱਕ ਕੀਤੀ ਗਈ ਤਾਂ ਪਤਾ ਲੱਗਿਆ ਕੀ ਉਸ ਦੇ ਬੇਟੇ ਨੂੰ ਇੱਕ ਔਰਤ ਨੇ ਅਗਵਾ ਕੀਤਾ ਹੈ। ਅਗਵਾਕਾਰ ਔਰਤ ਉਸ ਦੇ ਬੇਟੇ ਨੂੰ ਕਰੀਬ 3 ਘੰਟੇ ਹਰਿਮੰਦਰ ਸਾਹਿਬ ਦੇ ਆਸ ਪਾਸ ਲੈ ਕੇ ਘੁੰਮਦੀ ਰਹੀ ਤੇ ਉਸ ਨੇ ਉਸ ਨੂੰ ਦੋ ਵਾਰ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਤੇ ਬਾਅਦ ਵਿੱਚ ਉਸ ਨੂੰ ਫਥੋਂ ਲੈ ਕੇ ਫ਼ਰਾਰ ਹੋ ਗਈ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *