ਨੈਸ਼ਨਲ ਥੀਏਟਰ ਆਫ ਆਰਟਸ ਸੋਸਾਇਟੀ ਪਟਿਆਲਾ ਦੀ ਰੰਗ ਮੰਚ ਜੋੜੀ ਨੂੰ ਡਿਪਟੀ ਕਮੀਸ਼ਨਰ ਪਟਿਆਲਾ ਨੇ ਕੀਤਾ ਸਨਮਾਨਿਤ

ss1

ਨੈਸ਼ਨਲ ਥੀਏਟਰ ਆਫ ਆਰਟਸ ਸੋਸਾਇਟੀ ਪਟਿਆਲਾ ਦੀ ਰੰਗ ਮੰਚ ਜੋੜੀ ਨੂੰ ਡਿਪਟੀ ਕਮੀਸ਼ਨਰ ਪਟਿਆਲਾ ਨੇ ਕੀਤਾ ਸਨਮਾਨਿਤ

2-31 (1) 2-31 (2)
ਰਾਜਪੁਰਾ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਸੀਨੀਅਰ ਸਿਟੀਜਨ ਕੌਂਸਲ ਵਿੱਖੇ ਸ਼੍ਰੀ ਪ੍ਰਾਣ ਸਭੱਰਵਾਲ ਨੈਸ਼ਨਲ ਥੀਏਟਰ ਆਫ ਆਰਟਸ ਸੋਸਾਇਟੀ ਪਟਿਆਲਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀ ਮਤੀ ਸੁਨੀਤਾ ਸੱਭਰਵਾਲ ਨੂੰ ਪਟਿਆਲਾ ਦੇ ਡਿਪਟੀ ਕਮੀਸ਼ਨਰ ਸ਼੍ਰੀ ਰਾਮਵੀਰ ਸਿੰਘ ਜੀ ਨੇ ਲਾਈਫ ਟਾਈਮ ਅਚੀਵਮੈਂਟ ਬਲਵੰਤ ਗਾਰਗੀ ਅਵਾਰਦ ਦੇ ਕੇ ਸਮਨਾਮਿਤ ਕੀਤਾ। ਇਸ ਮੌਕੇ ਨੈਸ਼ਨਲ ਥੀਏਟਰ ਆਫ ਆਰਟਸ ਸੋਸਾਇਟੀ ਪਟਿਆਲਾ ਦੇ ਪ੍ਰਧਾਨ ਸ੍ਰ. ਗੁਰਬਚਨ ਸਿੰਘ ਕੱਕੜ ਨੇ ਦਸਿਆ ਕਿ ਉਹਨਾਂ ਦੀ ਇਹ ਤਮਨਾ ਸੀ ਕਿ ਇਹ ਅਵਾਰਡ ਪ੍ਰਾਣ ਸਭਰਵਾਲ ਅਤੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਸਭਰਵਾਲ ਰੰਗ ਮੰਚ ਜੋੜੀ ਨੂੰ ਇਹ ਅਵਾਰਡ ਦੇਣ ਲਈ ਬੜੀ ਦੇਰ ਤੋਂ ਚਾਹ ਸੀ ਜਿਸ ਤੇ ਅੱਜ ਰਾਜਪੁਰਾ ਸੀਨੀਅਰ ਸਿਟੀਜਨ ਕੌਂਸਲ ਦੇ ਦਫਤਰ ਵਿੱਚ ਸ਼੍ਰੀ ਕੱਕੜ ਅਤੇ ਅਹੂਜਾ ਜੀ ਵਲੋਂ ਡਿਪਟੀ ਕਮੀਸ਼ਨਰ ਪਟਿਆਲਾ ਅਤੇ ਐਸ ਡੀ ਐਮ ਰਾਜਪੁਰਾ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਹੱਥੋ ਸਨਮਾਨਿਤ ਕਰਕੇ ਇਹ ਅਵਾਰਡ ਦਿਤਾ ਗਿਆ ਅਤੇ ਡਾ. ਅਰਸ਼ਲੀਨ ਕੌਰ (ਗੋਲਡ ਮੈਡਲਿਸਟ ਪੰਜਾਬ ਯੂਨੀਵਰਸਿਟੀ ਚੰਡੀਗੜ) ਨੂੰ ਵੀ ਸਨਮਾਨਿਤ ਕੀਤਾ ਗਿਆ ਜੋ ਕਿ ਰਾਜਪੁਰਾ ਦੇ ਸੀਨੀਅਰ ਸਿਟੀਜਨ ਕੌਂਸਲ ਦੇ ਮੈਂਬਰ ਡਾ. ਨਿਰਮਲ ਸਿੰਘ ਜੀ ਦੀ ਬੇਟੀ ਹੈ। ਇਸ ਮੌਕੇ ਡਿਪਟੀ ਕਮੀਸ਼ਨਰ ਪਟਿਆਲਾ ਜੀ ਨੇ ਕਿਹਾ ਕਿ ਸਭਰਵਾਲ ਨਾ ਸਿਰਫ ਪਟਿਆਲਾ ਦੇ ਰਤਨ ਹਨ ਸਗੋਂ ਰੰਗ ਮੰਚ ਰਤਨ ਵੀ ਹਨ। ਪਟਿਆਲਾ ਵਿੱਚ ਸਮਾਜ ਸੁਧਾਰ ਅਤੇ ਕੁਰਪਸ਼ਨ ਦੂ੍ਰਰ ਕਰਨ ਵਾਸਤੇ ਗਰੀਬਾ ਦੀ ਸੇਵਾ ਕਰਨ ਲਈ ਉਹ ਤਰਾਂ ਤਰਾਂ ਦੇ ਨਾਟਕ ਪੇਸ਼ ਕਰਦੇ ਰਹੇ ਹਨ ਅਤੇ ਕਈ ਨਾਟਕਾ ਤੇ ਫਿਲਮਾ ਵਿੱਚ ਵੀ ਰੋਲ ਅਦਾ ਕੀਤਾ ਹੈ।ਸ਼੍ਰੀ ਸਭਰਵਾਲ ਵਲੋਂ।
ਬਾਰਾਦਰੀ ਦੇ ਵਿੱਚ ਸਾਢੇ 6 ਤੋਂ ਅੱਠ ਜੋ ਬਜੁਰਗ ਨੌਜਵਾਨ ਬੱਚੇ ਬਚਿਆਂ ਸੈਰ ਕਰਨ ਲਈ ਆਉਂਦੇ ਹਨ ਉਹਨਾਂ ਦੀ ਇੰਟਰਟੇਨਮੈਂਟ ਦਾ ਸਾਧਨ ਬਣਾ ਦਿਤਾ ਗਿਆ ਹੈ । ਅਗੇ ਦਸਿਆ ਗਿਆ ਹੈ ਕਿ 26 ਸਾਲ ਤੋਂ ਨਵਾ ਹਰ ਸਾਲ ਦੇ ਪਹਿਲੇ ਐਤਵਾਰ ਨੂੰ ਕੋੜੀਆਂ ਦੀ ਬਸਤੀ ਵਿੱਚ ਜਾ ਕੇ ਆਰਟਿਸਟ ਮੈਂਬਰਾਂ ਨੂੰ ਨਾਲ ਲੈ ਕੇ ਉਹ ਉਹਨਾਂ ਦੀ ਸੇਵਾ ਕਰਦੇ ਹਨ। ਉਹਨਾਂ ਦੇ ਚੇਹਰੇ ਦੀ ਖੁਸ਼ੀ ਹਰ ਇਨਸਾਨ ਲਈ ਖੁਰਾਕ ਬਣਦੀ ਹੈ। ਇਸ ਮੌਕੇ ਸੀਨੀਅਰ ਸੀਟੀਜਨ ਕੌਂਸਲ ਦੇ ਪ੍ਰਧਾਨ ਸ੍ਰ. ਹਰਬੰਸ਼ ਸਿੰਘ ਅਹੂਜਾ ਵਲੋਂ ਸਨਮਾਨ ਪੱਤਰ ਪੜ ਕੇ ਵੀ ਸੁਣਾਇਆ ਗਿਆ।ਇਸ ਸ਼ੁਭ ਅਵਸਰ ਤੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ, ਐਸ ਡੀ ਐਮ ਰਾਜਪੁਰਾ ਸ੍ਰ. ਬਿਕਰਮਜੀਤ ਸਿੰਘ ਸ਼ੇਰਗਿੱਲ, ਸ੍ਰ. ਗੁਰਬਚਨ ਸਿੰਘ ਕੱਕੜ ਪ੍ਰਦਾਨ, ਹਰਬੰਸ਼ ਸਿੰਘ ਅਹੂਜਾ ਪ੍ਰਧਾਨ, ਡਿਪਟੀ ਕਮੀਸ਼ਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ, ਡਾ. ਹਰਜੀਤ ਸਿੰਘ ਸੱਗੜ, ਡਾ. ਨਿਰਮਲ ਸਿੰਘ ਨੇ ਸਮੂਹ ਸਿਟੀਜਨ ਕੌਂਸਲ ਦੇ ਮੈਂਬਰਾਂ ਨੂੰ ਸਬੋਧਿਤ ਕੀਤਾ ਤੇ ਡਿਪਟੀ ਕਮੀਸਨਰ ਪਟਿਆਲਾ ਸ੍ਰੀ ਰਾਮਵੀਰ ਸਿੰਘ ਅਤੇ ਨਗਰ ਕੌਂਸਲ ਦੇ ਪ੍ਰਧਾਨ ਪ੍ਰਵੀਨ ਛਾਬੜਾ ਨੇ ਇਸ ਮੌਕੇ ਕਿਹਾ ਕਿ ਜੋ ਵੀ ਤੁਹਾਡੀਆਂ ਮੰਗਾ ਸੀਨੀਅਰ ਸਿਟੀਜਨ ਕੌਂਸਲ ਵਲੋਂ ਰਖਿਆਂ ਗਈਆਂ ਹਨ ਹਨ ਉਹ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਸਮੂਹ ਸੀਨੀਅਰ ਸੀਟੀਜਨ ਕੌਂਸਲ ਦੇ ਮੈਂਬਰ ਜੋ ਕਿ ਸਾਰੇ ਹੀ ਮੀਡੀਆ ਲਈ ਸਨਮਾਨ ਯੋਗ ਹਨ ਅਤੇ ਅਹੂਦੇਦਾਰ ਹਾਜਰ ਸਨ ਤੇ ਸ੍ਰ. ਬਲਦੇਵ ਸਿੰਘ ਖੁਰਾਨਾ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ।

print
Share Button
Print Friendly, PDF & Email

Leave a Reply

Your email address will not be published. Required fields are marked *