ਫੂਲਕਾ ਦਾ ਦਾਅਵਾ, ਪੰਜਾਬ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਸੀ ਸੰਪਰਕ

ss1

ਫੂਲਕਾ ਦਾ ਦਾਅਵਾ, ਪੰਜਾਬ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਨੇ ਕੀਤਾ ਸੀ ਸੰਪਰਕ

ਨਵੀਂ ਦਿੱਲੀ, 2 ਮਈ  (ਏਜੰਸੀ)- ਸਿੱਖ ਵਿਰੋਧੀ ਦੰਗਾ ਪੀੜਤਾਂ ਦੇ ਵਕੀਲ ਐਚਐਸ ਫੂਲਕਾ ਨੇ ਦਾਅਵਾ ਕੀਤਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸਿੱਖਾਂ ਨੂੰ ਨਿਆਂ ਦਿਵਾਉਣ ਦੇ ਮੁੱਦੇ ‘ਤੇ ਸੁਝਾਅ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਥੇ ਪ੍ਰਸ਼ਾਂਤ ਕਿਸ਼ੋਰ ਦੇ ਸੰਗਠਨ ਨੇ ਇਸ ਨੂੰ ਅਫ਼ਵਾਹ ਦੱਸ ਕੇ ਖ਼ਾਰਜ ਕਰ ਦਿੱਤਾ। ਪ੍ਰਸ਼ਾਂਤ ਕਿਸ਼ੋਰ ਪੰਜਾਬ ਵਿਚ ਕਾਂਗਰਸ ਦੀ ਮਦਦ ਕਰ ਰਹੇ ਹਨ। ਫੂਲਕਾ ਨੇ ਕਿਹਾ ਕਿ ਕਿਸ਼ੋਰ ਕਾਂਗਰਸ ਦੇ ਚੋਣ ਐਲਾਨਨਾਮੇ ਵਿਚ ਉਨ੍ਹਾਂ ਦਾ ਸੁਝਾਅ ਸ਼ਾਮਲ ਕਰਨਾ ਚਾਹੁੰਦੇ ਸਨ। ਉਨ੍ਹਾਂ ਇਸ ਮੁੱਦੇ ‘ਤੇ ਕਾਂਗਰਸ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਿਆ। ਫੂਲਕਾ ਨੇ ਕਿਹਾ ਕਿ ਕੋਈ ਵੀ ਸੁਝਾਅ ਦੇਣ ਤੋਂ ਪਹਿਲਾਂ ਕਾਂਗਰਸ ਨੂੰ ਸਿੱਖਾਂ ਦੀ ਨਸਲਕੁਸ਼ੀ ‘ਤੇ ਖ਼ੁਦ ਨੂੰ ਪਾਕਿ ਸਾਫ਼ ਸਾਬਤ ਕਰਨਾ ਚਾਹੀਦਾ ਹੈ। ਫੂਲਕਾ ਨੇ ਐਤਵਾਰ ਨੂੰ ਆਪਣੀ ਫੇਸਬੁੱਕ ਪੋਸਟ ਵਿਚ ਦਾਅਵਾ ਕੀਤਾ ਕਿ ਪ੍ਰਸ਼ਾਂਤ ਕਿਸ਼ੋਰ ਉਨ੍ਹਾਂ ਨਾਲ ਬੈਠਕ ਕਰਨਾ ਚਾਹੁੰਦੇ ਸਨ। ਜਦੋਂ ਉਨ੍ਹਾਂ ਬੈਠਕ ਕਰਨ ਅਤੇ ਵਿਚੋਲੇ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਤਾਂ ਵਿਚੋਲੇ ਨੇ ਇਕ ਐਸਐਮਐਸ ਭੇਜਿਆ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੇ ਚੋਣ ਐਲਾਨਨਾਮੇ ਵਿਚ ਸਿੱਖਾਂ ਨੂੰ ਨਿਆਂ ਦਿਵਾਉਣ ਦੇ ਮੁੱਦੇ ‘ਤੇ ਉਨ੍ਹਾਂ ਦੇ ਸੁਝਾਅ ਚਾਹੁੰਦੇ ਹਨ। ਪ੍ਰਸ਼ਾਂਤ ਕਿਸ਼ੋਰ ਦੇ ਸੰਗਠਨ ਆਈ-ਪੈਕ ਨੇ ਇਸ ਦਾਅਵੇ ਨੂੰ ਅਫ਼ਵਾਹ ਦੱਸ ਕੇ ਖ਼ਾਰਜ ਕਰ ਦਿੱਤਾ। ਆਈ-ਪੈਕ ਨੇ ਟਵੀਟ ਕੀਤਾ ਕਿ ਪੀਕੇ ਦੇ ਐਚਐਸ ਫੂਲਕਾ ਨਾਲ ਸੰਪਰਕ ਕਰਨ ਦੀ ਗੱਲ ਪੂਰੀ ਤਰ੍ਹਾਂ ਤਮਾਸ਼ਾ ਅਤੇ ਆਪ ਸ਼ੈਲੀ ਦੀ ਅਫ਼ਵਾਹ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *