ਰਣੀਕੇ ਦੀ ਬਰਨਾਲਾ ਫੇਰੀ ਸਬੰਧੀ ਵਰਕਰਾਂ ਵਿੱਚ ਉਤਸ਼ਾਹ:- ਰਿੰਕਾ ਕੁਤਬਾ

ss1

ਰਣੀਕੇ ਦੀ ਬਰਨਾਲਾ ਫੇਰੀ ਸਬੰਧੀ ਵਰਕਰਾਂ ਵਿੱਚ ਉਤਸ਼ਾਹ:- ਰਿੰਕਾ ਕੁਤਬਾ

ਮਹਿਲ ਕਲਾਂ 16 ਜੂਨ (ਭੁਪਿੰਦਰ ਸਿੰਘ ਧਨੇਰ)- ਸ਼੍ਰੋਮਣੀ ਅਕਾਲੀ ਦਲ (ਐਸ.ਸੀ. ਵਿੰਗ ) ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਪੰਜਾਬ ਵਿਧਾਨ ਸਭਾ ਚੋਣਾਂ ਮਿਸ਼ਨ 2017 ਦੀ ਮਜ਼ਬੂਤੀ ਲਈ ਅੱਜ ਜ਼ਿਲਾ ਬਰਨਾਲਾ ਵਿਖੇ ਦਲ ਦੀ ਐਸ. ਸੀ. ਵਿੰਗ ਦੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਇਹ ਜਾਣਕਾਰੀ ਐਸ. ਸੀ. ਵਿੰਗ ਦੇ ਸੀਨੀਅਰ ਆਗੂ ਤੇ ਡਾ. ਬੀ.ਆਰ. ਅੰਬੇਡਕਰ ਯੂਥ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਰਿੰਕਾ ਕੁਤਬਾ-ਬਾਹਮਣੀਆਂ ਨੇ ਦਿੰਦਿਆਂ ਦੱਸਿਆ ਕਿ ਸ੍ਰੀ ਰਣੀਕੇ ਬਰਨਾਲਾ ਪੁੱਜਣ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਟੇਲ ਤੇ ਪੈਂਦੇ ਪਿੰਡ ਦੱਧਾਹੂਰ ਨਹਿਰ ਦੇ ਪੁਲ ਤੇ ਫੈਡਰੇਸ਼ਨ ਦੇ ਦਫ਼ਤਰ ਵੀ ਕੁਝ ਸਮਾਂ ਰੁਕਣਗੇ ਜਿੱਥੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸ੍ਰੀ ਰਣੀਕੇ ਦੀ ਬਰਨਾਲਾ ਫੇਰੀ ਸੰਬੰਧੀ ਵਰਕਰਾਂ ਵਿੱਚ ਪੂਰਾ ਉਤਸ਼ਾਹ ਹੈ ਅਤੇ ਜ਼ਿਲੇ ਦੀ ਮੀਟਿੰਗ ਨੂੰ ਸਫਲ ਬਣਾਉਣ ਲਈ ਡਿਊਟੀਆਂ ਲਗਾ ਦਿੱਤੀਆਂ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *