ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਨੂੰ 26 ਜਨਵਰੀ ਮੌਕੇ ਕੀਤਾ ਜਾਵੇਗਾ ਸਨਮਾਨਿਤ

ss1

ਵੱਖ-ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਨੂੰ 26 ਜਨਵਰੀ ਮੌਕੇ ਕੀਤਾ ਜਾਵੇਗਾ ਸਨਮਾਨਿਤ

ਮਾਨਸਾ, 16 ਜੂਨ (ਰੀਤਵਾਲ): ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਸਤੀਸ਼ ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਹਰ ਸਾਲ ਦੀ ਤਰਾਂ 26 ਜਨਵਰੀ 2017 ਨੂੰ ਗਣਤੰਤਰ ਦਿਵਸ ਤੇ ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮ ਸ਼੍ਰੀ ਅਵਾਰਡ ਦਿੱਤਾ ਜਾਣਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਜਿਨਾਂ ਵਿਅਕਤੀਆਂ ਨੇ ਕਲਾ, ਸਾਹਿਤ ਤੇ ਸਿੱਖਿਆ, ਖੇਡਾਂ, ਸ਼ੌਸ਼ਲ ਵਰਕਰ, ਸਾਇੰਸ ਇੰਜੀਨਿਅਰ, ਪਬਲਿਕ ਅਫੇਅਰ, ਵਪਾਰ ਤੇ ਸਨਅਤ ਵਿਚੋਂ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੋਣ, ਵਾਲੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।ਸ਼੍ਰੀ ਸਤੀਸ਼ ਕਪੂਰ ਨੇ ਅਪੀਲ ਕਰਦਿਆਂ ਕਿਹਾ ਕਿ ਯੋਗ ਉਮੀਦਵਾਰ ਉਪਰੋਕਤ ਖੇਤਰ ਵਿਚੋਂ ਕੀਤੇ ਗਏ ਕੰਮਾਂ ਦੀਆਂ ਪ੍ਰਾਪਤੀਆਂ ਵਿਅਕਤੀ ਦੇ ਵੇਰਵੇ (ਸਾਈਟੇਸ਼ਨ ਅਤੇ ਪ੍ਰੋਫਾਰਮੇ ਵਿਚ) ਦੀਆਂ 10-10 ਕਾਪੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮਾਨਸਾ ਕਮਰਾ ਨੰਬਰ 14, ਡੀ.ਸੀ. ਕੰਪਲੈਕਸ ਮਾਨਸਾ ਵਿਖੇ 24 ਜੂਨ ਤੱਕ ਪਹੁੰਚਾਈਆਂ ਜਾਣ। ਉਨਾ ਕਿਹਾ ਕਿ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰਾਂ ’ਤੇ ਵਿਚਾਰ ਨਹੀਂ ਕੀਤੀ ਜਾਵੇਗੀ।

print
Share Button
Print Friendly, PDF & Email