ਮੋਹਾਲੀ ਦੇ ਘਰ ਅੰਦਰ ਗੁਰਦੁਆਰਾ ਬਣਾਉਣ ਸੰਬੰਧੀ ਫਿਰ ਸ਼ੁਰੂ ਹੋਇਆ ਵਿਵਾਦ, ਮਾਹੌਲ ਤਣਾਅਪੂਰਨ

ss1

ਮੋਹਾਲੀ ਦੇ ਘਰ ਅੰਦਰ ਗੁਰਦੁਆਰਾ ਬਣਾਉਣ ਸੰਬੰਧੀ ਫਿਰ ਸ਼ੁਰੂ ਹੋਇਆ ਵਿਵਾਦ, ਮਾਹੌਲ ਤਣਾਅਪੂਰਨ

16-34

ਮੋਹਾਲੀ, 15 ਜੂਨ (ਏਜੰਸੀ): : ਇੱਥੇ ਫੇਜ਼-6 ਦੇ ਇਕ ਘਰ ਵਿਚ ਬਣੇ ਗੁਰਦੁਆਰੇ ਦਾ ਮਾਮਲਾ ਫਿਰ ਵਿਵਾਦਾਂ ਵਿਚ ਆ ਗਿਆ ਹੈ। ਗੁਰਦੁਆਰੇ ‘ਚ ਮੰਗਲਵਾਰ ਨੂੰ ਸਤਿਕਾਰ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਪੁੱਜੀ ਤਾਂ ਉੱਥੇ ਮੌਜੂਦ ਔਰਤਾਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਆਲਮ ਵਿਜੇ ਸਿੰਘ ਅਤੇ ਥਾਣਾ ਪ੍ਰਭਾਰੀ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ।
ਇਸ ਦੌਰਾਨ ਕਲਗੀਧਰ ਸੇਵਕ ਜੱਥੇ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇ. ਪੀ., ਨਰਿੰਦਰ ਸਿੰਘ ਮੋਹਾਲੀ, ਗੁਰਦੁਆਰਾ ਅੰਬ ਸਾਹਿਬ ਤੋਂ ਪ੍ਰਚਾਰਕ ਜਤਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਵੀ ਮੌਕੇ ‘ਤੇ ਪੁੱਜ ਗਈਆਂ ਅਤੇ ਮਾਹੌਲ ਬੇਹੱਦ ਤਣਾਅਪੂਰਨ ਬਣ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਜਤਿੰਦਰਪਾਲ ਸਿੰਘ ਜੇ. ਪੀ. ਨੇ ਕਿਹਾ ਕਿ ਬਾਬਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਕਿ ਕੋਈ ਵੀ ਨਵਾਂ ਗੁਰਦੁਆਰਾ ਬਣਾਉਣ ਤੋਂ ਪਹਿਲਾਂ ਇਸ ਦੀ ਪ੍ਰਵਾਨਗੀ ਲਈ ਜਾਵੇ ਪਰ ਬਾਬਾ ਰਣਜੀਤ ਸਿੰਘ ਇਸ ਬਾਰੇ ਕੁਝ ਵੀ ਸਬੂਤ ਵਜੋਂ ਪੇਸ਼ ਨਹੀਂ ਕਰ ਸਕੇ।

ਬੁੱਧਵਾਰ ਨੂੰ ਚੁੱਕ ਲੈ ਜਾਣਗੇ ਸ਼੍ਰੀ ਗੁਰੂ ਗਰੰਥ ਸਾਹਿਬ

ਧਰਮ ਪ੍ਰਚਾਰ ਕਮੇਟੀ ਦੇ ਸ਼ਹਿਰ ਦੇ ਇੰਚਾਰਜ ਜੇ. ਪੀ. ਸਿੰਘ ਦਾ ਕਹਿਣਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਭੇਜਣਗੇ ਕਿ ਇਸ ਗੁਰਦੁਆਰੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬੁੱਧਵਾਰ ਨੂੰ ਉਹ ਪ੍ਰਸ਼ਾਸਨ ਦੀ ਮਦਦ ਲੈ ਕੇ ਇੱਥੋਂ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਲੈ ਜਾਣਗੇ।

ਮੈ ਇਜਾਜ਼ਤ ਲਈ ਹੋਈ ਹੈ : ਰਣਜੀਤ ਸਿੰਘ

ਦੂਜੇ ਪਾਸੇ ਬਾਬਾ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਸ ਦੀ ਇਜਾਜ਼ਤ ਲਈ ਹੋਈ ਹੈ ਅਤੇ ਉਨ੍ਹਾਂ ਨੇ ਇਸ ਬਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੀ ਦੱਸ ਦਿੱਤਾ ਹੈ, ਜਿੱਥੋਂ 5 ਪਿਆਰੇ ਉਨ੍ਹਾਂ ਦੇ ਗੁਰਦੁਆਰੇ ‘ਚ ਇਹ ਦੇਖਣ ਲਈ ਆ ਰਹੇ ਹਨ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਵੇਂ ਰੱਖਿਆ ਹੋਇਆ ਹਾ। ਉਨ੍ਹਾਂ ਕਿਹਾ ਕਿ ਬਿਨਾਂ ਕਾਰਨ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *