ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਬੱਸ ਸਾਲਾਸਰ ਧਾਮ ਲਈ ਰਵਾਨਾ

ss1

ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਬੱਸ ਸਾਲਾਸਰ ਧਾਮ ਲਈ ਰਵਾਨਾ

16-32ਤਲਵੰਡੀ ਸਾਬੋ, 15 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਰਕਾਰ ਵੱਲੋਂ ਵੱਖ ਵੱਖ ਧਰਮਾਂ ਵਰਗਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਦੇ ਮਕਸਦ ਨਾਲ ਆਰੰਭੀ ਗਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਅੱਜ ਇੱਕ ਬੱਸ ਹਿੰਦੂਆਂ ਦੇ ਪ੍ਰਸਿੱਧ ਧਾਰਮਿਕ ਸਥਾਨ ਸਾਲਾਸਰ ਧਾਮ ਲਈ ਹਲਕਾ ਤਲਵੰਡੀ ਸਾਬੋ ਦੇ ਸਭ ਤੋਂ ਵੱਡੇ ਪਿੰਡਾਂ ਵਿੱਚੋਂ ਇੱਕ ਪੱਕਾ ਕਲਾਂ ਤੋਂ ਰਵਾਨਾ ਹੋਈ। 50 ਦੇ ਕਰੀਬ ਸ਼ਰਧਾਲੂਆਂ ਨੂੰ ਲੈ ਕੇ ਰਵਾਨਾ ਹੋਈ ਇਸ ਬੱਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਵਰਨਜੀਤ ਸਿੰਘ ਪੱਕਾ ਸਾਬਕਾ ਚੇਅਰਮੈਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਸਵਰਨਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਯਾਤਰਾ ਸਕੀਮ ਅਧੀਨ ਬੱਸਾਂ ਸ਼ਹਿਰਾਂ ਤੋਂ ਸ਼ਰਧਾਲੂਆਂ ਨੂੰ ਲੈ ਕੇ ਸਾਲਾਸਰ ਧਾਮ ਲਈ ਰਵਾਨਾ ਹੁੰਦੀਆਂ ਸਨ ਪਰ ਬੀਤੇ ਦਿਨਾਂ ਵਿੱਚ ਪਿੰਡਾਂ ਦੇ ਲੋਕਾਂ ਤੇ ਮੋਹਤਬਰ ਆਗੂਆਂ ਦੇ ਵਫਦ ਵੱਲੋਂ ਹਲਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਗਈ ਸੀ ਕਿ ਪਿੰਡਾਂ ਦੇ ਸ਼ਰਧਾਲੂਆਂ ਨੂੰ ਵੀ ਉਕਤ ਯਾਤਰਾ ਦਾ ਲਾਭ ਦੁਆਇਆ ਜਾਵੇ ਤੇ ਉਨ੍ਹਾਂ ਦੇ ਯਤਨਾਂ ਸਦਕਾ ਹੁਣ ਉਕਤ ਬੱਸਾਂ ਪਿੰਡਾਂ ਤੋਂ ਰਵਾਨਾ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਤੇ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੇ ਰਹਿਣ ਅਤੇ ਖਾਣ ਪੀਣ ਦਾ ਸਮੁੱਚਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਰੇਸ਼ਮ ਕੌਰ ਸਾਬਕਾ ਚੇਅਰਪਰਸਨ ਬਲਾਕ ਸੰਮਤੀ, ਭੋਲਾ ਸਿੰਘ ਸੇਖੂ ਸੀਨੀਅਰ ਅਕਾਲੀ ਆਗੂ ਐੱਸ. ਸੀ ਵਿੰਗ, ਦਲੀਪ ਸਿੰਘ ਪੰਚਾਇਤ ਸੈਕਟਰੀ, ਪ੍ਰਭਜੋਤ ਸਿੰਘ ਪ੍ਰਧਾਨ ਕੋ-ਆਪ੍ਰੇਟਿਵ ਸੁਸਾਇਟੀ, ਦਰਸ਼ਨ ਸਿੰਘ ਮੈਂਬਰ ਸੁਸਾਇਟੀ, ਸੋਹਣ ਸਿੰਘ ਸਰਾਂ, ਅਵਤਾਰ ਭੁੱਲਰ, ਮਹਿਲ ਸਿੰਘ ਸੰਧੂ ਆਦਿ ਮੋਹਤਬਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *