ਅਣਮਨੁੱਖੀ ਵਿਵਹਾਰ ਦੀ ਸਤਾਈ ਬਜ਼ੁਰਗ ਲਈ ਇਨਸਾਫ ਦੀ ਮੰਗ

ss1

ਅਣਮਨੁੱਖੀ ਵਿਵਹਾਰ ਦੀ ਸਤਾਈ ਬਜ਼ੁਰਗ ਲਈ ਇਨਸਾਫ ਦੀ ਮੰਗ
ਮਨੁੱਖੀ ਅਧਿਕਾਰ ਸੰਗਠਨ ਨੇ ਕੀਤਾ ਪਿੰਡ ਦਾ ਦੌਰਾ

2-27
ਤਪਾ ਮੰਡੀ, 2 ਮਈ (ਨਰੇਸ਼ ਗਰਗ) ਨੇੜਲੇ ਪਿੰਡ ਦਰਾਜ ਦੀ ਵਸਨੀਕ ਵਿਧਵਾ ਮਾਤਾ ਹਰਬੰਸ ਕੌਰ ਬੰਸੋ ਦੀ ਉਸਦੇ ਆਪਣੇ ਹੀ ਨੂੰਹ ਦੀਪ ਕੌਰ, ਪੁੱਤਰ ਗੁਰਮੇਲ ਸਿੰਘ ਪੁੱਤਰ ਵਿਸਾਖਾ ਸਿੰਘ ਅਤੇ ਚਾਰ ਹੋਰਨਾਂ ਵੱਲੋਂ ਕੀਤਾ ਜਾ ਰਿਹਾ ਅਣਮਨੁੱਖੀ ਵਿਵਹਾਰ ਤੋਂ ਕਿਸੇ ਗੁਆਂਡੀ ਵਲੋਂ ਉਸਦੀ ਬੇਟੀ ਰਾਜਦੀਪ ਕੌਰ ਰਾਜੂ ਵੱਲੋਂ ਮਨੁੱਖੀ ਅਧਿਕਾਰ ਸੰਗਠਨ ਦੇ ਸੀਨੀਅਰ ਇਨਵੈਸਟੀਗੇਸ਼ਨ ਅਧਿਕਾਰੀ ਅਮਰਜੀਤ ਸਿੰਘ ਅਤੇ ਨਵ-ਨਿਯੁਕਤ ਪੰਜਾਬ ਦੇ ਇਨਵੈਸਟੀਗੇਸ਼ਨ ਅਫ਼ਸਰ ਅਜਮੇਰ ਸਿੰਘ ਖੁੱਡੀ ਤੇ ਜ਼ਿਲਾ ਕਮੇਟੀ ਆਗੂ ਲਾਭ ਸਿੰਘ ਤਪਾ ਨੂੰ ਫਰਿਆਦ ਕਰਕੇ ਇਨਸਾਫ਼ ਦੀ ਮੰਗ ਕੀਤੀ। ਉਕਤ ਫਰਿਆਦ ਸੁਣਕੇ ਦਰਾਜ ਵਿਖੇ ਉਚੇਚੇ ਤੌਰ ਤੇ ਪਹੁੁੰਚੀ ਟੀਮ ਆਗੂਆਂ ਅਮਰਜੀਤ ਸਿੰਘ ਨੇ ਜਿੱਥੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਸੀਨੀਅਰ ਸਿਟੀਜਨ ਰੂਲ 2012 ਅਤੇ ਸੀਨੀਅਰ ਸਿਟੀਜਨ ਐਕਟ 2007 ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਕਿਸੇ ਹੋਰ ਬਜ਼ੁਰਗ ਨੂੰ ਇਸ ਤਰਾਂ ਦੇ ਅਣਮਨੁੱਖੀ ਵਿਵਹਾਰ ਦਾ ਸ਼ਿਕਾਰ ਨਾ ਹੋਣਾ ਪਵੇ।
ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮਨੁੱਖੀ ਅਧਿਕਾਰ ਸੰਗਠਨ ਦੇ ਪ੍ਰਮੁੱਖ ਅਧਿਕਾਰੀ ਸ੍ਰ ਅਮਰਜੀਤ ਸਿੰਘ ਅਤੇ ਅਜਮੇਰ ਸਿੰਘ ਖੁੱਡੀ ਨੇ ਦੱਸਿਆ ਕਿ ਬਜ਼ੁਰਗ ਮਾਤਾ ਬੰਸੋ ਕੌਰ ਮੂਹਰੇ ਸੁੱਕੀਆਂ ਰੋਟੀਆਂ ਸੁੱਟਣ ਅਤੇ ਮੰਜਾ ਧੁੱਪੇ ਹੋਣ ਦੀ ਤਸਦੀਕ ਉਸਦੀ ਬੇਟੀ ਰਾਜਦੀਪ ਕੌਰ ਰਾਜੂ (ਮੁਕਤਸਰ) ਵੱਲੋਂ ਕੀਤਾ। ਇਹੀ ਨਹੀਂ ਹਰਬੰਸ ਕੌਰ ਬੰਸੋ ਦੀ ਨੂੰਹ ਦੀਪ ਕੌਰ ਤੇ ਉਸਦੇ ਪਤੀ ਗੁਰਮੇਲ ਸਿੰਘ, ਗੁੱਡੀ ਕੌਰ ਪਤਨੀ ਵਿਸਾਖਾ ਸਿੰਘ, ਦਰਸ਼ਨ ਸਿੰਘ ਤੇ ਉਸਦੀ ਪਤਨੀ ਸਮੇਤ 6 ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕਰਦਿਆਂ ਉਨਾਂ ਤੋਂ ਘਰ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ। ਦੱਸਿਆ ਗਿਆ ਕਿ ਪੀੜਤਾਂ ਤੋਂ ਉਸਦੀ ਤਿੰਨ ਕਨਾਲ ਜਗਾ ਦੇ ਕਾਗਜਾਤ ਜਬਰੀ ਖੋਹੇ ਵਾਪਿਸ ਕਰਵਾਏ ਜਾਣ, ਜਦ ਤੱਕ ਉਹ ਮਾਤਾ ਨੂੰ ਸਾਂਭਣ ਦੀ ਜਿੰਮੇਵਾਰੀ ਨਹੀਂ ਲੈਂਦੇ। ਦੀਪ ਕੌਰ ਦੇ ਜਾਲਮਾਨਾ ਰਵੱਈਏ ਬਾਰੇ ਉਨਾਂ ਦੱਸਿਆ ਕਿ ਉਸਨੇ ਆਪਣੀ ਜੇਠਾਣੀ ਤੇ ਜੇਠ ਨੂੰ ਵੀ 15 ਸਾਲ ਤੋਂ ਘਰੋਂ ਕੱਢਿਆ ਹੋਇਆ ਹੈ। ਉਸਦੀ ਜੇਠਾਣੀ ਜਦ ਹਰਬੰਸ ਕੌਰ ਬੰਸੋ ਨੂੰ ਤਿੰਨ ਮਹੀਨੇ ਆਪਣੇ ਕੋਲ ਰੱਖਣ ਤੋਂ ਬਾਅਦ ਛੱਡਣ ਆਈ ਤਾਂ ਉਸ ਨਾਲ ਵੀ ਅਣਮਨੁੱਖੀ ਵਿਵਹਾਰ ਕੀਤਾ ਗਿਆ ਇਸ ਸਾਰੀ ਰਿਪੋਰਟ ਦੀ ਨਾਲੋ-ਨਾਲ ਨਿਗਰਾਨੀ ਕਰ ਰਹੇ ਸ੍ਰੀ ਐਸ ਕੇ ਵਰਮਾ ਮਾਨਯੋਗ ਮੁੱਖ ਅਧਿਕਾਰੀ ਸੰਗਠਨ ਨੇ ਇਸ ਮਸਲੇ ਦੇ ਹੱਲ ਲਈ ਤਨਦੇਹੀ ਨਾਲ ਕੰਮ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *