ਕਿਸਾਨਾਂ ਵੱਲੋਂ ਕੋਲਿਆਂਵਾਲੀ ਮੰਡੀ ਵਿਖੇ ਕਣਕ ਦੇ ਸੁਚਾਰੂ ਖਰੀਦ ਪ੍ਰਬੰਧਾਂ ਕਾਰਨ ਜਥੇਦਾਰ ਦਾ ਧੰਨਵਾਦ

ss1

ਕਿਸਾਨਾਂ ਵੱਲੋਂ ਕੋਲਿਆਂਵਾਲੀ ਮੰਡੀ ਵਿਖੇ ਕਣਕ ਦੇ ਸੁਚਾਰੂ ਖਰੀਦ ਪ੍ਰਬੰਧਾਂ ਕਾਰਨ ਜਥੇਦਾਰ ਦਾ ਧੰਨਵਾਦ

2-25 (7)
ਮਲੋਟ, 2 ਮਈ (ਆਰਤੀ ਕਮਲ) : ਪਿੰਡ ਕੋਲਿਆਂਵਾਲੀ ਵਿਖੇ ਸੁਚਾਰੂ ਰੂਪ ’ਚ ਚੱਲ ਰਹੇ ਖਰੀਦ ਪ੍ਰਬੰਧਾਂ ਤੇ ਖੁਸ਼ੀ ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਕਿਸਾਨਾਂ ਨੇ ਪੰਜਾਬ ਐਗਰੋ ਫ਼ੂਡ ਗ੍ਰੇਨ ਕਾਰਪੋਰੇਸ਼ਨ ਦੇ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਰਣਜੀਤ ਸਿੰਘ, ਮੁਖਤਿਆਰ ਸਿੰਘ, ਡਾ: ਨਿਰਮਲ ਸਿੰਘ, ਕੁਲਦੀਪ ਸਿੰਘ, ਸੁਖਦੀਪ ਸਿੰਘ ਤੇ ਹੋਰ ਕਿਸਾਨਾਂ ਨੇ ਆਖਿਆ ਕਿ ਜਥੇਦਾਰ ਕੋਲਿਆਂਵਾਲੀ ਦੀਆਂ ਵਿਸ਼ੇਸ਼ ਯਤਨਾ ਤੇ ਵਿਭਾਗ ਨੂੰ ਦਿੱਤੀਆਂ ਹਦਾਇਤਾਂ ਸਦਕਾ ਕਣਕ ਦੇ ਪੁਖ਼ਤਾ ਖਰੀਦ ਪ੍ਰਬੰਧ ਹੋਏ। ਕਿਸਾਨਾਂ ਨੇ ਖੁਸ਼ ਹੁੰਦਿਆਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ, ਚੁਕਾਈ ਅਤੇ ਲੁਹਾਈ ਸਮੇਂ-ਸਿਰ ਹੋ ਗਈ, ਜਿਸ ਕਰਕੇ ਕਿਸਾਨਾਂ ਨੂੰ ਲੰਮਾ ਸਮਾਂ ਆਪਣੀ ਕਣਕ ਦੀ ਵਿਕਰੀ ਲਈ ਉਡੀਕ ਨਹੀਂ ਕਰਨੀ ਪਈ। ਅੱਜ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਕੋਲਿਆਂਵਾਲੀ ਦੀ ਦਾਣਾ ਮੰਡੀ ਵਿਚ ਵਿਸ਼ੇਸ਼ ਤੌਰ ਤੇ ਜਥੇਦਾਰ ਦੇ ਧੰਨਵਾਦ ਲਈ ਇਕੱਠੇ ਹੋਏ ਅਤੇ ਆਖਿਆ ਕਿ ਭਰ ਗਰਮੀ ਵਿਚ ਮੰਡੀਆਂ ਵਿਚ ਬੈਠਣਾ ਔਖਾ ਸੀ, ਪਰ ਜਥੇਦਾਰ ਕੋਲਿਆਂਵਾਲੀ ਦੇ ਸਦਕਾ ਉਹ ਸਮੇਂ-ਸਿਰ ਵਿਹਲੇ ਹੋ ਗਏ ਅਤੇ ਉਹ ਹੁਣ ਨਰਮੇ ਦੀ ਬਿਜਾਈ ਵੀ ਸਮੇਂ ਸਿਰ ਕਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *